ਰਣਜੀਤ ਬਾਵਾ ਲੲੀ ਇੱਕ ਹੋਰ ਪੰਗਾ ਖੜ੍ਹਾ ਹੋ ਗਿਆ ..ਆਖੀਰ ਕਿਓਂ ਕਰਦੇ ਨੇ ਗਾਇਕ ਅਜਿਹੇ ਕੰਮ

Share


ਚੰਡੀਗੜ੍ਹ: ਪੰਜਾਬੀ ਸਿੰਗਰ ਰਣਜੀਤ ਬਾਵਾ ਜਲਦੀ ਹੀ ਆਪਣੀ ਫ਼ਿਲਮ ‘ਖਿੱਦੋ ਖੂੰਡੀ’ ਲੈ ਕੇ ਆ ਰਹੇ ਨੇ ਪਰ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਦੇ ਐਕਟਰ ਅਤੇ ਗਾਇਕ ‘ਤੇ ਇੱਕ ਗਾਣੇ ਚੋਰੀ ਕਰਨ ਦੇ ਗੰਭੀਰ ਇਲਜ਼ਾਮ ਵੀ ਗੱਲ ਗਏ। ਜੀ ਹਾਂ,

ਤੁਸੀਂ ਸਹੀ ਸੁਣਿਆ ਰਣਜੀਤ ਬਾਵਾ ‘ਤੇ ਇਹ ਇਲਜ਼ਾਮ ਪੰਜਾਬ ਯੁਨੀਵਰਸਿਟੀ ਦੇ ਮਿਊਜ਼ਿਕ ਡਿਪਾਰਟਮੈਂਟ ‘ਚ ਪੀ.ਐੱਚ.ਡੀ ਰਿਸਰਚ ਸਕਾਲਰ ਜਾਗੀਰ ਨੇ ਲਗਾਏ ਨੇ।ਬਾਵਾ ਦੀ ਫ਼ਿਲਮ 20 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਫ਼ਿਲਮ ‘ਚ ਇੱਕ ਗੀਤ ‘ਏ ਦਿਲਲਗੀ ਯਾਰੋ ਹੋ ਗਈ’ ਹੈ।

ਇਹ ਉਹੀ ਗੀਤ ਹੈ ਜਿਸ ਨੂੰ ਚੋਰੀ ਕਰਨ ਦਾ ਇਲਜ਼ਾਮ ਰਣਜੀਤ ‘ਤੇ ਲੱਗੇ ਹਨ। ਸਕਾਲਰ ਜਾਗੀਰ ਨੇ ਸੋਸ਼ਲ ਮੀਡੀਆ ‘ਤੇ ਵੀ ਮੁਹਿੰਮ ਛੇੜੀ ਹੋਈ ਹੈ, ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਦੋਂ ਕਿ ਦੂਜੇ ਪਾਸੇ ਰਣਜੀਤ ਨੇ ਸੋਸ਼ਲ ਮੀਡੀਆ ‘ਤੇ ਮੰਨਿਆ ਹੈ ਕਿ ਇਹ ਗੀਤ ਉਨ੍ਹਾਂ ਦਾ ਨਹੀਂ ਸਗੋਂ ਉਨ੍ਹਾਂ ਦੇ ਕਿਸੇ ਦੋਸਤ ਦਾ ਹੈ ਜਿਸ ਦਾ ਧੰਨਵਾਦ ਵੀ ਰਣਜੀਤ ਨੇ ਕੀਤਾ ਹੈ।

ਹੁਣ ਸਵਾਲ ਤਾਂ ਇਹ ਖੜ੍ਹਾ ਹੋ ਰਿਹਾ ਹੈ ਕਿ ਕੀ ਗਾਇਕ ਵੱਲੋਂ ਕੰਪੋਜ਼ੀਸ਼ਨ ਦੇ ਰਾਇਟਸ ਚੈੱਕ ਨਹੀਂ ਕੀਤੇ ਗਏ। ਮਾਮਲਾ ਇੱਥੇ ਹੀ ਨਹੀਂ ਮੁਕਦਾ ਖਬਰਾਂ ਨੇ ਕਿ ਸਕਾਲਰ ਬਾਵਾ ਨੂੰ ਮਿਣਾ ਚਾਹੁੰਦਾ ਹੈ ਤਾਂ ਜੋ ਉਹ ਇਹ ਗੱਲ ਰਣਜੀਤ ਤਕ ਪਹੰਚਾ ਸਕੇ

ਪਰ ਜਾਗੀਰ ਦੀ ਰੰਜੀਤ ਨਾਲ ਮੁਲਾਕਾਤ ਨਹੀਂ ਹੋ ਪਾ ਰਹੀ। ਜਦੋਂਕਿ ਦੂਜੇ ਪਾਸੇ ਖਬਰ ਹੈ ਕਿ ਜਾਗੀਰ ਦੀ ਮੁਲਾਕਾਤ ਗਾਇਕ ਨਾਲ ਕਿਸੇ ਦੇ ਘਰੇ ਹੋ ਚੁੱਕੀ ਹੈ ਅਤੇ ਗਾਇਕ ਨੇ ਸਕਾਲਰ ਦੀ ਤਾਰੀਫ ਵੀ ਕੀਤੀ।

ਵਿਵਾਦ ਨੂੰ ਲੈ ਕੇ ਸਕਲਾਰ ਜਾਗੀਰ ਕੋਰਟ ਦਾ ਰੁਖ਼ ਕਰਨ ਦੀ ਤਿਆਰੀ ‘ਚ ਹਨ। ਉਹ ਕਹਿ ਰਹੇ ਹਨ ਕਿ ਜਾਂ ਤਾਂ ਗੀਤ ਦੀ ਕੰਪੋਜੀਸ਼ਨ ਲਈ ਉਨ੍ਹਾਂ ਨੂੰ ਪਹਿਚਾਣ ਅਤੇ ਨਾਂਅ ਦਿੱਤਾ ਜਾਵੇ ਜਾਂ ਸਭ ਦੇ ਸਾਹਮਣੇ ਮੰਨਿਆ ਜਾਵੇ

ਕਿ ਗੀਤ ਦੀ ਕੰਪੋਜ਼ੀਸ਼ਨ ਜਾਗੀਰ ਸਿੰਘ ਨੇ ਤਿਆਰ ਕੀਤੀ ਹੈ। ਨਾਲ ਹੀ ਜਾਗੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਹ ਗੀਤ ਉਨ੍ਹਾਂ ਨੇ 8 ਸਾਲ ਪਹਿਲਾਂ ਕਾਲਜ ਦੀ ਪੜਾਈ ਦੇ ਦੌਰਾਨ ਤਿਆਰ ਕੀਤਾ ਸੀ। ਉਨ੍ਹਾਂ ਦਿਨਾਂ ‘ਚ ਉਹ ਸੰਗੀਤ ਸਿੱਖਣ ਦੇ ਸ਼ੁਰੂਆਤੀ ਦੌਰ ‘ਚ ਸੀ।

ਗਾਣਾ ਕਾਲਜ ਟਾਇਮ ‘ਚ ਸੁਣਿਆ ਸੀ: ਰਣਜੀਤ ਬਾਵਾ..
ਗਾਇਕ ਰਣਜੀਤ ਬਾਵਾ ਨੇ ਵੀ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਇਹ ਗੀਤ ਉਨ੍ਹਾਂ ਨੇ ਕਾਲਜ ਦੀ ਪੜਾਈ ਦੇ ਸਮੇਂ ਸੁਣਿਆ ਸੀ। ਉਨ੍ਹਾਂ ਨੇ ਤੈਅ ਕਰ ਲਿਆ ਸੀ ਕਿ ਜੇਕਰ ਉਹ ਗਾਇਕ ਬਣੇ ਤਾਂ ਇਹ ਗੀਤ ਜ਼ਰੂਰ ਗਾਣਗੇ। ਉਨ੍ਹਾਂ ਨੇ ਕਿਸੇ ਦੋਸਤ ਤੇਜਿੰਦਰ ਸਿੰਘ ਨੂੰ ਇਹ ਗੀਤ ਦੇਣ ਲਈ ਧੰਨਵਾਦ ਕੀਤਾ ਹੈ।

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ ਇਸ ਪੋਸਟ ਤੇ ਪੇਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Share

Leave a Reply

Your email address will not be published. Required fields are marked *