ਬੱਸ ਵਿੱਚ ਚੜੀ ਐਨਕਾਂ ਵਾਲੀ ਕੁੜੀ ਨੂੰ ਦੇਖ ਮੁੰਡਿਆਂ ਨੇ ਛੱਡੀਆਂ ਸੀਟਾਂ ਪਰ…!!

Share

ਬੱਸ ਵਿੱਚ ਚੜੀ ਐਨਕਾਂ ਵਾਲੀ ਕੁੜੀ ਨੂੰ ਦੇਖ ਮੁੰਡਿਆਂ ਨੇ ਛੱਡੀਆਂ ਸੀਟਾਂ ਪਰ…!!

ਸਵਾਰੀਆਂ ਨਾਲ ਭਰੀ ਬੱਸ ਅੱਡੇ ਤੋਂ ਨਿੱਕਲੀ ਹੀ ਸੀ ਕੇ ਡਰਾਈਵਰ ਨੇ ਅੱਗੇ ਖਰਾਬ ਹੋਈ ਹੋਰ ਬੱਸ ਦੀਆਂ ਕੁਝ ਸੁਵਾਰੀਆਂ ਆਪਣੀ ਬੱਸ ਵਿਚ ਚੜਾ ਲਈਆਂ। ਮੁੜਕੇ ਨਾਲ ਭਿੱਜੀ ਸੋਟੀ ਦੇ ਸਹਾਰੇ ਤੁਰਦੀ ਇੱਕ ਬੁੱਢੀ ਮਾਤਾ ਨੇ ਹਸਰਤ ਭਰੀਆਂ ਨਜਰਾਂ ਨਾਲ ਸਭ ਪਾਸੇ ਸੀਟਾਂ ਤੇ ਬੈਠੇ ਲੋਕਾਂ ਵੱਲ ਦੇਖਿਆ।

ਕਿਸੇ ਨੇ ਅੱਖ ਨਾਲ ਅੱਖ ਨਾ ਮਿਲਾਈ ਕੇ ਕਿਤੇ ਮੁਸ਼ਕ ਮਾਰਦੀ ਬੁੱਢੀ ਨਾਲ ਹੀ ਨਾ ਬਿਠਾਉਣੀ ਪੈ ਜਾਵੇ।ਮਾਤਾ ਵੀ ਨਿਰਾਸ਼ ਜਿਹੀ ਹੋ ਸਬਰ ਦਾ ਘੁੱਟ ਭਰ ਡੰਡੇ ਦੇ ਸਹਾਰੇ ਲੱਗ ਇੱਕ ਪਾਸੇ ਖਲੋ ਗਈ।

ਜਦੋਂ ਬ੍ਰੇਕ ਵੱਜਦੀ ਤਾਂ ਮਾਤਾ ਡਿੱਗਦੀ ਡਿੱਗਦੀ ਮਸਾਂ ਮਸਾਂ ਬਚਦੀ। ਅਗਲੇ ਅੱਡੇ ਤੋਂ ਐਨਕਾਂ ਲਾਈ ਨੌਜੁਆਨ ਕੁੜੀ ਨੂੰ ਬੱਸ ਵਿਚ ਸੁਆਰ ਹੁੰਦੀ ਨੂੰ ਦੇਖ ਆਸੇ ਪਾਸੇ ਹਿਲਜੁੱਲ ਵੱਧ ਗਈ।

ਕੁਝ ਮੁੱਛਾਂ ਨੂੰ ਵੱਟ ਚਾੜਦੇ ਇਹ ਸੋਚਕੇ ਆਪਣੀ ਸੀਟ ਵਿਚੋਂ ਗੁੰਜਾਇਸ਼ ਮੁਤਾਬਿਕ ਜਗਾ ਬਣਾਉਣ ਲੱਗੇ ਕੇ ਹੋ ਸਕਦੇ ਓਹਨਾ ਦੀ ਕਿਸਮਤ ਖੁੱਲ ਜਾਵੇ।ਇਸਤੋਂ ਪਹਿਲਾਂ ਕੇ

ਕੋਈ ਹੋਰ ਪਹਿਲ ਕਰ ਜਾਂਦਾ ਪਿਛਲੀ ਬਾਰੀ ਕੋਲ ਬੈਠੇ ਦੋ ਮੁੰਡਿਆਂ ਚੋਂ ਇੱਕ ਨੇ ਝੱਟ-ਪੱਟ ਆਪਣੀ ਜਗਾ ਤੋਂ ਉੱਠ ਕੁੜੀ ਨੂੰ ਸੀਟ ਤੇ ਬੈਠਣ ਦੀ ਪੇਸ਼ਕਸ਼ ਕਰ ਦਿੱਤੀ।

ਕੁੜੀ ਨੇ ਵੀ ਛੇਤੀ ਨਾਲ ‘ਥੈਂਕਸ’ ਕਹਿ ਕੋਲ ਹੀ ਡੰਡੇ ਦੇ ਸਹਾਰੇ ਖਲੋਤੀ ਮਾਤਾ ਨੂੰ ਆਸਰਾ ਦੇ ਕੇ ਸੀਟ ਤੇ ਬਿਠਾ ਦਿੱਤਾ।ਮੁੰਡਾ ਉਲਾਹਮੇਂ ਜਿਹੇ ਨਾਲ ਹੋਲੀ ਜਿਹੀ ਬੋਲਿਆ,”ਸੀਟ ਤੇ ਅਸੀਂ ਤੁਹਾਡੇ ਵਾਸਤੇ ਖਾਲੀ ਕੀਤੀ ਸੀ ਤੇ ਤੁਸੀਂ ਅੱਗੋਂ …!!”ਅੱਗੋਂ ਕੁੜੀ ਦਾ ਜੁਆਬ ਸੀ

“ਦੁਨੀਆ ਦੀ ਹਰ ਚੀਜ ਤੇ ਭੈਣ ਨਾਲੋਂ ਜਿਆਦਾ ਹੱਕ ਮਾਂ ਦਾ ਹੁੰਦਾ ਹੈ।” ਸਾਰੀ ਬੱਸ ਵਿਚ ਸੰਨਾਟਾ ਛਾ ਗਿਆ ਪਰ ਬੁਢਾਪੇ ਮਾਰੀਆਂ ਅੱਖਾਂ ਵਿਚੋਂ ਬਸੰਤ ਬਹਾਰ ਹੰਝੂ ਬਣ-ਬਣ ਪਰਲ ਪਰਲ ਵਗਣ ਲੱਗੀ।

Share

Leave a Reply

Your email address will not be published. Required fields are marked *