ਮਾਨਸਿਕ ਸ਼ਾਂਤੀ ਅਤੇ ਸਿਹਤਮੰਦ ਰਹਿਣ ਲਈ ਅਪਣਾਓ ਵਾਸਤੂ ਦੇ ਇਹ ਉਪਾਅ

Share

ਜਲੰਧਰ— ਅਜਕੱਲ ਭੱਜਦੌੜ ਦੀ ਇਸ ਜ਼ਿੰਦਗੀ ‘ਚ ਲੋਕ ਜਿੱਥੇ ਮਾਨਸਿਕ ਸ਼ਾਂਤੀ ਖੋਹ ਚੁੱਕੇ ਹਨ ਉਥੇ ਹੀ ਆਪਣੇ ਸਿਹਤ ਨੂੰ ਲੈ ਕੇ ਵੀ ਲਾਪਾਰਵਾਹ ਹੁੰਦੇ ਹੋਏ ਨਜ਼ਰ ਆ ਰਹੇ ਹਨ। ਲੋਕਾਂ ਕੋਲ ਆਪਣੇ ਰੋਗ ਦਾ ਇਲਾਜ ਕਰਵਾਉਣ ਤੱਕ ਦਾ ਸਮਾਂ ਨਹੀਂ ਹੈ ਪਰ ਸਿਹਤ ਲਈ ਵਾਸਤੂ ਟਿਪਸ ਨੂੰ ਆਪਣਾ ਕੇ ਲੋਕ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ। ਜਾਣੋ ਨਿਰੋਗ ਰਹਿਣ ਲਈ ਵਾਸਤੂ ਦੇ ਕੁਝ ਉਪਾਅ।
1. ਬੀਮ ਦੇ ਹੇਠਾਂ ਬੈਠ ਕੇ ਜਾਂ ਖੰਭੇ ਕੋਲ ਬੈਠ ਕੇ ਕੰਮ ਨਾ ਕਰੋ ਕਿਉਂਕਿ ਉਸ ਨਾਲ ਸਿਹਤ ‘ਤੇ ਗਲਤ ਪ੍ਰਭਾਵ ਪੈ ਸਕਦਾ ਹੈ। ਬੀਮ ਸੰਪੂਰਣ ਘਰ ਦੀ ਨਕਾਰਾਤਮਕ ਊਰਜਾ ਨੂੰ ਖਿੱਚ ਲੈਂਦੀ ਹੈ ਜੋ ਗਲਤ ਹੁੰਦੀ ਹੈ। ਇਸ ਲਈ ਸਥਾਈ ਰੂਪ ਨਾਲ ਉਸ ਜਗ੍ਹਾ ਉੱਤੇ ਬੈਠਣ ਤੋਂ ਬਚੋ।
2. ਅਨੁਕੂਲ ਦਿਸ਼ਾ ‘ਚ ਸੌਂਣ ਨਾਲ ਵਿਅਕਤੀ ਦੇ 7 ਚੱਕਰ ਸਰਗਰਮ ਹੋ ਜਾਂਦੇ ਹਨ। ਇਨ੍ਹਾਂ ਸਰਗਰਮ ਚੱਕਰਾਂ ਦੀ ਵਜ੍ਹਾ ਨਾਲ ਸਾਰੇ ਸਾਂਸਾਰਿਕ ਮਸਲਿਆਂ ਨੂੰ ਸੁਲਝਾਉਣ ਦੀ ਸ਼ਕਤੀ ਮਿਲ ਜਾਂਦੀ ਹੈ।
3. ਘਰ ਜਾਂ ਦਫ਼ਤਰ ‘ਚ ਗੁਸਲਖਾਨੇ ਤੁਹਾਡੇ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਗੁਸਲਖਾਨਾ ਨਾਲ ਬਹੁਤ ਸਾਰੀਆਂ ਨਕਾਰਾਤਮਕ ਊਰਜਾ ਪੈਦਾ ਹੁੰਦੀਆਂ ਹਨ। ਇਸ ਲਈ ਉਨ੍ਹਾਂ ਨੂੰ ਬੰਦ ਕਰਕੇ ਰੱਖਣਾ ਸਭ ਤੋਂ ਬਿਹਤਰ ਹੈ।
4. ਜੇਕਰ ਘਰ ‘ਚ ਇਸਤੇਮਾਲ ਨਾ ਕੀਤੀਆਂ ਹੋਈਆਂ ਦਵਾਈਆਂ ਪਈਆਂ ਹਨ ਤਾਂ ਇਸ ਨਾਲ ਵੀ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ, ਇਸ ਲਈ ਅਜਿਹਾ ਹੋਵੇ ਤਾਂ ਇਨ੍ਹਾਂ ਦਵਾਈਆਂ ਤੁਰੰਤ ਹਟਾ ਦਿਓ।
5. ਛੱਤ ਵਿਚ ਲੱਗੇ ਲੋਹੇ ਦੇ ਬੀਮ ਹੇਠਾਂ ਨਹੀ ਸੌਂਣਾ ਚਾਹੀਦਾ। ਇਹ ਸਿਰਦਰਦ ਅਤੇ ਚਿੜਚਿੜੇਪਣ ਦਾ ਕਾਰਨ ਬੰਨ ਸਕਦਾ ਹੈ। ਇਹੀ ਨਹੀਂ, ਇਸ ਤੋਂ ਆਪਸੀ ਸੰਬੰਧਾਂ ‘ਚ ਵੀ ਤਨਾਅ ਪੈਦਾ ਹੁੰਦਾ ਹੈ।
6. ਜਿਸ ਕਮਰੇ ਦਾ ਦਰਵਾਜ਼ਾ ਪੌੜੀਆਂ ਸਾਹਮਣੇ ਖੁੱਲ੍ਹਦਾ ਹੋਵੇ, ਅਜਿਹੇ ਕਮਰੇ ‘ਚ ਸੌਂਣ ਤੋਂ ਬੱਚੋ। ਇਸ ਨਾਲ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ।
7. ਜੇਕਰ ਘਰ ‘ਚ ਕੋਈ ਨੁਕੀਲੀ ਚੀਜ਼ ਜਿਵੇਂ ਚਾਕੂ, ਤਲਵਾਰ, ਜਾਨਵਰਾਂ ਦੇ ਦੰਦ ਇਸ ਪ੍ਰਕਾਰ ਲੱਗੇ ਹੋਣ, ਜਿਸ ਦਾ ਮੂੰਹ ਪਰਿਵਾਰ ਦੇ ਮੈਬਰਾਂ ਦੇ ਵੱਲ ਰਹਿੰਦਾ ਹੋਵੇ, ਸਿਹਤ ਉੱਤੇ ਭੈੜਾ ਪ੍ਰਭਾਵ ਪਾਉਂਦੇ ਹਨ।
8. ਵਾਸਤੂ ਅਨੁਸਾਰ ਪੂਰਵ ਦਿਸ਼ਾ ਸਿਹਤ ਅਤੇ ਲੰਬੀ ਉਮਰ ਦੀ ਨੁਮਾਇੰਦਗੀ ਕਰਦੀ ਹੈ। ਇਸ ਲਈ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ, ਤਾਂ ਇਸ ਦਿਸ਼ਾ ਨੂੰ ਊਰਜਾਤਮਕ ਰੱਖੋ।
9. ਘਰ ਵਿਚ ਸਕਾਰਾਤਮਕ ਊਰਜਾ ਨੂੰ ਪ੍ਰਵਾਹਿਤ ਕਰਨ ਦੀ ਕੋਸ਼ਿਸ਼ ਕਰੋ, ਇਸ ਨਾਲ ਪਰਿਵਾਰ ਦੇ ਮੈਬਰਾਂ ਦੀ ਸਿਹਤ ਠੀਕ ਰਹੇਗੀ।

Share

Leave a Reply

Your email address will not be published. Required fields are marked *