ਮੋਦੀ ਦਾ ਨਵਾਂ ਪਲੈਨ ਤਿਆਰ-ਹੁਣ ਅਧਾਰ ਕਾਰਡ ਵੀ ਜਾਵੇਗਾ ਰੱਦੀ ਵਿਚ !!

Share

ਮੋਦੀ ਦਾ ਨਵਾਂ ਪਲੈਨ ਤਿਆਰ-ਹੁਣ ਅਧਾਰ ਕਾਰਡ ਵੀ ਜਾਵੇਗਾ ਰੱਦੀ ਵਿਚ !!

ਜੇਕਰ ਤੁਹਾਨੂੰ ਕਿਸੇ ਸਰਵਿਸ ਦੀ ਸੇਵਾ ਲਈ ਵਾਰ-ਵਾਰ ਆਧਾਰ ਕਾਰਡ ਜਾਂ ਆਧਾਰ ਨੰਬਰ ਦੀ ਪਹਿਚਾਣ ਕਰਾਉਣ ਦੀ ਜ਼ਰੂਰਤ ਹੁੰਦੀ ਹੈ ਜਾਂ ਫਿਰ ਆਧਾਰ ਦੇ ਡੇਟਾ ਦੀ ਗੁਪਤ ਦਾ ਖ਼ਤਰਾ ਬਣਾ ਰਹਿੰਦਾ ਹੈ ਤਾਂ ਹੁਣ ਨਾ ਸਿਰਫ ਇਸ ਝੰਝਟ ਤੋਂ ਛੁਟਕਾਰਾ ਮਿਲਣ ਵਾਲਾ ਹੈ,

ਸਗੋਂ ਤੁਹਾਡਾ ਡਾਟਾ ਹੋਰ ਵੀ ਜ਼ਿਆਦਾ ਸੁਰੱਖਿਅਤ ਹੋਣ ਵਾਲਾ ਹੈ।ਪਿਛਲੇ ਦਿਨੀਂ ਆਧਾਰ ਕਾਰਡ ਦੀ ਸੁਰੱਖਿਆ ਨੂੰ ਲੈ ਕੇ ਆਈਆਂ ਖਬਰਾਂ ਤੋਂ ਬਾਅਦ ਹੁਣ ਇਸ ਦੀ ਸੁਰੱਖਿਆ ਨੂੰ ਹੋਰ ਵਧੀਆਂ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਲਈ ਸਰਕਾਰ ਨੇ ਵਰਚੁਅਲ ਆਈ.ਡੀ. ਨਾਲ ਆਧਾਰ ਨੂੰ ਸੁਰੱਖਿਅਤ ਕਰਨ ਦਾ ਐਲਾਨ ਕੀਤਾ ਹੈ।

ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜਿਥੇ ਵੀ ਆਧਾਰ ਨੰਬਰ ਦੀ ਲੋੜ ਹੋਵੇਗੀ। ਉਧਰ ਆਧਾਰ ਨੰਬਰ ਦੀ ਥਾਂ 16 ਅੰਕਾਂ ਦੀ ਵਰਚੁਅਲ ਆਈ.ਡੀ. ਪਾਈ ਜਾਵੇਗੀ।ਆਧਾਰ ਦੀ ਥਾਂ ਵਰਚੁਅਲ ਆਈ.ਡੀ ਜਨਰੇਟ ਕਰਨ ਲਈ ਆਧਾਰ ਕਾਰਡ ਧਾਰਕ ਨੂੰ ਯੂ.ਆਈ.ਡੀ.ਏ.ਡੀ ਦੀ ਵੈੱਬਸਾਈਟ ‘ਤੇ ਜਾਣਾ ਹੋਵੇਗਾ।

ਵੈੱਬਸਾਈਟ ‘ਤੇ ਇਕ ਟੈਬ ਦਿੱਤਾ ਜਾਵੇਗਾ ਜਿਸ ਦੇ ਮਾਧਿਅਮ ਨਾਲ ਤੁਸੀਂ ਆਪਣੀ ਵਰਚੁਅਲ ਆਈ.ਡੀ ਜਨਰੇਟ ਕਰ ਸਕੋਗੇ। ਇਹ ਵਰਚੁਅਲ ਆਈ.ਡੀ. ਅਨਗਣਿਤ ਵਾਰ ਜਨਰੇਟ ਕੀਤੀ ਜਾ ਸਕੇਗੀ ਅਤੇ ਨਵੀਂ ਆਈ.ਡੀ. ਜਨਰੇਟ ਹੁੰਦੇ ਹੀ ਪੁਰਾਣੀ ਬੇਕਾਰ ਹੋ ਜਾਵੇਗੀ।

ਇਸ ਦੀ ਖਾਸ ਗੱਲ ਇਹ ਹੈ ਕਿ ਵਰਚੁਅਲ ਆਈ.ਡੀ. ਦੀ ਨਕਲ ਨਹੀਂ ਕੀਤੀ ਜਾ ਸਕੇਗੀ।ਵਰਚੁਅਲ ਆਈ.ਡੀ ਕਿਸੇ ਵੀ ਵਿਅਕਤੀ ਦੀ ਆਧਾਰ ਗਿਣਤੀ ‘ਤੇ ਆਧਾਰਿਤ ਹੋਵੇਗੀ। ਇਸ ਨੂੰ 1 ਮਾਰਚ 2018 ਤੋਂ ਸਵੀਕਾਰ ਕੀਤਾ ਜਾਣ ਲੱਗੇਗਾ।

ਤਸਦੀਕ ਲਈ ਆਧਾਰ ਦੀ ਵਰਤੋਂ ਕਰਨ ਵਾਲੀਆਂ ਸਾਰੀਆਂ ਏਜੰਸੀਆਂ ਲਈ ਵਰਚੁਅਲ ਆਈ.ਡੀ ਸਵੀਕ੍ਰਿਤ ਕਰਨੀ ਇਕ ਜੂਨ 2018 ਤੋਂ ਜ਼ਰੂਰੀ ਹੋ ਜਾਵੇਗੀ। ਇਸ ਦਾ ਪਾਲਨ ਨਹੀਂ ਕਰਨ ਵਾਲੀਆਂ ਏਜੰਸੀਆਂ ਨੂੰ ਆਰਥਿਕ ਦੰਡ ਦਾ ਸਾਹਮਣਾ ਕਰਨਾ ਹੋਵੇਗਾ।

ਆਧਾਰ ਕਾਰਡ ਦੀ ਸੁਰੱਖਿਆ ਨੂੰ ਲੈ ਕੇ ਉਠ ਰਹੇ ਸਵਾਲਾਂ ਦੇ ਚਲਦੇ ਹੁਣ ਇਸ ‘ਚ ਕੁੱਝ ਬਦਲਾਅ ਕੀਤੇ ਜਾ ਰਹੇ ਹਨ। ਸਰਕਾਰ ਦੇ ਆਧਾਰ ਪ੍ਰੋਗਰਾਮ ਨੂੰ ਚਲਾਉਣ ਵਾਲੀ ਯੂਆਡੀਏਆਈ ਭਾਵ ਭਾਰਤੀ ਵਿਸ਼ੇਸ਼ ਪਹਿਚਾਣ ਦੇ ਪ੍ਰਧਾਨ ਨੇ ਕਿਹਾ ਕਿ ਹੁਣ ਉਹ ਵਰਚੁਅਲ ਆਧਾਰ ਆਈਡੀ ਲਿਆਉਣ ਵਾਲੀ ਹੈ,

ਜਿਸ ਵਿੱਚ 16 ਅੰਕਾਂ ਦੇ ਟੇਂਪਰਰੀ ਨੰਬਰ ਹੋਣਗੇ, ਜਿਸਨੂੰ ਲੋਕ ਜਦੋਂ ਚਾਹੁਣ ਆਪਣੇ ਆਧਾਰ ਬਦਲੇ ਸ਼ੇਅਰ ਕਰ ਸਕਦੇ ਹੈ।

Share

Leave a Reply

Your email address will not be published. Required fields are marked *