ਭਾਰਤ ਦੇ ਸਭ ਤੋਂ ਅਮੀਰ ਘਰਾਣੇ ਦੀ ਧੀ ਦਾ ਵਿਆਹ ਤੈਅ, ਪੜੋ ਪੂਰੀ ਖਬਰ ਤੇ ਸ਼ੇਅਰ ਕਰੋ…

News

Share

ਭਾਰਤ ਦੇ ਸਭ ਤੋਂ ਅਮੀਰ ਘਰਾਣੇ ਨਾਲ ਸਬੰਧਤ ਮੁਕੇਸ਼ ਅੰਬਾਨੀ ਦੀ ਇਕਲੌਤੀ ਧੀ ਈਸ਼ਾ ਅੰਬਾਨੀ ਪਿਰਾਮਿਲ ਗਰੁੱਪ ਦੇ ਚੇਅਰਮੈਨ ਅਜੇ ਪਿਰਾਮਿਲ ਦੇ ਬੇਟੇ ਆਨੰਦ ਪਿਰਾਮਿਲ ਨਾਲ ਵਿਆਹ ਰਚਾਉਣ ਜਾ ਰਹੀ ਹੈ। ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ ‘ਚ ਸ਼ੁਮਾਰ ਅੰਬਾਨੀ ਆਪਣੀ ਧੀ ਦਾ ਵਿਆਹ ਇਸੇ ਸਾਲ ਦਸੰਬਰ ‘ਚ ਭਾਰਤ ‘ਚ ਹੀ ਕਰਨਗੇ।ਈਸ਼ਾ ਅੰਬਾਨੀ ਤੇ ਆਨੰਦ ਪਿਰਾਮਿਲ ਕਾਫ਼ੀ ਲੰਮੇ ਸਮੇਂ ਤੋਂ ਇਕ ਦੂਜੇ ਦੇ ਦੋਸਤ ਹਨ ਤੇ ਦੋਵਾਂ ਪਰਿਵਾਰਾਂ ਵਿੱਚ ਪਿਛਲੇ ਚਾਰ ਦਹਾਕਿਆਂ ਤੋਂ ਗਹਿਰੀ ਦੋਸਤੀ ਹੈ। ਜਲਦ ਹੀ ਹੁਣ ਇਹ ਦੋਸਤੀ ਰਿਸ਼ਤੇ ‘ਚ ਬਦਲਣ ਵਾਲੀ ਹੈ।ਕੌਣ ਹੈ ਆਨੰਦ ਪਿਰਾਮਿਲ? ਆਨੰਦ ਪਿਰਾਮਿਲ ਭਾਰਤ ਦੀ ਮਸ਼ਹੂਰ ਰੀਅਲ ਅਸਟੇਟ ਕੰਪਨੀਆਂ ਵਿੱਚੋਂ ਇਕ “ਪਿਰਾਮਿਲ ਰਿਅਲਟੀ” ਦੇ ਸੰਸਥਾਪਕ ਹਨ। ਆਨੰਦ ਇਸ ਵੇਲੇ ਪਿਰਾਮਿਲ ਗਰੁੱਪ ਦੇ “ਐਗਜ਼ੀਕਿਊਟਿਵ ਡਾਇਰੈਕਟਰ” ਵੀ ਹਨ। ਇਸ ਤੋਂ ਇਲਾਵਾ ਉਹ “ਇੰਡੀਅਨ ਮਰਚੈਂਟ ਚੈਂਬਰ” ਦੇ ਨੌਜਵਾਨ ਵਿੰਗ ਦੇ ਸਭ ਤੋਂ ਘੱਟ ਉਮਰ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਹਨ।ਆਨੰਦ ਨੇ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਇਕਨਾਮਿਕਸ ‘ਚ ਗ੍ਰੈਜੂਏਸ਼ਨ ਕੀਤਾ ਤੇ “ਹਾਵਰਡ ਬਿਜ਼ਨਸ ਸਕੂਲ” ਤੋਂ ਬਿਜ਼ਨਸ ਐਡਮਨਿਸਟਰੇਸ਼ਨ ‘ਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ।ਦੂਜੇ ਪਾਸੇ ਨੀਤਾ ਅੰਬਾਨੀ ਤੇ ਮੁਕੇਸ਼ ਅੰਬਾਨੀ ਦੀ 26 ਸਾਲਾ ਧੀ ਈਸ਼ਾ ਅੰਬਾਨੀ ਰਿਲਾਇੰਸ ਦੇ ਜੀਓ ਤੇ ਰਿਟੇਲ ਦੀ ਬੋਰਡ ਮੈਂਬਰ ਹੈ। ਈਸ਼ਾ ਨੇ ਮਸ਼ਹੂਰ “ਯੇਲ ਯੂਨੀਵਰਸਿਟੀ” ਤੋਂ ਮਨੋਵਿਗਿਆਨ ਤੇ ਸਾਊਥ ਏਸ਼ੀਅਨ ਸਟੱਡੀਜ਼ ਵਿੱਚ ਗ੍ਰੈਜੂਏਸ਼ਨ ਕੀਤਾ ਹੈ। ਇਸੇ ਸਾਲ ਈਸ਼ਾ ਸਟੈਨਫੋਰਡ ਦੇ “ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ” ਤੋਂ ਬਿਜ਼ਨਸ ਐਡਮਨਿਸਟਰੇਸ਼ਨ ਪ੍ਰੋਗਰਾਮ ‘ਚ ਆਪਣੀ ਮਾਸਟਰ ਡਿਗਰੀ ਪੂਰੀ ਕਰੇਗੀ।

Share

Leave a Reply

Your email address will not be published. Required fields are marked *