ਫੁੱਲਾਂ ਵਾਲੀ ਕਾਰ ਤੇ ਅੱਗੇ ਅੱਗੇ ਬੈਂਡ ਵਾਜਿਅਾ ਨਾਲ ਘਰ ਲਿਆਂਦੀ ਨਵੀਂ ਜੰਮੀ ਧੀ…

Share

ਫੁੱਲਾਂ ਵਾਲੀ ਕਾਰ ਤੇ ਅੱਗੇ ਅੱਗੇ ਬੈਂਡ ਵਾਜਿਅਾ ਨਾਲ ਘਰ ਲਿਆਂਦੀ ਨਵੀਂ ਜੰਮੀ ਧੀ…

ਕੱਲ ਜਿਲਾ ਲੁਧਿਅਾਣਾ ਦੇ ਸਿਵਲ ਹਸਪਤਾਲ ਰਾਏਕੋਟ ਦੇ ਵਿੱਚ ਇਕ ਨੰਨੀ ਪਰੀ ਧੀ ਰਾਣੀ ਨੇ ਜਨਮ ਲਿਅਾ। ਪਰਿਵਾਰਕ ਮੈਬਰਾਂ ਵਿੱਚ ਖੁਸ਼ੀ ਲਹਿਰ ਦੌੜ ਗਈ ਤੇ ਨਵਜਨਮੀ ਧੀ ਰਾਣੀ ਐਸੀਅਾ ਖੁਸ਼ੀਆਂ ਦਾ ਭੰਡਾਰ ਲੈਕੇ ਅਾਈ ਕਿ ਪਰਿਵਾਰ ਵਾਲਿਅਾ ਤੋ ਵੀ ਚਾਅ ਨਾ ਚੱਕਿਅਾ ਗਿਅਾ। ਧੀ ਨੂੰ ਹਸਪਤਾਲ ਤੋ ਘਰ ਤੱਕ ਫੁੱਲਾਂ ਵਾਲੀ ਕਾਰ ਤੇ ਅੱਗੇ ਅੱਗੇ ਬੈਂਡ ਵਾਜਿਅਾ ਨਾਲ ਲੈ ਕੇ ਗਏ।

ਕੁਝ ਤਸਵੀਰਾਂ ਤੁਹਾਡੇ ਸਭਨਾ ਦੇ ਸਨਮੁਖ ਪੇਸ਼ ਹਨ।ਧੀਆਂ ਘਰ ਦੀ ਇੱਜ਼ਤ ਹੁੰਦੀਆਂ ਨੇ, ਧੀਆਂ ਘਰ ਦੀ ਸ਼ਾਨ ਹੁੰਦੀਆਂ ਨੇ, ਧੀਆਂ ਘਰ ਦੀ ਰੌਣਕ ਹੁੰਦੀਆਂ ਨੇ ਤੇ ਧੀਆਂ ਅਖੀਰ ਤੱਕ ਮਾਪਿਆਂ ਦੀ ਸਾਰ ਲੈਂਦੀਆਂ ਨੇ।ਏਹ ਸੱ ਕੁੱਝ ਬੜੇ ਫ਼ਖਰ ਨਾਲ ਤੇ ਜ਼ੋਰ ਸ਼ੋਰ ਨਾਲ ਬੋਲਿਆ ਜਾਂਦਾ ਹੈ।ਧੀਆਂ ਵੀ ਅਜਿਹੇ ਕਹੇ ਤੇ ਵਿਸ਼ਵਾਸ ਕਰਦੀਆਂ ਹਨ,

ਉਨ੍ਹਾਂ ਨੂੰ ਲੱਗਦਾ ਹੈ ਕਿ ਮੇਰੇ ਬਿੰਨਾ ਪਤਾ ਨਹੀਂ ਘਰ ਕਿੰਨਾ ਸੁੰਨਾ ਹੋ ਜਾਏਗਾ।ਅਗਰ ਘਰ ਵਿੱਚ ਵੱਡੀ ਹੈ ਤਾਂ ਆਪਣੇ ਤੋਂ ਛੋਟੇ ਭੈਣ ਭਰਾ ਦੀ ਜ਼ੁਮੇਵਾਰੀ ਵੀ ਨਿਭਾਉਂਦੀ ਹੈ।ਪਹਿਲੇ ਸਮਿਆਂ ਵਿੱਚ ਧੀ ਜੰਮਣ ’ਤੇ ਕਹਿੰਦੇ ਹੁੰਦੇ ਸਨ ਕਿ ਜਿਸ ਦਿਨ ਧੀ ਦਾ ਜਨਮ ਹੁੰਦਾ ਹੈ, ਉਸ ਦਿਨ ਸਵਾ ਹੱਥ ਧਰਤੀ ਕੰਬਦੀ ਹੈ। ਜਿਸ ਪਰਿਵਾਰ ਵਿੱਚ ਹੁੰਦੀਆਂ ਹੀ ਸਾਰੀਆਂ ਧੀਆਂ ਸਨ

ਤੇ ਜਦੋਂ ਸਾਰੀਆਂ ਵਿਆਹੀਆਂ ਜਾਂਦੀਆਂ ਸਨ ਤੇ ਧੀਆਂ ਦੀ ਮਾਂ ਵੱਡੀ ਉਮਰ ਦੀ ਹੋ ਜਾਂਦੀ ਸੀ ਤਾਂ ਉਸ ਦੀ ਘਰ ਵਿੱਚ ਮਦਦ ਕਰਨ ਲਈ ਕੋਈ ਨਹੀਂ ਰਹਿ ਜਾਂਦਾ ਸੀ।

ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਤਾਂ ਹੀ ਠੱਲ ਪਵੇਗੀ ਜੇਕਰ ਸਮਾਜ ‘ਚ ਸੌੜੀ ਸੋਚ ਰੱਖਣ ਵਾਲੇ ਲੋਕਾਂ ਦੀ ਸੋਚ ਨੂੰ ਬਦਲਣ ਲਈ ਚੰਗੀ ਸੋਚ ਰੱਖਣ ਵਾਲੇ ਲੋਕ ਤੇ ਧੀਆਂ ਦੇ ਮਾਪੇ ਅੱਗੇ ਆ ਕੇ ਧੀਆਂ ਨੂੰ ਪੁੱਤਾਂ ਦੇ ਬਰਾਬਰ ਸਨਮਾਨ ਦੇਣਗੇ।

Share

Leave a Reply

Your email address will not be published. Required fields are marked *