ਮੌਸਮ ਵਿਭਾਗ ਦੀ ਚੇਤਾਵਨੀ ਨਾਲ ਪੰਜਾਬ ਸਮੇਤ 13 ਸੂਬਿਆਂ ‘ਚ ਜਾਨ ਸੂਲੀ ‘ਤੇ ਟੰਗੀ, ਦੇਖੋ ਪੂਰੀ ਖਬਰ ਤੇ ਸ਼ੇਅਰ ਕਰੋ…

News

Share

ਨਵੀਂ ਦਿੱਲੀ: ਮੌਸਮ ਵਿਭਾਗ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੇ 13 ਰਾਜਾਂ ਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਅੱਜ ਤੇਜ਼ ਝੱਖੜ, ਤੂਫਾਨ ਤੇ ਭਾਰੀ ਮੀਂਹ ਦਾ ਖਦਸ਼ਾ ਜਤਾਉਂਦਿਆਂ ਅਲਰਟ ਜਾਰੀ ਕੀਤਾ ਹੈ। ਦਿੱਲੀ ਤੋਂ ਇਲਾਵਾ ਜੰਮੂ-ਕਸ਼ਮੀਰ, ਹਿਮਾਚਲ, ਉਤਰਾਖੰਡ, ਪੰਜਾਬ, ਹਰਿਆਣਾ, ਪੱਛਮੀ ਯੂਪੀ ਤੇ ਉੱਤਰ ਪੂਰਵ ਦੇ ਕੁਝ ਰਾਜਾਂ ਚ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਹੈ। ਇਸ ਚੇਤਾਵਨੀ ਨਾਲ ਲੋਕਾਂ ਵਿੱਚ ਸਹਿਮ ਹੈ।

ਔਰੇਂਜ ਜ਼ੋਨ ਦੀ ਦਿੱਤੀ ਚੇਤਾਵਨੀ:

ਮੌਸਮ ਵਿਭਾਗ ਮੁਤਾਬਕ ਨੇ ਔਰੇਂਜ ਜ਼ੋਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸਦਾ ਭਾਵ ਪਹਾੜਾਂ ਤੇ ਪੈਣ ਵਾਲੇ ਮੀਂਹ ਤੇ ਗੜ੍ਹੇਮਾਰੀ ਦਾ ਅਸਰ ਪੰਜਾਬ, ਹਰਿਆਣਾ ਤੇ ਦਿੱਲੀ ‘ਚ ਦੇਖਣ ਨੂੰ ਮਿਲ ਸਕਦਾ ਹੈ ਪਰ ਇਹ ਜ਼ਿਆਦਾ ਗੰਭੀਰ ਨਹੀਂ ਹੋਵੇਗਾ। ਸ਼ਾਮ ਦੇ ਸਮੇਂ ਘੱਟੇ ਮਿੱਟੀ ਭਰੀ ਹਨ੍ਹੇਰੀ ਤੇ ਮੀਂਹ-ਕਣੀ ਦੀ ਸੰਭਾਵਨਾ ਹੈ।

ਪੰਜਾਬ ਚ ਅਗਲੇ 48 ਘੰਟਿਆਂ ‘ਚ ਪੈ ਸਕਦਾ ਭਾਰੀ ਮੀਂਹ:

ਜੰਮੂ-ਕਸ਼ਮੀਰ ਤੇ ਹਿਮਾਚਲ ‘ਚ ਝੱਖੜ ਤੂਫਾਨ ਦੇ ਨਾਲ-ਨਾਲ ਗੜ੍ਹੇ ਪੈਣ ਦੀ ਵੀ ਸੰਭਾਵਨਾ ਹੈ ਜਦਕਿ ਪੰਜਾਬ ਤੇ ਹਿਮਾਚਲ ‘ਚ ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ‘ਚ ਅਗਲੇ 48 ਤੋਂ 72 ਘੰਟਿਆਂ ‘ਚ ਹਲਕਾ ਮੀਂਹ ਤੇ ਹਨ੍ਹੇਰੀ ਤੂਫਾਨ ਆ ਸਕਦਾ ਹੈ।

ਪੱਛਮੀ ਰਾਜਸਥਾਨ ਦੇ ਇਲਾਕਿਆਂ ‘ਚ ਘੱਟੇ ਮਿੱਟੀ ਭਰੀ ਹਨ੍ਹੇਰੀ ਦੀ ਭਵਿੱਖਬਾਣੀ ਹੈ। ਹਰਿਆਣਾ ਵਿੱਚ ਝੱਖੜ ਤੂਫਾਨ ਦੀ ਭਵਿੱਖਬਾਣੀ ਨੂੰ ਦੇਖਦਿਆਂ ਦੋ ਦਿਨ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

Share

Leave a Reply

Your email address will not be published. Required fields are marked *