ਭੈਣ ਦੇ ਮਰਨ ਤੋਂ ਬਾਅਦ ਗੁਰਬੀਰ ਦਾ ਵਿਆਹ ਉਸ ਦੇ ਜੀਜੇ ਨਾਲ ਹੀ ਕਰ ਦਿੱਤਾ ਗਿਆ…

Share

ਭੈਣ ਦੇ ਮਰਨ ਤੋਂ ਬਾਅਦ ਗੁਰਬੀਰ ਦਾ ਵਿਆਹ ਉਸ ਦੇ ਜੀਜੇ ਨਾਲ ਹੀ ਕਰ ਦਿੱਤਾ ਗਿਆ…


ਅੱਜ ਤਾ ਉਸ ਨੇ ਮਨ ਬਣਾ ਹੀ ਲਿਆ ਸੀ ਕਿ ਅੱਜ ਕਾਲੇਜ ਇੱਕਠੀਆ ਪੜ ਦੀਆ ਸਹੇਲੀਆਂ ਦਸੀ ਸਾਲੀ ਮਿਲਣਾ ਸੀ । ਫੇਸਬੁੱਕ ਤੋ ਵਾਪਸ ਇੱਕ ਦੂਜੇ ਨਾਲ ਜੁੜੀਆਂ ਸਨ। ਵਿਆਹ ਤੋ ਬਾਅਦ ਕੋਈ ਕਿਸੇ ਨਾਲ ਨਹੀਂ ਸੀ ਮਿਲੀ। ਸਭ ਅਪਣੇ ਅਪਣੇ ਘਰੀ ਵਧੀਆ ਸਨ,

ਪਰ ਗੁਰਬੀਰ ਦੀ ਕਹਾਣੀ ਥੋੜੀ ਅੱਲਗ ਸੀ। ਵੱਡੀ ਭੈਣ ਅਪਣੇ ਪਹਿਲੇ ਬੱਚੇ ਦੇ ਜਨਮ ਸਮੇਂ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੀ ਸੀ ਬੱਚਾ ਅਪਾਹਿਜ ਸੀ।ਉਸ ਨੂੰ ਜਨਮ ਤੋ ਹੀ ਰੀਡ ਦੀ ਹੱਡੀ ਚ ਪਰੋਬਲਮ ਸੀ। ਡਾਕਟਰਾਂ ਨੇ ਉਦੋਂ ਹੀ ਦੱਸ ਦਿੱਤਾ ਸੀ।ਭੈਣ ਦੇ ਮਰਨ ਤੋਂ ਬਾਅਦ ਉਸ ਦੇ ਸਹੁਰਿਆਂ ਨੇ ਵੀ ਜੋਰ ਪਾਇਆ ਤੇ

ਪੇਕਿਆਂ ਨੇ ਵੀ ਆਹੀ ਠੀਕ ਸਮਝਿਆ ਕਿ ਗੁਰਬੀਰ ਦਾ ਵਿਆਹ ਉਸ ਦੇ ਜੀਜੇ ਨਾਲ ਹੀ ਕਰ ਦਿੱਤਾ ਜਾਵੇ। ਮਾਪੇ ਕੋਈ ਬਹੁਤੇ ਅਮੀਰ ਨਹੀਂ ਸਨ ਸੋ ਉਹਨਾਂ ਨੇ ਗੁਰਬੀਰ ਨੂੰ ਤੋਰ ਦਿੱਤਾ ਸਹੁਰੇ। ਅਜੇ ਮਸਾ ਬੀ.ਏ ਹੀ ਪੂਰੀ ਕੀਤੀ ਸੀ। ਘਰ ਵਾਲਾ ਉਮਰੋ ਵੱਡਾ ਸੀ।

ਜ਼ਮੀਨ ਜਾਇਦਾਦ ਚੰਗੀ ਸੀ,ਪਰ ਅੜਬ ਬੜਾ ਸੀ। ਪਹਿਲਾ ਪਹਿਲ ਤਾ ਠੀਕ ਰਿਹਾ ਫਿਰ ਗੱਲ ਗੱਲ ਤੇ ਤਲਖ਼ੀ ਚ ਆ ਜਾਦਾ ਸੀ। ਮਾਰਦਾ ਕੁੱਟਦਾ ਸੀ। ਸੱਸ ਸਹੁਰਾ ਚੰਗੇ ਸੀ ਪਰ ਜਿਆਦਾ ਬਿਰਧ ਅਵਸਥਾ ਚ ਸਨ। ਗੁਰਬੀਰ ਨੇ ਅਪਣੀ ਖੂਸ਼ੀ ਲਈ ਕਦੀ ਕੁੱਝ ਨਹੀਂ ਸੀ ਕੀਤਾ। ਸਦਾ ਦੂਜਿਆਂ ਲਈ ਹੀ ਜਿਉਦੀ ਸੀ।

ਅਪਣੀਆ ਸਦਰਾਂ ਮਾਰ ਮਾਰ ਉਮਰੋ ਵੱਡੀ ਜਾਪਣ ਲੱਗ ਪਈ ਸੀ। ਅਪਣੇ ਉਲਾਦ ਕੋਈ ਹੋਈ ਨਾ। ਰੱਬ ਦੀ ਚਾਰਾ ਬੰਨਿਉ ਉਸ ਨੂੰ ਐਸੀ ਮਾਰ ਪਈ ਕਿ ਵਿਚਾਰੀ ਅੰਦਰੋਂ ਅੰਦਰੀ ਟੁੱਟ ਚੁੱਕੀ ਸੀ। ਬੱਚਾ ਨਾ ਹੋਣ ਕਾਰਨ ਘਰਦਾ ਵੀ ਬਹੁਤ ਕੁੱਟਦਾ ਮਾਰਦਾ ਸੀ ਪਰ ਚੁੱਪ ਦੀ ਕਸੀਸ ਵੱਟ ਰਹਿ ਜਾਦੀ ਸੀ। ਫੈਸਬੁੱਕ ਤੋਂ ਉਸ ਨੂੰ

ਆਪਣੀਆਂ ਬਚਪਨ ਤੇ ਕੁੱਝ ਕਾਲੇਜ ਟਾਇਮ ਦੀਆਂ ਸਹੇਲੀਆਂ ਮਿਲੀਆ ਸਨ। ਸਾਰੀਆਂ ਨੇ ਸਲਾਅ ਬਣਾਈ ਕੇ ਐਤਵਾਰ ਨੂੰ ਅਸੀ ਮਿਲਾਗੀਆਂ ।ਅੱਜ ਉਹ ਦਿਨ ਆ ਗਿਆ ਸੀ। ਅੱਜ ਅੰਦਰੋਂ ਅੰਦਰੀ ਰਿੱਝਦੀ ਨੇ ਮਨ ਬਣਾ ਲਿਆ ਸੀ ਕਿ ਮੈਂ ਜਰੂਰ ਜਾਵਾਗੀ ।

ਦੇਖੀ ਜਾਊ ਜੋ ਹੋਵੇਗਾ ਮੈਂ ਠੇਕਾ ਨਹੀਂ ਲਿਆ ਇੱਕਲੀ ਨੇ ਸਾਰੀਆ ਜ਼ੁਮੇਵਾਰੀਆਂ ਨਿਭਾਉਣ ਦਾ।ਉਸ ਦਾ ਵੀ ਪੁੱਤ ਹੈ ਉਸ ਦੇ ਵੀ ਮਾਂ ਬਾਪ ਨੇ …ਕੀ ਕਰੇਗਾ ਮਾਰੇ ਗਾ ਹੀ ਨਾ …ਮਾਰ ਲਵੇ ਹੁਣ ਤੇ ਮੇਰੇ ਹੱਡਾਂ ਨੂੰ ਉਸ ਦੀ ਮਾਰ ਸਹਿਣ ਦੀ ਆਦਤ ਹੋ ਗਈ ਹੈ।

ਰੋਜ ਤਪਾਉਂਦਾ ਮੇਰਾ ਅੰਦਰ ਉਸ ਦੇ ਕੋੜੇ ਬੋਲ ਸੁਣ ਸੁਣ ਹੁਣ ਤਾ ਆਦਤ ਹੋ ਗਈ ਹੈ ਮੈਨੂੰ ਇਸ ਤਰ੍ਹਾਂ ਜਿਊਣ ਦੀ। ਸੋਚਾ ਸੋਚਦੀ ਅਪਣੇ ਨਾਲ ਹੀ ਗੱਲਾ ਕਰਦੀ, ਨੇ ਕੰਮ ਧੰਦਾ ਸਾਰਾ ਮੁੱਕਾ ਲਿਆ ਤੇ ਨਹਾ ਧੋ ਕੇ ਨਵਾ ਸਵਾਇਆ ਸੂਟ ਪਾ ਸੁਰਖੀ ਬਿੰਦੀ ਲਾ ਸਾਰਾ ਹਾਰ ਸ਼ਿੰਗਾਰ ਕਰ ਖੂਦ ਨੂੰ ਵੇਖ ਮੁਸਕੁਰਾ ਰਹੀ

ਸੋਚਦੀ ਏ ਮੈਂ ਤਾਂ ਖੁਦ ਨੂੰ ਭੁੱਲ ਹੀ ਗਈ ਸਾ। ਅਪਣੇ ਹਿੱਸੇ ਦੀ ਜ਼ਿੰਦਗੀ ਤਾ ਮੈ ਜਿਊ ਹੀ ਨਾ ਸਕੀ ਉਸ ਨੂੰ ਅਪਣਾ ਆਪ ਇਹਨਾਂ ਨਵੇ ਕਪੜਿਆਂ ਚ ਸੋਹਣਾ ਸੋਹਣਾ ਲੱਗ ਰਿਹਾ ਸੀ।ਸਹੇਲੀ ਦਾ ਫੌਨ ਸੁਣ ਲੇਟ ਹੋ ਰਹੀ ਨੇ ਫਟਾਫਟ ਪਰਸ ਫੜਿਆ ਤੇ ਗੇਟ ਵੱਲ ਹੋਣ ਲੱਗੀ ਤਾ ਸਹੁਰੇ ਦੀ ਦਵਾਈ ਦਾ ਟਾਇਮ ਹੋ ਗਿਆ ਯਾਦ ਆ ਗਿਆ।

ਪਰਸ ਰੱਖ ਦਵਾਈ ਦਿੱਤੀ ਤੇ ਸੱਸ ਦੇ ਮੰਜੇ ਵੱਲ ਹੋ ਗਈ ਮੱਥਾ ਵੇਖਿਆ ਤਾ ਤਾਪ ਨਾਲ ਤਪ ਰਿਹਾ ਸੀ। ਸੋਚਾ ਚ ਹੀ ਸੀ ਕੇ ਮੰਜੀ ਤੇ ਪਏ ਮੁੱਡੇ ਨੇ ਇਸਾਰੇ ਨਾਲ ਪਾਣੀ ਮੰਗ ਲਿਆ। ਅਚਾਨਕ ਗੇਟ ਖੁੱਲ੍ਹਾ ਤੇ ਸਰਾਬੀ ਹੋਇਆ ਘਰਦਾ ਅੰਦਰ ਆ ਮੱਜੇ ਤੇ ਮੁੰਦੇ ਮੂੰਹ ਡਿੱਗ ਪਿਆ।ਇੱਕ ਲੰਮਾ ਹੋਕਾ ਲੈ ਗੁਰਬੀਰ ਨੇ ਮਹਿਸੂਸ ਕੀਤਾ

ਕਿ ਉਸ ਦੇ ਪੈਰੀ ਤਾ ਬੈੜੀਆ ਨੇ ਉਹ ਤਾ ਦੋ ਕਦਮ ਨਹੀਂ ਚੁੱਕ ਸਕਦੀ। ਇਹ ਬੈੜੀਆ ਕਦੀ ਉਸ ਨੂੰ ਉਸ ਦੇ ਬਿਰਧ ਹੋਏ ਸਹੁਰੇ ਜਾਪਣ ਕਦੀ ਮੰਜੀ ਤੇ ਬਿਮਾਰ ਪਿਆ ਪੁੱਤ ਤੇ ਕਦੀ ਸ਼ਰਾਬੀ ਕੁਆਬੀ ਘਰਦਾ, ਅੱਜ ਉਸ ਕੋਲੋ ਅਪਣਾ ਭਾਰ ਵੀ ਨਹੀਂ ਸੀ ਚੁੱਕਿਆ ਜਾ ਰਿਹਾ।

ਕਿਵੇ ਜਾਵੇ ਇਹਨਾਂ ਨੂੰ ਝੱਡ ਇਹ ਜੋ ਸਾਰੇ ਹੀ ਇਸ ਦੇ ਸਿਰ ਤੇ ਨੇ। ਕਿਵੇਂ ਇਹਨਾਂ ਨੂੰ ਝੱਡ ਅਪਣੀ ਖੂਸੀ ਵੇਖੇ। ਇਹ ਧਰਮ ਨਿਭਾਉਣਾ ਹੀ ਤਾ ਉਸ ਦੀ ਅਸਲ ਖੂਸ਼ੀ ਤੇ ਫਰਜ ਹੈ ਕਿਵੇਂ ਮੋੜੇ ਅਪਣੇ ਇਹਨਾਂ ਫਰਜਾ ਤੋ ਮੂੰਹ।ਉਸ ਨੂੰ ਅਪਣੇ ਘਰਦੇ ਤੇ ਵੀ ਤਰਸ ਆਇਆ ਜੋ ਬੱਚਾ ਨਾ ਹੋਣ ਕਾਰਨ ਸ਼ਰਾਬ ਦੀ ਲੱਤ ਲਵਾ ਬੈਠਾ ਸੀ।


ਉਹ ਹਿੰਮਤ ਕਰ ਫਿਰ ਉੱਠੀ ਤੇ ਸਾਰਾ ਹਾਲ ਸਿੰਗਾਰ ਲਾਹ ਕੇ ਨਵਾਂ ਸੂਟ ਬਦਲ ਫਿਰ ਪੁਰਾਣੇ ਕਪੜੇ ਪਾ ਲਏ ਤੇ ਤਾਪ ਨਾਲ ਹੂੰਗ ਰਹੀ ਸੱਸ ਦੇ ਪੱਟੀਆਂ ਕਰਨ ਲੱਗ ਪਈ।ਹੁਣ ਉਸ ਨੂੰ ਬਾਹਰ ਜਾਣ ਨਾਲੋਂ ਅਪਣਾ ਫਰਜ ਪਿਆਰਾ ਲੱਗਣ ਲੱਗਾ। ਉਸ ਦਾ ਮਨ ਹੁਣ ਸਾਂਤ ਸੀ ਤੇ ਚਿਹਰੇ ਤੇ ਇੱਕ ਸਤੁੰਸ਼ਟ ਮੁਸਕਾਨ ਸੀ।

ਇਹ ਮਿੱਠੀ ਜੇਲ੍ਹ ਹੀ ਤਾ ਸੀ ਤੇ ਹੁਣ ਉਸ ਨੂੰ ਇਹੀ ਪੈਰੀਂ ਪਈਆ ਬੈੜੀਆ ਸਕੂਨ ਦੇ ਰਹੀਆਂ ਸਨ।

Share

Leave a Reply

Your email address will not be published. Required fields are marked *