ਪੰਜਾਬ ਦੇ ਮਸ਼ਹੂਰ ਐਕਟਰ ਗੱਗੂ ਗਿੱਲ ਨੇ ਆਪਣੇ ਸ਼ੌਂਕ ਨੂੰ ਹੀ ਬਣਾ ਲਿਆ ਸੀ ਕਾਰੋਬਾਰ

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ


ਮਸ਼ਹੂਰ ਐਕਟਰ ਗੱਗੂ ਗਿੱਲ ਪੰਜਾਬ ਦੀ ਦਮਦਾਰ ਆਵਾਜ਼, ਪੰਜਾਬੀਆਂ ਦੇ ਚਹੇਤੇ, ਪ੍ਰਭਾਵਸ਼ਾਲੀ ਸਖਸ਼ੀਅਤਾਂ ‘ਚੋਂ ਇਕ ਹੈ। ਗੱਗੂ ਗਿੱਲ ਨੇ ਲਗਭਗ ਢਾਈ ਦਹਾਕੇ ਤੋਂ ਵੀ ਵੱਧ ਪੰਜਾਬੀ ਸਿਨੇਮੇ ‘ਤੇ ਰਾਜ ਕੀਤਾ ਹੈ ਅਤੇ ਅੱਜ ਵੀ ਜਦੋਂ ਵੀ ਕਿਸੇ ਪੰਜਾਬੀ ਫਿਲਮ ਦੀ ਗੱਲ ਚੱਲਦੀ ਹੈ ਤਾਂ ਗੱਗੂ ਗਿੱਲ ਤੋਂ ਬਿਨਾਂ ਇਸ ਨੂੰ ਨੇਪਰੇ ਚੜ੍ਹੀ ਨਹੀਂ ਆਖਿਆ ਜਾ ਸਕਦਾ।


ਉਨ੍ਹਾਂ ਦਾ ਜਨਮ 14 ਜਨਵਰੀ 1960 ਨੂੰ ਪੰਜਾਬ ‘ਚ ਹੋਇਆ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ‘ਪੁੱਤ ਜੱਟਾਂ ਦੇ’ ਨਾਲ ਕੀਤੀ ਸੀ।


ਇਸ ਤੋਂ ਇਲਾਵਾ ਉਨ੍ਹਾਂ ਨੇ ਹੁਣ ਤੱਕ 65-70 ਫਿਲਮਾਂ ‘ਚ ਕੰਮ ਕੀਤਾ ਹੈ। ‘ਬਦਲਾ ਜੱਟੀ ਦਾ’, ‘ਅਣਖ ਜੱਟਾਂ ਦੀ’ ਆਦਿ ਕਈ ਹੋਰ ਫਿਲਮਾਂ ਗੱਗੂ ਗਿੱਲ ਦੀਆਂ ਮਨਪਸੰਦ ਹਨ।


ਉਨ੍ਹਾਂ ਨੇ ਪੰਜਾਬੀ ਫਿਲਮਾਂ ‘ਚ ਪ੍ਰਵੇਸ਼ ਸਿਰਫ ਆਪਣਾ ਸ਼ੌਂਕ ਪੂਰਾ ਕਰਨ ਲਈ ਕੀਤਾ ਸੀ, ਜੋ ਬਾਅਦ ‘ਚ ਉਨ੍ਹਾਂ ਦਾ ਕਾਰੋਬਾਰ ਬਣ ਗਿਆ।


ਉਨ੍ਹਾਂ ਨੂੰ ਫਿਲਮੀ ਕਰੀਅਰ ਦੌਰਾਨ ਪਾਕਿਸਤਾਨੀ ਕਲਾਕਾਰਾਂ ਨੇ ਕਾਫੀ ਪ੍ਰਭਾਵਿਤ ਕੀਤਾ। ਪਹਿਲਾਂ ਪਾਕਿਸਤਾਨੀ ਫਿਲਮਾਂ ਦਾ ਸਾਡੀ ਇੰਡਸਟਰੀ ‘ਚ ਕਾਫੀ ਬੋਲ-ਬਾਲਾ ਸੀ।


ਰਾਜਨੀਤੀ ‘ਚ ਆਉਣ ਦੇ ਵੀ ਉਨ੍ਹਾਂ ਨੂੰ ਕਈ ਵਾਰੀ ਆਫਰ ਆਏ ਪਰ ਉਨ੍ਹਾਂ ਨਾ ਕਰ ਦਿੱਤੀ।


ਉਨ੍ਹਾਂ ਨੂੰ ਚੰਗੇ ਹਥਿਆਰ, ਚੰਗੇ ਵਹੀਕਲ ਰੱਖਣ ਦਾ ਸ਼ੌਕ ਹੈ। ਇਸ ਤੋਂ ਇਲਾਵਾ ਘੋੜੇ ਪਾਲਣਾ, ਕੁੱਤੇ ਰੱਖਣਾ, ਅਸੀਲ ਮੁਰਗੇ ਰੱਖਣਾ ਇਹ ਵੀ ਉਨ੍ਹਾਂ ਸ਼ੌਂਕ ਹਨ।


ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *