ਭਿਆਨਕ ਬਿਮਾਰੀ ਨਾਲ ਹੁਣ ਦਰੱਖਤ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ 12 ਸਾਲਾਂ ਦੀ ਇਹ ਬੱਚੀ ..

Share

ਭਿਆਨਕ ਬਿਮਾਰੀ ਨਾਲ ਹੁਣ ਦਰੱਖਤ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ 12 ਸਾਲਾਂ ਦੀ ਇਹ ਬੱਚੀ ..

ਇਨਸਾਨ ਨੂੰ ਹਲਕੀ ਸੱਟ ਲੱਗ ਜਾਂਦੀ ਹੈ ਤਾਂ ਉਹ ਦਰਦ ਨਾਲ ਤੜਪ ਉਠਦਾ ਹੈ ਪਰ ਸੋਚੋ ਉਸ ਦੀ ਕੀ ਹਾਲਤ ਹੁੰਦੀ ਹੋਵੇਗੀ ਜਿਸ ਦੇ ਸਰੀਰ ਦਾ ਇਕ ਹਿੱਸਾ ਲਕੜ ਦੀ ਤਰ੍ਹਾਂ ਸਖਤ ਹੋ ਗਿਆ ਹੋਵੇ। ਬੰਗਲਾਦੇਸ਼ ਦੇ ਸਤਖੀਰਾ ਜ਼ਿਲੇ ਦੀ 12 ਸਾਲਾ ਲੜਕੀ ਮੁਕਤਾ ਵਿਚ ‘ਟ੍ਰੀ ਮੈਨ ਸਿੰਡ੍ਰੋਮ’ ਮਿਲਿਆ ਹੈ।

ਇਸ ਬੀਮਾਰੀ ਨਾਲ ਪੀੜਤ ਸ਼ਖਸ ਦੀ ਚਮੜੀ ਦਰੱਖਤ ਦੇ ਤਣੇ ਤਰ੍ਹਾਂ ਸਖਤ ਅਤੇ ਖੁਰਦਰੀ ਹੋ ਜਾਂਦੀ ਹੈ।
ਕੱਚ ਦੇ ਭਾਂਡਿਆਂ ਦੀ ਦੁਕਾਨ ਚਲਾਉਣ ਵਾਲੇ ਮੁਕਤਾ ਦੇ ਪਿਤਾ ਇਬ੍ਰਾਹਿਮ ਹੁਸੈਨ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਮੁਕਤਾ ਦੇ ਸੱਜੇ ਹੱਥ ਦਾ ਇਕ ਹਿੱਸਾ ਸੜ ਗਿਆ ਸੀ ਅਤੇ ਇਸ ਦੀ ਐਲਰਜੀ ਪੂਰੇ ਹੱਥ ਵਿਚ ਫੈਲ ਗਈ।

ਇਸ ਕਾਰਨ ਉਸ ਦੇ ਪੂਰੇ ਹੱਥ ਵਿਚ ਸੋਜ ਆ ਗਈ ਅਤੇ ਕੁਝ ਦਿਨਾਂ ਬਾਅਦ ਹੀ ਉਸ ਦਾ ਹੱਥ ਦਰੱਖਤ ਦੀ ਤਰ੍ਹਾਂ ਸਖਤ ਹੋ ਗਿਆ। ਪਿਤਾ ਇਬ੍ਰਾਹਿਮ ਮੁਤਾਬਕ ਮੁਕਤਾ ਦਾ ਕਈ ਜਗ੍ਹਾ ਤੋਂ ਇਲਾਜ਼ ਕਰਵਾਇਆ ਗਿਆ

ਪਰ ਕੋਈ ਲਾਭ ਨਹੀਂ ਹੋਇਆ। ਇਸ ਲਈ ਹੁਣ ਮੁਕਤਾ ਨੂੰ ਇਲਾਜ਼ ਲਈ ਢਾਕਾ ਦੇ ਮੈਡੀਕਲ ਕਾਲਜ ਸਥਿਤ ਬਰਨ ਐਂਡ ਪਲਾਸਟਿਕ ਯੂਨਿਟ ਲਿਆਂਦਾ ਗਿਆ ਹੈ। ਮੈਨੂੰ ਲੋਕਾਂ ਦੀਆਂ ਦੁਆਵਾਂ ਦੀ ਜ਼ਰੂਰਤ ਹੈ ਤਾਂ ਕਿ ਮੇਰੀ ਧੀ ਠੀਕ ਹੋ ਜਾਵੇ।

ਮੈਡੀਕਲ ਕਾਲਜ ਦੇ ਬਰਨ ਐਂਡ ਪਲਾਸਟਿਕ ਯੂਨਿਟ ਦੇ ਮੁਖੀ ਡਾ. ਸਾਮੰਤਾਲਾਲ ਸੇਨ ਨੇ ਦੱਸਿਆ ਕਿ ਫਿਲਹਾਲ ਮੁਕਤਾ ਦੀ ਬੀਮਾਰੀ ਦੇ ਬਾਰੇ ਵਿਚ ਸਪਸ਼ਟ ਤੌਰ ‘ਤੇ ਕਹਿਣਾ ਮੁਸ਼ਕਲ ਹੈ ਪਰ ਇੰਨਾ ਕਹਿ ਸਕਦੇ ਹਾਂ ਕਿ ਮੁਕਤਾ ਨੂੰ ਚਮੜੀ ਸਬੰਧੀ ਬੀਮਾਰੀ ਹੈ।

ਫਿਲਹਾਲ ਆਪਰੇਸ਼ਨ ਲਈ ਉਸ ਦੀ ਸਰੀਰਕ ਹਾਲਤ ਠੀਕ ਨਹੀਂ ਹੈ। 7 ਤੋਂ 10 ਦਿਨਾਂ ਦੀ ਦੇਖਭਾਲ ਤੋਂ ਬਾਅਦ ਮੁਕਤਾ ਦੇ ਆਪਰੇਸ਼ਨ ਦੇ ਬਾਰੇ ਵਿਚ ਫੈਸਲਾ ਹੋ ਸਕੇਗਾ।
ਤੁਹਾਨੂੰ ਦੱਸ ਦਈਏ ਕਿ ਮੁਕਤਾ ਨੂੰ ਮੰਗਲਵਾਰ ਨੂੰ ਢਾਕਾ ਮੈਡੀਕਲ ਕਾਲਜ ਦੇ ਬਰਨ

ਐਂਡ ਪਲਾਸਟਿਕ ਯੂਨਿਟ ਵਿਚ ਦਾਖਲ ਕਰਵਾਇਆ ਗਿਆ ਹੈ। ਉਸ ਦੇ ਇਲਾਜ਼ ਲਈ 8 ਮੈਂਬਰੀ ਮੈਡੀਕਲ ਬੋਰਡ ਬਣਾਇਆ ਗਿਆ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ‘ਟ੍ਰੀ-ਮੈਨ ਸਿੰਡ੍ਰੋਮ’ ਨਾਲ ਪੀੜਤ ਮੁਕਤਾ ਦੇ ਪੂਰੇ ਇਲਾਜ਼ ਦਾ ਖਰਚਾ ਚੁੱਕ ਰਹੀ ਹੈ।

Share

Leave a Reply

Your email address will not be published. Required fields are marked *