ਬਾਪੂ ਜੀ ਤੁਸੀ India ਕਦੋਂ ਆਉਣਾ, ਸਿਰਫ 5 ਮਿੰਟ ਕੱਢ ਕੇ ਇਹ ਸੱਚੀ ਕਹਾਣੀ ਜਰੂਰ ਪੜੋ, ਸ਼ੇਅਰ ਤੁਸੀ ਅਾਪ ਹੀ ਕਰ ਦੇਣੀ…

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਅਰਬ ਦੇ ਰੇਗੀਸਥਾਨਾਂ ਦੀ ਧੂੜ ਫੱਕਦਿਆਂ ਅੱਠ ਸਾਲ ਤੋਂ ਵੀ ਉੱਤੇ ਦਾ ਟੈਮ ਹੋ ਗਿਆ ਸੀ…ਛੁੱਟੀ ਮਿਲਦੀ ਪਰ ਹਰ ਵਾਰ ਇਹ ਸੋਚ ਕੈਂਸਲ ਕਰਵਾ ਦਿੰਦਾ ਕੇ ਹੋਰ ਦੋ ਚਹੋਂ ਸਾਲਾਂ ਨੂੰ ਕੁੜੀ ਨੇ ਵਿਆਹੁਣ ਜੋਗੀ ਹੋ ਜਾਣਾ ਤੇ ਅੱਜਕੱਲ ਦਾਜ ਤੇ ਮੈਰਿਜ ਪੈਲੇਸਾਂ ਦੇ ਅੰਬਰੀਂ ਛੂੰਹਦੇ ਖਰਚੇ…
ਇਕ ਦਿਨ ਬੁਖਾਰ ਦਾ ਭੰਨਿਆ ਹੋਇਆ ਸਰੀਰ


..ਉੱਤੋਂ ਸੁਪਰਵਾਈਜ਼ਰ ਦੀਆਂ ਝਿੜਕਾਂ ਤੇ ਨਾਲਦੇ ਬੰਗਲਾਦੇਸ਼ੀ ਨਾਲ ਪਿਆ ਹੋਇਆ ਕਲਾ ਕਲੇਸ਼…ਮਨ ਬਾਹਲਾ ਉਦਾਸ ਸੀ..ਅਖੀਰ ਲੰਚ-ਬ੍ਰੇਕ ਤੇ ਪੰਜਾਬ ਨੂੰ ਫੋਨ ਲਾ ਲਿਆ |ਅੱਗੋਂ ਧੀ ਆਖਣ ਲੱਗੀ..”ਡੈਡ ਕਦੇ ਦਾ ਫੋਨ ਉਡੀਕਦੀ ਪਈ ਸਾਂ ਤੇਰਾ..ਏਧਰੋਂ ਲੱਗਦਾ ਹੀ ਨਹੀਂ ਸੀ..ਫੇਸਬੂਕ ਵੱਟਸਐਪ ਤੂੰ ਵਰਤਦਾ ਨਹੀਂ…ਮੇਰੀ ਗੱਲ ਧਿਆਨ ਨਾਲ ਸੁਣ..ਇਸ ਵਾਰ ਨਵਾਂ ਆਈ ਫੋਨ ਤੇ ਐਕਟਿਵਾ…ਹਾਂ ਸੱਚ ਪੈਸੇ ਕਦੋਂ ਟਰਾਂਸਫਰ ਕਰਵਾ ਰਿਹਾ ਏ ਮੇਰੇ ਅਕਾਊਂਟ ਚ?

“ਬੱਸ ਅੱਜ ਹੀ ਪੁੱਤ..ਹੁਣੇ ਸ਼ਿਫਟ ਮੁੱਕਦੀ ਏ ਤੇ ਕਰਵਾ ਦਿੰਨਾ ਵਾ”
“ਠੀਕ ਏ ਡੈਡ..ਇਹ ਲੈ ਫੜ ਬੀਰੇ ਨਾਲ ਗੱਲ ਕਰ ਲੈ..ਕਦੇ ਦਾ ਮੇਰੇ ਹੱਥੋਂ ਫੋਨ ਖੋਹੀ ਜਾਂਦਾ”
“ਹਾਂ ਡੈਡਾ ਕਿੱਦਾਂ…..ਮੇਰਾ ਚਿੱਟੀ ਟੈਂਕੀ ਵਾਲਾ ਬੁੱਲਟ ਚੇਤੇ ਏ ਨਾ…ਓ ਯਾਰ ਡੈਡ…ਛੇਤੀ ਪੈਸੇ ਭੇਜ ਦੇ ਨਾ…ਹੁਣ ਤੇ ਨਾਲਦਿਆਂ ਨੇ ਵੀ ਟਿੱਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ”

ਸ਼ਿਫਟ ਮੁੱਕੀ…ਕੰਮ ਤੋਂ ਥੱਕਿਆ ਟੁੱਟਿਆ ਪੈਸੇ ਟਰਾਂਸਫਰ ਕਰਵਾਉਂਦਾ ਹੋਇਆ ਸੋਚ ਰਿਹਾ ਸੀ ਕੇ “ਔਲਾਦ ਜੁਆਨ ਹੋ ਗਈ ਤੇ ਓਹਨਾ ਦੀਆਂ ਲੋੜਾਂ ਗਰਜਾਂ ਵੀ ਬਦਲ ਜਿਹੀਆਂ ਗਈਆਂ”…
ਅਜੇ ਕੱਲ ਦੀਆਂ ਹੀ ਤੇ ਗੱਲਾਂ ਨੇ..ਜਦੋਂ ਦੋਵੇਂ ਨਿੱਕੇ ਨਿੱਕੇ ਹੁੰਦੇ ਸਨ..ਜਦੋਂ ਵੀ ਘਰੇ ਫੋਨ ਲਾਉਣਾ ਤਾਂ ਦੋਨਾਂ ਦਾ ਸਭ ਤੋਂ ਪਹਿਲਾ ਸੁਆਲ ਹੁੰਦਾ…..”ਡੈਡੀ ਤੂੰ ਇੰਡੀਆ ਕਦੋਂ ਆਉਣਾ ਏ”?

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *