ਫਰੀਦਕੋਟ ਜੇਲ ‘ਚ ਇਸ ਗੈਂਗਸਟਰ ਨੇ ਮਨਾਇਆ ਜਨਮ ਦਿਨ,ਪੁਲਿਸ ਨੇ ਕੀਤਾ ਮਾਮਲਾ ਦਰਜ਼

Share


ਪੰਜਾਬ ਦੀਆਂ ਜੇਲਾਂ ਅੰਦਰ ਗੈਂਗਸਟਰ ਸਭ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਦਾ ਅਨੰਦ ਮਾਣ ਰਹੇ ਹਨ,ਜਿਸ ਦਾ ਅੰਦਾਜ਼ਾ ਜੇਲਾਂ ‘ਚ ਗੈਂਗਸਟਰਾਂ ਵੱਲੋਂ ਸ਼ਰੇਆਮ ਕੀਤੀ ਜਾ ਰਹੀ ਮੋਬਾਈਲ ਫੋਨ ਦੀ ਵਰਤੋਂ ਤੋਂ ਲਗਾਇਆ ਜਾ ਰਿਹਾ ਹੈ।

ਅਜਿਹਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਵੀ ਸਾਹਮਣੇ ਆਇਆ ਸੀ। ਹੁਣ ਫਰੀਦਕੋਟ ਦੀ ਜੇਲ ‘ਚ ਖਤਰਨਾਕ ਗੈਂਗਸਟਰ ਵੱਲੋਂ ਮੋਬਾਈਲ ਫੋਨ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ।

ਫਰੀਦਕੋਟ ਦੀ ਮਾਡਰਨ ਜੇਲ ‘ਚ ਖਤਰਨਾਕ ਗੈਂਗਸਟਰ ਭਾਰਤ ਭੂਸ਼ਣ ਉਰਫ਼ ਭੋਲਾ ਸ਼ੂਟਰ ਨੇ ਆਪਣਾ ਜਨਮ ਦਿਨ ਮਨਾਇਆ ਹੈ।

ਗੈਂਗਸਟਰ ਭੋਲਾ ਸ਼ੂਟਰ ਨੇ ਜਨਮ ਦਿਨ ਦੀਆਂ ਤਸਵੀਰਾਂ ਫਰੀਦਕੋਟ ਦੇ ਪਿੰਡ ਸੁਰਘੁਰੀ ਦੇ ਪਾਲਾ ਬਰਾੜ ਦੇ ਫੇਸਬੁੱਕ ਅਕਾਊਂਟ ‘ਤੇ ਅਪਲੋਡ ਕੀਤੀਆਂ ਹਨ।

ਜਿਸ ਤੋਂ ਬਾਅਦ ਪੁਲਿਸ ਸ਼ੱਕ ਦੇ ਘੇਰੇ ਦੇ ਵਿੱਚ ਆ ਗਈ ਹੈ। ਦੱਸਣਯੋਗ ਹੈ ਕਿ ਭੋਲਾ ਸ਼ੂਟਰ ਗੈਂਗਸਟਰ ਲਵੀ ਦੇਵੜਾ ਦੇ ਕਤਲ ਮਾਮਲੇ ‘ਚ ਜੇਲ ‘ਚ ਬੰਦ ਹੈ।

ਜਿਸ ਤੋਂ ਬਾਅਦ ਫਰੀਦਕੋਟ ਦੀ ਪੁਲਿਸ ਨੇ ਗੈਂਗਸਟਰ ਭੋਲਾ ਸ਼ੂਟਰ ਅਤੇ ਪਾਲਾ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ।
ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ ਇਸ ਪੋਸਟ ਤੇ ਪੇਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Share

Leave a Reply

Your email address will not be published. Required fields are marked *