ਬ੍ਰਿਟਿਸ਼ ਏਅਰਲਾਈਨ ਨੇ ਮੰਗੀ ਸਿੱਖ ਲੜਕੀ ਤੋਂ ਮੁਆਫੀ..!

News

Share

ਬ੍ਰਿਟਿਸ਼ ਏਅਰਲਾਈਨ ਨੇ ਮੰਗੀ ਸਿੱਖ ਲੜਕੀ ਤੋਂ ਮੁਆਫੀ..!

ਅੱਜ ਤੋਂ ਤਕਰਰੀਬਨ 6 ਮਹੀਨੇ ਪਹਿਲਾਂ ਅੰਮ੍ਰਿਤਧਾਰੀ ਭਾਰਤੀ ਨਾਗਰਿਕ ਹਰਸ਼ਰਨ ਕੌਰ ਦੇ ਨਾਲ ਬ੍ਰਿਟਿਸ਼ ਏਰਲਾਈਨ `ਚ ਭੇਦਭਾਵ ਦੀ ਘਟਨਾ ਵਾਪਰੀ ਸੀ । ਜਿਸ ਦੀ ਬ੍ਰਿਟਿਸ਼ ਏਅੲਲਾਈਨ ਨੇ ਮੁਆਫੀ ਮੰਗ ਲਈ ਹੈ । ਹਰਸ਼ਰਨ ਕੌਰ

ਨਾਲ 28 ਸਤੰਬਰ 2017 ਨੂੰ ਵੈਨਕੂਵਰ ਤੋਂ ਲੰਦਨ ਦੇ ਹਵਾਈ ਸਫਰ ਦੌਰਾਨ ਬ੍ਰਿਟਿਸ਼ ਏਅਰਵੇਜ਼ ਦੀ ਏਅਰਹੋਸਟੈੱਸ ਮੋਨਿਕਾ ਨੇ ਸਾਢੇ 9 ਘੰਟੇ ਭੇਦਭਾਵ ਵਾਲਾ ਰਵੱਈਆ ਅਪਣਾਇਆ। ਜਿਸ ਖਿਲਾਫ ਹਰਸ਼ਰਨ ਕੌਰ ਅਤੇ ਇੱਕ ਸੰਸਥਾ ਨੇ ਕਾਨੂੰਨੀ ਲੜਾਈ ਲੜੀ ਸੀ ਜਿਸ `ਚ ਉਨ੍ਹਾਂ ਨੂੰ ਸਫਲਤਾ ਪ੍ਰਾਪਤ ਹੋਈ ਹੈ।

ਇਸ ਮੁਆਫੀ ਦੀ ਪੁਸ਼ਟੀ ਹਰਸ਼ਰਨ ਕੌਰ ਨੇ ਆਪਣੇ ਫੇਸਬੁੱਕ ਅਕਾਊਂਟ `ਤੇ ਸਾਂਝੀ ਕੀਤੀ ਹੈ–(6 ਮਹੀਨੇ ਬਾਅਦ ਬ੍ਰਿਟਿਸ਼ ਏਅਰਲਾਈਨ ਨੇ ਆਖਰਕਾਰ ਮੁਆਫ਼ੀ ਮੰਗ ਲਈ ਹੈ …. UNITED SIKHS & CEDR ਦਾ ਕਾਨੂੰਨੀ ਲੜਾਈ ਲਈ ਧੰਨਵਾਦ,

ਮੀਡੀਆ ਦਾ ਤੇ ਤੁਹਾਡਾ ਸਭ ਦਾ ਧੰਨਵਾਦ 28 ਸਤੰਬਰ 2017 ਨੂੰ ਵੈਨਕੂਵਰ ਤੋਂ ਲੰਦਨ ਦੇ ਹਵਾਈ ਸਫਰ ਦੌਰਾਨ ਬ੍ਰਿਟਿਸ਼ ਏਅਰਵੇਜ਼ ਦੀ ਏਅਰਹੋਸਟੈੱਸ ਮੋਨਿਕਾ ਨੇ ਸਾਢੇ 9 ਘੰਟੇ ਮੇਰੇ ਨਾਲ ਭੇਦਭਾਵ ਵਾਲਾ ਰਵੱਈਆ ਅਪਣਾਇਆ।
ਇਸ ਦੌਰਾਨ ਮੈਨੂੰ ਸਿਰਫ ਇੱਕ ਵਾਰ ਅੱਧਾ ਗਲਾਸ ਪਾਣੀ ਪੀਣ ਲਈ ਦਿੱਤਾ ਗਿਆ,

ਵਾਰ ਵਾਰ ਪਾਣੀ ਅਤੇ ਜੂਸ ਮੰਗਣ ਤੇ ਵੀ ਨਹੀਂ ਦਿੱਤਾ ਗਿਆ, ਜਿਸ ਖਿਲਾਫ ਮੈਂ ਮਨੁੱਖੀ ਹੱਕਾਂ ਤੇ ਸਿੱਖਾਂ ਦੇ ਦਸਤਾਰ ਹੱਕ ਖਿਲਾਫ ਕਾਨੂੰਨੀ ਲੜਾਈ ਲੜਨ ਵਾਲੀ ਕੌਮਾਂਤਰੀ ਸ ਸਥਾ ਯੂਨਾਈਟਿਡ ਸਿੱਖਸ ਜ਼ਰੀਏ ਕਾਨੂੰਨੀ ਲੜਾਈ ਲੜੀ। ਜਿਸਤੋਂ ਬਾਅਦ ਏਅਰਲਾਈਨ ਨੇ ਲਿਖਤੀ ਮੁਆਫੀ ਮੰਗ ਲਈ ਹੈ।

ਫੋਨ ਤੇ ਮੈਨੂੰ ਏਅਰਲਾਈਨ ਦੇ ਸਟਾਫ ਨੇ ਇਹ ਵੀ ਦੱਸਿਆ ਕਿ ਉਸ ਫਲਾਈਟ ਦੇ ਸਾਰੇ ਸਟਾਫ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਸੀ, ਜੋ ਕਿ ਮੈਂ ਨਹੀਂ ਚਾਹੁੰਦੀ ਸੀ, ਮੈਂ ਸਿਰਫ ਇਹ ਚਾਹੁੰਦੀ ਸੀ ਕਿ ਗਲਤ ਵਿਵਹਾਰ ਲਈ ਮੋਨਿਕਾ ਮੁਆਫੀ ਮੰਗੇ ਤੇ ਏਅਰਲਾਈਨ ਦੇ ਸਾਰੇ ਕਰਮਚਾਰੀਆਂ ਨੂੰ ਸਿੱਖਾਂ ਜਾਂ ਹੋਰ ਘੱਟ ਗਿਣਤੀਆਂ ਨਾਲ ਇੱਕੋ ਜਿਹਾ ਵਿਵਹਾਰ ਕਰਨ ਲਈ ਸਖਤ ਟ੍ਰੇਨਿੰਗ ਦਿੱਤੀ ਜਾਵੇ।

ਖੈਰ, ਮੈਂ ਏਅਰਲਾਈਨ ਦੇ ਜਵਾਬ ਤੋਂ ਸੰਤੁਸ਼ਟ ਹਾਂ, ਹਾਲਾਂਕਿ BA ਨੇ ਮੁਆਫੀ ਮੰਗਣ ਲਈ ਕਾਫੀ ਵਕਤ ਲਾ ਦਿੱਤਾ, ਇਹ ਕਦਮ ਉਸੇ ਵਕਤ ਚੁੱਕਣਾ ਚਾਹੀਦਾ ਸੀ, ਜਦੋਂ ਮੈਨੂੰ 9 ਘੰਟੇ ਦੇ ਸਫਰ ਚ ਮਾਨਸਿਕ ਤੌਰ ਤੇ ਕਾਫੀ ਪ੍ਰੇਸ਼ਾਨੀ ਸਹਿਣੀ ਪਈ ਸੀ, ਤੈ ਮੈਂ ਤੁਰੰਤ ਏਅਰਲਾਈਨ ਨੂੰ ਇਸਦੀ ਸ਼ਿਕਾਇਤ ਕੀਤੀ ਸੀ।

ਯੂਨਾਈਟਿਡ ਸਿਖਸ ਦੇ ਸਹਿਯੋਗ ਨਾਲ ਮੈਂ ਇਹ ਲੜਾਈ ਲੜ ਸਕੀ ਹਾਂ, ਅੱਜ ਬ੍ਰਿਟਿਸ਼ ਏਅਰਵੇਜ਼ ਦੀ ਮੁਆਫੀ ਨੂੰ ਮੈਂ ਆਪਣੀ ਜਿੱਤ ਸਮਝਦੀ ਹਾਂ। ਮੈਂ ਸਿੱਖ ਭਾਈਚਾਰੇ ਸਮੇਤ ਸਾਰੀਆਂ ਘੱਟ ਗਿਣਤੀ ਕੌਮਾਂ ਨੂੰ ਨੂੰ ਬੇਨਤੀ ਕਰਦੀ ਹਾਂ ਕਿ ਜੇ

ਤੁਹਾਡੀ ਪਹਿਚਾਣ ਨੂੰ ਲੈ ਕੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਵੀ ਵਿਤਕਰਾ ਹੋਵੇ ਤਾਂ ਉਸ ਖਿਲਾਫ ਆਵਾਜ਼ ਜ਼ਰੂਰ ਚੁੱਕੋ, ਤਾਂ ਹੀ ਨਸਲੀ ਭੇਦਭਾਦ ਵਰਗੀ ਬਿਮਾਰੀ ਦੁਨੀਆ ‘ਚੋਂ ਖਤਮ ਹੋ ਸਕਦੀ ਹੈ।

ਮੈਂ ਇੱਕ ਸਿੱਖ ਹਾਂ ਤੇ ਆਪਣੀ ਪਹਿਚਾਣ ਸਮੇਤ ਆਜ਼ਾਦੀ ਨਾਲ ਜਿਉਣਾ ਮੇਰਾ ਜਾਤੀ ਹੱਕ ਹੈ।

Share

Leave a Reply

Your email address will not be published. Required fields are marked *