ਮੈਂ ਲਵ ਮੈਰਜ ਕੀਤੀ ਆ ਤੇ ਮੈਨੂੰ ਪਤਾ ਨਹੀ ਸੀ ਕਿ ਮੁੰਡਾ ਸਮੈਕ ਵਗੈਰਾ ਵੀ ਪੀਂਦਾ !!

News

Share

ਮੈਂ ਲਵ ਮੈਰਜ ਕੀਤੀ ਆ ਤੇ ਮੈਨੂੰ ਪਤਾ ਨਹੀ ਸੀ ਕਿ ਮੁੰਡਾ ਸਮੈਕ ਵਗੈਰਾ ਵੀ ਪੀਂਦਾ !!

ਮੈਂ ਜਲੰਧਰ ਆਪਣੇ ਦੋਸਤ ਦੀ ਮੈਰਿਜ ਤੇ ਗਿਆ ਹੋਇਆ ਸੀ। ਬਰਾਤ ਤੋ ਇੱਕ ਦਿਨ ਪਹਿਲਾ ਵਾਲੇ ਦਿਨ ਦੀ ਸ਼ਾਮ ਨੂੰ ਭੰਗੜਾ ਪਾਉਣ ਲਈ ਡੀ.ਜੇ ਲਾਇਆ ਹੋਇਆ ਸੀ। ਸਾਰੇ ਮੁੰਡੇ ਖੁਸ਼ੀ ਵਿੱਚ ਭੰਗੜਾ ਪਾ ਰਹੇ ਸੀ ਤੇ ਨਾਲੇ ਗੱਲ਼ਾ ਕਰਦੇ ਸੀ ਕਿ ਕੱਲ ਨੂੰ ਪੈਲਿਸ ਵਿਚ ਭੰਗੜਾ ਪਾਵਾਗੇ ਕਿਉਕਿ ਡਾਂਸਰਾਂ ਬੜੀਆ ਅੱਤ ਨੇ ਦੇਖੀ ਮਜਾ ਆਉਂਦਾ।

ਕੋਈ ਕਹੇ ਆਪਾਂ ਤਾਂ ਸਟੇਜ ਤੇ ਦੋ ਕੁ ਪੈਗ ਲਾ ਕੇ ਡਾਂਸਰ ਦੀ ਬਾਂਹ ਫੜ ਕੇ ਨੱਚਣਾ ਤੇ ਕੋਈ ਪਤਾ ਨਹੀ ਕੀ ਕੁਝ ਸੋਚੀ ਬੈਠਾ ਸੀ।ਜਿਵੇ-ਤਿਵੇ ਰਾਤ ਗੁਜਰ ਗਈ ਤੇ ਸਵੇਰੇ ਬਰਾਤ ਟਾਇਮ ਫਿਰ ਓਹੀ ਗੱਲਾ ਚੱਲ ਰਹੀਆ ਸੀ। ਓਨਾ ਵਿਚ ਬਰਾਤ ਪਿੰਡੋ ਪੈਲਿਸ ਵਿਚ ਪੁਜੀ ਤੇ ਰਸਮ ਰਿਵਾਜ ਨਿਭਾ ਕੇ ਕੁਜ ਕੁ ਫੇਰਿਆ ਲਈ ਗੁਰੂ ਘਰ ਨੂੰ ਚਲੇ ਗਏ ਤੇ ਜਿੰਨਾ ਖੱਪ ਕਰਨੀ ਸੀ

ਸਟੇਜ ਦੇ ਸਾਹਮਣੇ ਲੱਗੇ ਟੇਬਲਾ ਤੇ ਬੈਠ ਗਏ ਤੇ ਏਨੇ ਨੂੰ ਟੇਬਲਾ ਤੇ ਦਾਰੂ ਸੋਡੋ ਤੇ ਚਿਕਨ ਵੀ ਲੱਗ ਗਿਆ ਤੇ ਓਧਰ ਡੀ.ਜੇ ਤੇ ਪੋ੍ਗਰਾਮ ਵੀ ਸ਼ੁਰੂ ਹੋ ਗਿਆ।ਫਿਰ ਕੀ ਸੀ ਮੇਰੇ ਵਰਗੇ ਫੁਕਰੇ ਲਾਕੇ ਤਿੰਨ ਚਾਰ ਪੈਗ ਚੜ ਗਏ ਸਟੇਜ ਤੇ ਥੋੜੀ ਕੁ ਦੇਰ ਬਾਦ ਦੋ ਡਾਂਸਰਾਂ ਸਟੇਜ ਤੇ ਬੁਲਾ ਲਈਆ ਤੇ ਓਨਾ ਉਤੋ ਪੈਸੇ ਸੁੱਟੇ ਜਾ ਰਹੇ ਸਨ ਤੇ ਕੋਈ ਬਾਹ ਫੜੇ ਤੇ ਕੋਈ ਏਹੋ ਜਹੀਆ ਹਰਕਤਾ ਕਰੇ ਕਿ ਵੇਖ ਕੇ ਸ਼ਰਮ ਆਵੇ।

ਇਕ ਡਾਂਸਰ ਰੋਦੀ ਹੋਈ ਸਟੇਜ ਤੋ ਆਪਣੇ ਡਰੈਸਿੰਗ ਰੂਮ ਵੱਲ ਗੱਈ ਤੇ ਏਹ ਵੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈ ਵੀ ਡਰੈਸਿੰਗ ਰੂਮ ਵਿਚ ਗਿਆ ਤੇ ਵੇਖਿਆ ਕਿ ਓਹ ਰੋ ਰਹੀ ਸੀ ਤੇ ਇਕ ਛੋਟਾ ਜਾ ਬੱਚਾ ਮਸਾ 2-3 ਕੁ ਸਾਲ ਦਾ ਹੋਣਾ ਓਸ ਨੂੰ ਦੁੱਧ ਪਿਲਾ ਰਹੀ ਸੀ ਤੇ ਕੋਲ ਦੋ-ਤਿਨ ਡਾਂਸਰ ਕੁੜੀਆ ਉਸ ਨੂੰ ਚੁੱਪ ਕਰਾ ਰਹੀਆ ਸੀ।

ਮੈਂ ਜਦ ਓਸ ਨੂੰ ਪੁੱਛਿਆ ਕਿ ਏਨਾ ਛੋਟਾ ਬੱਚਾ ਨਾਲ ਕਿਉ ਲੈ ਕੇ ਆਏ ਤੁਸੀ ਤਾਂ ਕਹਿਣ ਲੱਗੀ ਵੀਰ ਜੀ ਮੈਂ ਲਵ ਮੈਰਜ ਕੀਤੀ ਆ ਤੇ ਮੈਨੂੰ ਪਤਾ ਨਹੀ ਸੀ ਕਿ ਮੁੰਡਾ ਸਮੈਕ ਵਗੇਰਾ ਪੀਦਾ ਵਾ। ਮੈਰਿਜ ਤੋ ਛੇ ਸੱਤ ਮਹੀਨੇ ਬਾਦ ਪਤਾ ਚੱਲਿਆ ਕਿ ਨਸ਼ਾ ਕਰਦਾ ਵਾ ਤੇ ਮੈਂ ਘਰ ਦੇ ਵਿਰੁੱਧ ਜਾ ਕੇ ਮੈਰਿਜ ਕਰ ਲਈ ਸੀ ਤਾਂ ਕਰਕੇ ਮੇਰੇ ਘਰ ਦੇ ਵੀ ਮੈਨੂੰ ਸਪੋਰਟ ਨਹੀ ਕਰਦੇ।

ਉਹ ਰੋ ਰੋ ਕਹਿਣ ਲੱਗੀ ਵੀਰੇ ਓਨੇ ਮੇਰਾ ਸਾਰਾ ਸਮਾਨ ਵੇਚ ਕੇ ਪੈਸੇ ਨਸ਼ਿਆ ਚ ਉਡਾ ਦਿਤੇ ਨੇ ਮੈਨੂੰ ਮਜਬੂਰੀ ਵਿਚ ਆ ਸਭ ਕਰਨਾ ਪੈ ਰਿਹਾ। ਵਿਚਾਰੀ ਕਹਿਣ ਲੱਗੀ ਵੀਰੇ ਕੀ ਦੱਸਾ ਲੋਕੀ ਤਾਂ ਸਟੇਜ ਤੇ ਕਈ ਵਾਰੀ ਏਦਾ ਦੀਆਂ ਹਰਕਤਾ ਕਰਦੇ ਨੇ ਕਿ ਮਰਨ ਨੁੂੰ ਦਿਲ ਕਰਦਾ ਤੇ ਕਈ ਕਹਿਣਗੇ ‘ਦੱਸ ਇੱਕ ਨਾਈਟ ਦੇ ਕਿੰਨੇ ਪੈਸੇ ਲੈਣੇ ਆ”??

ਕਹਿੰਦੀ ਵੀਰੇ ਮੈ ਕਦ ਦੀ ਮਰ ਜਾਦੀ ਪਰ ਏਸ ਮਾਸੂਮ ਦਾ ਕੀ ਬਣੂ ਇਹ ਸੋਚ ਕੇ ਮਨ ਸਮਜਾ ਲੈਦੀ ਆ। ਏਹ ਸਾਰਾ ਹਾਲ ਸੁਣ ਕੇ ਮੇਰੀਆ ਅੱਖਾਂ ਭਰ ਆਈਆ।ਮੈ ਓਸ ਨੂੰ 500 ਰੁਪਏ ਦਿਤੇ ਪਰ ਓਸ ਨੇ ਲੈਣ ਤੋ ਮਨਾ ਕਰ ਦਿਤਾ। ਪਰ ਮੈ ਫਿਰ ਪੈਸੇ ਦਿੱਤੇ ਤੇ ਕਿਹਾ ਭੈਣੇ ਰੱਖ ਲਾ ਮੈ ਸ਼ਗਨ ਨਹੀ ਦੇਣਾ ਵਿਆਹ ਵਾਲੀ ਜੋੜੀ ਨੂੰ ਜੋ ਤੁਹਾਡਾ ਦਿਲ ਦੁਖਾ ਕੇ ਖੁਸ਼ੀਆ ਲੱਬ ਰਹੇ ਨੇ।

ਹੁਣ ਮੇਰੇ ਵਰਗੇ ਕਈ ਮੇਰੇ ਵੀਰ ਕਮੈਂਟ ਕਰਨਗੇ ਕਿ ਕੁੜੀ ਦੀ ਆਵਦੀ ਗਲਤੀ ਸੀ। ਕੁੜੀ ਨਾ ਲਵ ਮੈਰੀਜ ਕਰਵਾਉਂਦੀ ਤਾਂ ਨਾ ਐਸੀ ਦਲਦਲ ਚ ਫਸਦੀ। ਚਲੋ ਜੇ ਮੰਨ ਵੀ ਉਹ ਕੁੜੀ ਆਵਦੀ ਗਲਤੀ ਕਾਰਨ ਐਸੇ ਹਾਲਾਤਾਂ ਚ ਫਸੀ‍ ਪਰ ਐਸੀਆਂ ਵੀ ਬਹੁਤ ਹੋਣਗੀਆਂ

ਜਿੰਨਾਂ ਨੇ ਕੋਈ ਗਲਤੀ ਨਹੀਂ ਕੀਤੀ ਪਰ ਕਿਸੇ ਨਾ ਕਿਸੇ ਮਜਬੂਰੀ ਕਾਰਨ ਇਹ ਜ਼ਿੱਲਤ ਸਹਿਣੀ ਪੈ ਰਹੀ ਹੈ।

Share

Leave a Reply

Your email address will not be published. Required fields are marked *