ਭਾਰਤੀ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਸਣੇ ਕਈ ਸਰਕਾਰੀ ਵੈਬਸਾਈਟਾਂ ਹੋਈਆਂ ਹੈਕ !!

Share

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ ਇਸ ਪੋਸਟ ਤੇ ਪੇਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਡਿਜੀਟਲ ਇੰਡੀਆ ਦਾ ਦਾਅਵਾ ਕਰਨ ਵਾਲੀ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਕਈ ਮੰਤਰਾਲਿਆਂ, ਸਰਕਾਰੀ ਵਿਭਾਗਾਂ ਦੀਆਂ ਵੈਬਸਾਈਟਰਾਂ ਅਚਾਨਕ ਜਾਮ ਹੋ ਗਈਆਂ।

ਇਸ ‘ਚ ਗ੍ਰਹਿ ਮੰਤਰਾਲੇ, ਕਾਨੂੰਨ ਮੰਤਰਾਲੇ, ਇਲੈਕਸ਼ਨ ਕਮਿਸ਼ਨ, ਯੁਵਾ ਪ੍ਰੋਗਰਾਮ ਤੇ ਖੇਡ ਮੰਤਰਾਲਾ ਦੀਆਂ ਵੈੱਬਸਾਈਟਾਂ ਸ਼ਾਮਲ ਹਨ।ਇਸ ਦੇ ਨਾਲ ਹੀ ਸ਼ੁੱਕਰਵਾਰ ਸ਼ਾਮ ਨੂੰ ਕਪਿਲ ਸ਼ਰਮਾ ਦੇ ਟਵਿਟਰ ਹੈਂਡਲ ਦੇ ਹੈੱਕ ਹੋਣ ਦੀ ਵੀ ਖਬਰ ਸਾਹਮਣੇ ਆਈ।

ਕਪਿਲ ਦੇ ਟਵਿਟਰ ਅਕਾਊਂਟ ‘ਤੇ ਕਈ ਇਤਰਾਜ਼ਯੋਗ ਗੱਲਾਂ ਤੇ ਗਾਲ੍ਹਾਂ ਲਿੱਖੀਆ ਹੋਈਆਂ ਸਨ। ਨਾਲ ਹੀ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਹੈੱਕ, ਲਿਖੇ ਨਜ਼ਰ ਆਏ ਚੀਨੀ ਅੱਖਰ ਸ਼ੁੱਕਰਵਾਰ ਦੀ ਸ਼ਾਮ ਕਰੀਬ 4.30 ਵਜੇ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਹੈੱਕ ਹੋਣ ਦੀ ਖਬਰ ਸਾਹਮਣੇ ਆਈ।

ਵੈੱਬਸਾਈਟ ਦੇ ਹੋਮ ਪੇਜ਼ ‘ਤੇ ਚੀਨੀ ਅੱਖਰ ਦਿਖਾਈ ਦੇ ਰਹੇ ਸਨ। ਵੈੱਬਸਾਈਟ ਨੂੰ ਓਪਨ ਕਰਨ ‘ਤੇ ਮਿਨੀਸਟਰੀ ਆਫ ਡਿਫੈਂਸ (ਅੰਗਰੇਜ਼ੀ ‘ਚ) ਅਤੇ ਹਿੰਦੀ ‘ਚ ਰੱਖਿਆ ਮੰਤਰਾਲੇ ਲਿਖਿਆ ਦਿੱਸ ਰਿਹਾ ਸੀ। ਚੀਨੀ ਅੱਖਰ ਦਿੱਸਣ ਨਾਲ ਤਰ੍ਹਾਂ-ਤਰ੍ਹਾਂ ਦੇ ਸ਼ੱਕ ਜ਼ਾਹਰ ਕੀਤੇ ਜਾ ਰਹੇ ਹਨ।

ਹਾਲਾਂਕਿ ਅਜੇ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ। ਇਸ ਦੌਰਾਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਟਵੀਟ ਕਰ ਕੇ ਕਿਹਾ ਕਿ ਐਮਓਡੀ ਵੈੱਬਸਾਈਟ ਦੇ ਮਾਮਲੇ ਨੂੰ ਨੋਟਿਸ ‘ਚ ਲਿਆ ਗਿਆ ਹੈ ਅਤੇ ਉੱਚਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕਪਿਲ ਸ਼ਰਮਾ ਦੇ ਟਵਿਟਰ ਅਕਾਊਂਟ ‘ਤੇ ਲਿਖੀਆਂ ਸਨ ਗਾਲ੍ਹਾਂ-ਉੱਧਰ ਨਿੱਤ ਸੁਰਖੀਆਂ ‘ਚ ਰਹਿਣ ਵਾਲੇ ਕਪਿਲ ਸ਼ਰਮਾ ਦਾ ਵੀ ਟਵਿਟਰ ਅਕਾਊਂਟ ਵੀ ਹੈਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਵਾਦਾਂ ਨਾਲ ਗੂੜ੍ਹਾ ਪਿਆਰ ਰੱਖਣ ਵਾਲੇ ਕਪਿਲ ਸ਼ਰਮਾ ਦੇ ਫੈਨਜ਼ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਕਪਿਲ ਨੇ ਸ਼ਰੇਆਮ ਟਵਿਟਰ ‘ਤੇ ਗਾਲ੍ਹਾਂ ਕੱਢੀਆਂ।

ਇਸ ਦੌਰਾਨ ਕਪਿਲ ਨੇ ਲਗਾਤਾਰ 5 ਟਵੀਟਸ ਕੀਤੇ, ਜਿਨ੍ਹਾਂ ‘ਚ ਉਨ੍ਹਾਂ ਨੇ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਇਸ ਦੇ ਨਾਲ ਹੀ ਕਪਿਲ ਨੇ ਸਲਮਾਨ ਨੂੰ ਸਜ਼ਾ ਦਿੱਤੇ ਜਾਣ ‘ਤੇ ਵੀ ਇਤਰਾਜ਼ ਜਤਾਇਆ।ਇਨ੍ਹਾਂ ਟਵੀਟਸ ਨੂੰ ਦੇਖ ਕੇ ਇਹ ਲੱਗ ਰਿਹਾ ਸੀ ਕਿ ਕਪਿਲ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਕਪਿਲ ਨੇ ਵੀ ਕਰ ਦਿੱਤੀ ਹੈ।

ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਕਪਿਲ ਨੇ ਟਵਿਟਰ ‘ਤੇ ਮੁਆਫੀ ਮੰਗਣ ਤੋਂ ਬਾਅਦ ਫਿਰ ਆਪਣਾ ਟਵੀਟ ਡਿਲੀਟ ਕਰ ਦਿੱਤਾ। ਕੁਝ ਵੀ ਹੋਵੇ ਇਕ ਵਾਰ ਤਾਂ ਸਾਰੇ ਇਹ ਸੋਚ ਕੇ ਹੈਰਾਨ ਸਨ ਕਿ ਆਖਿਰ ਕਪਿਲ ਨੂੰ ਹੋ ਕੀ ਗਿਆ ਹੈ।ਮਾਮਲਾ ਚਾਹੇ ਸਰਕਾਰੀ ਵੈੱਬਸਾਈਟਾਂ ਡਾਊਨ ਹੋਣ ਦਾ ਹੋਵੇ ਜਾਂ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਹੈੱਕ ਹੋਣ ਦਾ ਚਾਹੇ ਕਪਿਲ ਦਾ ਟਵਿਟਰ ਅਕਾਊਂਟ ਹੈਕ ਹੋਣ ਦਾ,

ਇਸ ਲਗਾਤਾਰ ਹੋ ਰਹੀ ਹੈਕਿੰਗ ਨੇ ਸਰਕਾਰ ਦੇ ਨਾਲ-ਨਾਲ ਦੁਨੀਆ ਭਰ ਦੀ ਨੀਂਦ ਉੱਡਾ ਕੇ ਰੱਖ ਦਿੱਤੀ ਹੈ।ਉਥੇ ਇਕ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਕਿਸੇ ਵੱਡੇ ਸਾਈਬਰ ਹਮਲੇ ਵੱਲ ਇਸ਼ਾਰਾ ਕਰ ਰਿਹਾ ਹੈ।
ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ ਇਸ ਪੋਸਟ ਤੇ ਪੇਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Share

Leave a Reply

Your email address will not be published. Required fields are marked *