ਯਾਤਰੀਆਂ ਨਾਲ ਭਰੀ ਬੱਸ ‘ਚ ਲੱਗੀ ਭਿਆਨਕ ਅੱਗ, 52 ਲੋਕਾਂ ਦੀ ਦਰਦਨਾਕ ਮੌਤ

News

Share

ਯਾਤਰੀਆਂ ਨਾਲ ਭਰੀ ਬੱਸ ‘ਚ ਲੱਗੀ ਭਿਆਨਕ ਅੱਗ, 52 ਲੋਕਾਂ ਦੀ ਦਰਦਨਾਕ ਮੌਤ

ਅਸਤਾਨਾ(ਭਾਸ਼ਾ)—ਉਤਰੀ ਪੱਛਮੀ ਕਜ਼ਾਖਿਸਤਾਨ ਵਿਚ ਇਕ ਯਾਤਰੀ ਬੱਸ ਵਿਚ ਅੱਜ ਅੱਗ ਲੱਗ ਜਾਣ ਕਾਰਨ 52 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮੱਧ ਏਸ਼ੀਆਈ ਦੇਸ਼ ਦੇ ਐਮਰਜੈਂਸੀ ਸੇਵਾ ਮੰਤਰਾਲੇ ਨੇ ਦਿੱਤੀ ਹੈ। ਮੰਤਰਾਲੇ ਨੇ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦੇ ਬਾਰੇ ਵਿਚ ਨਹੀਂ ਦੱਸਿਆ ਹੈ।
ਬਿਆਨ ਵਿਚ ਮੰਤਰਾਲੇ ਨੇ ਕਿਹਾ ’18 ਜਨਵਰੀ ਨੂੰ ਸਵੇਰੇ ਕਰੀਬ 10:30 ਵਜੇ (ਕੌਮਾਂਤਰੀ ਸਮੇਂ ਅਨੁਸਾਰ 4:30 ਵਜੇ) ਇਕ ਬੱਸ ਵਿਚ ਅੱਗ ਲੱਗ ਗਈ। ਬੱਸ ਵਿਚ ਕੁੱਲ 55 ਯਾਤਰੀ ਅਤੇ 2 ਡਰਾਈਵਰ ਸਵਾਰ ਸਨ। ਜਿਨ੍ਹਾਂ ਵਿਚੋਂ 5 ਨੂੰ ਮੈਡੀਕਲ ਸਹਾਇਤਾ ਉਪਲੱਬਧ ਕਰਾਈ ਗਈ ਹੈ ਅਤੇ ਬਾਕੀਆਂ ਦੀ ਮੌਤ ਹੋ ਗਈ।’ ਐਮਰਜੈਂਸੀ ਸੇਵਾ ਮੰਤਰਾਲੇ ਦੇ ਅਧਿਕਾਰੀ ਰੂਸਲਾਨ ਇਮਾਨਕੁਲੋਵ ਮੁਤਾਬਕ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਯਾਤਰੀ ਉਜਬੇਕ ਨਾਗਰਿਕ ਸਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਬੱਸ ਨੂੰ ਜਿਸ ਤਰ੍ਹਾਂ ਹੀ ਅੱਗ ਲੱਗੀ ਉਹ ਫੈਲ ਗਈ। ਰੂਸੀ ਅਤੇ ਕਜ਼ਾਖ ਮੀਡੀਆ ਵਿਚ ਪ੍ਰਸਾਰਿਤ ਵੀਡੀਓ ਵਿਚ ਬਰਫੀਲੀ ਢਲਾਣ ‘ਤੇ ਖੜ੍ਹੀ ਬੱਸ ਵਿਚੋਂ ਧੂੰਆਂ ਨਿਕਲਦਾ ਨਜ਼ਰ ਆ ਰਿਹਾ ਹੈ ਅਤੇ ਇਕ ਤਸਵੀਰ ਵਿਚ ਬੱਸ ਪੂਰੀ ਤਰ੍ਹਾ ਸੜੀ ਹੋਈ ਨਜ਼ਰ ਆ ਰਹੀ ਹੈ।

Share

Leave a Reply

Your email address will not be published. Required fields are marked *