ਬੇਅੰਤਾ ਸੋਧਕ ਕਾਂਡ-ਭਾਈ ਜਗਤਾਰ ਸਿੰਘ ਤਾਰਾ ਨੇ ਕਬੂਲਿਆ ਜੁਰਮ

Share

ਬੇਅੰਤਾ ਸੋਧਕ ਕਾਂਡ-ਭਾਈ ਜਗਤਾਰ ਸਿੰਘ ਤਾਰਾ ਨੇ ਕਬੂਲਿਆ ਜੁਰਮ

ਸਾਬਕਾ ਮੁੱਖ ਮੰਤਰੀ ਬੇਅੰਤ ਸਿਹੁੰ ਕਤਲ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੇ ਅਦਾਲਤ ‘ਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਭਾਈ ਤਾਰਾ ਨੇ ਮੰਨਿਆ ਕਿ ਉਸਨੇ ਹੀ ਮੁੱਖ ਮੰਤਰੀ ਬੇਅੰਤ ਸਿਹੁੰ ਦਾ ਕਤਲ ਕੀਤਾ ਸੀ ਅਤੇ ਉਸ ਵੱਲੋਂ ਅਦਾਲਤ ‘ਚ 6 ਪੰਨਿਆਂ ਦਾ ਕਬੂਲਨਾਮਾ ਪੇਸ਼ ਕੀਤਾ ਗਿਆ।31 ਅਗਸਤ 1995 ਨੂੰ ਮੁੱਖ ਮੰਤਰੀ ਬੇਅੰਤ ਸਿਹੁੰ ਆਪਣੇ ਦਫਤਰ ਤੋਂ ਹੇਠਾਂ ਉਤਰ ਕੇ ਆਇਆ ਅਤੇ ਪੰਜਾਬ ਸਕੱਤਰੇਤ ਦੇ ਬਾਹਰ ਪੋਰਚ ਵਿਚ ਖੜ੍ਹੀ ਆਪਣੀ ਕਾਰ ਵਿਚ ਬੈਠ ਰਿਹਾ ਸੀ।

ਮਨੁੱਖੀ ਬੰਬ ਬਣਿਆ ਭਾਈ ਦਿਲਾਵਰ ਸਿੰਘ ਮੁੱਖ ਮੰਤਰੀ ਵੱਲ ਆਇਆ ਅਤੇ ਜ਼ੋਰਦਾਰ ਧਮਾਕਾ ਹੋਇਆ ਅਤੇ ਬੇਅੰਤ ਸਿਹੁੰ ਸਮੇਤ 18 ਵਿਅਕਤੀ ਮਾਰੇ ਗਏ ਤੇ 15 ਫੱਟੜ ਹੋਏ।ਭਾਈ ਜਗਤਾਰ ਸਿੰਘ ਨੇ ਸਿੱਖ ਪਰੰਪਰਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਾਡੇ ਧਰਮ ਦਾ ਹਿੱਸਾ ਹੈ ਕਿ ਜੋ ਵੀ ਗਲਤ ਕੰਮ ਕਰੇਗਾ, ਉਸਨੂੰ ਸਜ਼ਾ ਭੁਗਤਣੀ ਹੀ ਪਵੇਗੀ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਸ ਨੇ ਜੇਲ੍ਹ ਬਰੇਕ ਕੇਸ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਸੀ।

ਭਾਈ ਤਾਰਾ ਦਾ ਮੰਨਣਾ ਸੀ ਕਿ ਉਸਨੂੰ ਭਾਰਤ ਦੇ ਕਾਨੂੰਨ ਵਿੱਚ ਵਿਸ਼ਵਾਸ ਨਹੀਂ ਅਤੇ ਉੁਹ ਹਮੇਸ਼ਾ ਆਪਣੇ ਬਿਆਨ ‘ਤੇ ਕਾਇਮ ਰਹੇਗਾ।ਬੇਅੰਤ ਸਿਹੁੰ ਦੀ ਹੱਤਿਆ ਦੀ ਸਾਜ਼ਿਸ਼ ਨੂੰ ਸਿਰੇ ਚਾੜ੍ਹਨ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂਆਂ ਨੂੰ ਕਰੀਬ 10 ਮਹੀਨੇ ਦਾ ਸਮਾਂ ਲੱਗਾ ਸੀ।ਸੀ.ਬੀ.ਆਈ. ਨੇ ਇਨ੍ਹਾਂ ਨੂੰ ਦੋਸ਼ੀ ਬੰਬ ਕਾਂਡ ਦੇ ਮੰਨਿਆ-ਦਿਲਾਵਰ ਸਿੰਘ ਪੁੱਤਰ, ਬਲਵੰਤ ਸਿੰਘ ਰਾਜੋਆਣਾ, ਵਾਸੀ ਪਿੰਡ ਰਾਜੋਆਣਾ, ਗੁਰਮੀਤ ਸਿੰਘ ਮੀਤਾ ਵਾਸੀ ਫੇਜ 4 ਮੋਹਾਲੀ, ਲਖਵਿੰਦਰ ਸਿੰਘ ਲੱਖਾ (ਹੀਰਾ) ਵਾਸੀ ਕਾਂਸਲ, ਜਗਤਾਰ ਸਿੰਘ ਤਾਰਾ ਵਾਸੀ ਪਿੰਡ ਡੇਕਵਾਲਾ (ਰੋਪੜ), ਬਲਵੰਤ ਸਿੰਘ ਵਾਸੀ ਰਤਨ ਨਗਰ ਪਟਿਆਲਾ, ਸ਼ਮਸ਼ੇਰ ਸਿੰਘ ਵਾਸੀ ਪਿੰਡ

ਉਕਾਸੀ ਜੱਟਾਂ, ਪਟਿਆਲਾ, ਨਵਜੋਤ ਸਿੰਘ ਵਾਸੀ ਫੇਜ 3ਬੀ2 ਮੋਹਾਲੀ, ਜਗਤਾਰ ਸਿੰਘ ਹਵਾਰਾ ਵਾਸੀ ਪਿੰਡ ਹਵਾਰਾ ਕਲਾਂ ਫਤਿਹਗੜ ਸਾਹਿਬ, ਪਰਮਜੀਤ ਸਿੰਘ ਭਿਉਰਾ ਵਾਸੀ ਵਿਸ਼ਵ ਕਰਮਾ ਭਾਰਤ ਲਕਸ਼ੀ ਨਗਰ, ਸ਼ੇਖਰਪੁਰ ਦਿੱਲੀ, ਨਸੀਬ ਸਿੰਘ ਵਾਸੀ ਪਿੰਡ ਝਿੰਗਲਾ ਕਲਾਂ ਕੁਰਾਲੀ, ਜਗਰੂਪ ਸਿੰਘ ਵਾਸੀ ਫੇਜ 7 ਮੋਹਾਲੀ, ਵਧਾਵਾ ਸਿੰਘ ਵਾਸੀ ਪਿੰਡ ਸੰਧੂ ਚੱਠਾ (ਕਪੂਰਥਲਾ), ਮੇਹਲ ਸਿੰਘ ਵਾਸੀ ਪਿੰਡ ਦੇਸੂਵਾਲ, ਤਰਨਤਾਰਨ।

Share

Leave a Reply

Your email address will not be published. Required fields are marked *