ਫੇਰ ਕਹਿੰਦੇ ਲੋਕ ਰੌਲਾ ਪਾਉਂਦੇ,ਆਪਦੀ ਮਾਂ ਨੂੰ ਸੰਭਾਲ ਲਓ ਫਿਰ…

News

Share

ਫੇਰ ਕਹਿੰਦੇ ਲੋਕ ਰੌਲਾ ਪਾਉਂਦੇ,ਆਪਦੀ ਮਾਂ ਨੂੰ ਸੰਭਾਲ ਲਓ ਫਿਰ…

ਹਾਂ ਵੀਰੋ ਪੀੜ੍ਹ ਉੱਠਦੀ ਏ,ਇਹੋ ਜਿਹੇ ਵਰਤਾਰੇ ਦੇਖ ਜਰੂਰ ਉੱਠਦੀ ਏ। ਕਿਸੇ ਯਾਰ ਦੀ ਭੈਣ ਦੀ ਡੋਲੀ ਤੋਰ ਕੇ ਵਾਪਿਸ ਮੁੜਦੇ ਛੇ ਜਣਿਆਂ ਚੋਂ ਚਾਰ ਜਣੇ ਥਾਏਂ ਮੁੱਕ ਗਏ। ਬੁੱਝ ਗਏ ਚਿਰਾਗ,ਵਿਛ ਗਏ ਸੱਥਰ। ਏਵੀਏਸ਼ਨ ਕਲੱਬ ਪਟਿਆਲਾ ਮੂਹਰੇ ਕਾਰ ਅੱਗੇ ਉਹ ਜਨਵਰ ਆ ਗਿਆ ਜਿਸਨੂੰ “ਗਊ ਮਾਤਾ “ਆਖਦੇ ਨੇ ਤੇ ਜਿਸਦੀ

ਦੇਖ ਭਾਲ ਲਈ ਪੰਥ ਰਤਨ ਨੂੰ ਨਾਗਪੁਰ ਤੋਂ ਹਿਦਾਇਤਾਂ ਆਈਆਂ। ਅਗਲੇ ਨੇ ਓਸੇ ਵੇਲੇ ਟੈਕਸ ਠੋਕ ਦਿੱਤਾ,ਵੱਖਰਾ ਮਹਿਕਮਾ ਬਣਾ ਦਿੱਤਾ।ਪਰ ਸਾਨੂੰ ਕੀ? ਸਾਡੀ ਕਾਰ ਦੇ ਮੂਹਰੇ ਵੀ ਦਸ ਕਾਰਾਂ ਹੁੰਦੀਆਂ ਤੇ ਪਿੱਛੇ ਵੀ ਦਸ। ਸਾਡੀ ਕਾਰ ਮੂਹਰੇ ਕੌਣ ਆਊ ?? ਖਾਓ ਪੀਓ ਲਵੋਂ ਅਨੰਦ,ਵੈਣ ਪਾਊ ਪਰਮਾ ਨੰਦ।

ਜਨਤਾ ਤੇ ਐਵੇਂ ਹੀ ਮਰਦੀ ਆਈ ਏ ਤੇ ਮਰਦੀ ਰਹੂ।ਪੰਜਾਬ ਵਿੱਚ ਅਵਾਰਾ ਪਸ਼ੂਆਂ ਖਾਸ ਕਰਕੇ ਗਾਵਾਂ ਦਾ ਮਸਲਾ ਬਹੁਤ ਗੰਭੀਰ ਹੋ ਗਿਆ ਹੈ। ਇਸ ਨਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉਥੇ ਹਰ ਰੋਜ਼ ਸੜਕ ਹਾਦਸੇ ਵਾਪਰ ਰਹੇ ਹਨ।

ਇੱਕ ਅਨੁਮਾਨ ਮੁਤਾਬਿਕ ਅਵਾਰਾ ਪਸ਼ੂਆਂ ਕਾਰਨ ਸੜਕਾਂ ਉਪਰ ਪੰਜਾਬ ’ਚ ਹਰ ਤੀਜੇ ਦਿਨ ਇੱਕ ਮੌਤ ਹੋ ਰਹੀ ਹੈ।ਇਸ ਸਮੇਂ ਪੰਜਾਬ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਚੁੱਕੀ ਹੈ। ਸੜਕਾਂ ਉਪਰ ਆਵਾਰਾ ਘੁੰਮ ਰਹੀਆਂ ਸਿਰਫ ਗਾਵਾਂ ਦੀ ਗਿਣਤੀ ਹੀ 1 ਲੱਖ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ।

ਆਵਾਰਾ ਪਸ਼ੂਆਂ ਕਾਰਨ ਜਨ ਜੀਵਨ ਵਿੱਚ ਵੀ ਭਾਰੀ ਖਲਲ ਪੈ ਰਿਹਾ ਹੈ। ਕਿਸਾਨਾਂ ਦੇ ਨਾਲ-ਨਾਲ ਬਜ਼ਾਰਾਂ ਵਿੱਚ ਦੁਕਾਨਦਾਰ ਵੀ ਦੁਖੀ ਹਨ। ਸਰਕਾਰ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢ ਰਹੀ।ਭਾਵੇਂ ਪੰਜਾਬ ਵਿੱਚ ਲੋਕਾਂ ਤੋਂ ਗਊ ਟੈਕਸ ਵਸੂਲਿਆ ਜਾ ਰਿਹਾ ਹੈ,

ਪ੍ਰੰਤੂ ਗਊਆਂ ਦੀ ਸਾਂਭ-ਸੰਭਾਲ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਜਾ ਰਹੇ।

Share

Leave a Reply

Your email address will not be published. Required fields are marked *