ਲਓ ਇੱਕ ਹੋਰ ਬਾਬਾ ਆਗਿਆ ਪੁਲਿਸ ਅੜਿੱਕੇ !!
ਰਾਜਸਥਾਨ ਦੇ ਝਾਲਾਵਾੜ ‘ਚ ਡੇਰਾ ਜਮਾ ਗੰਦ ਖਿਲਾਰਨ ਆਲਾ ਇਹ ”ਸੁਰਖੀ ਵਾਲਾ ਬਾਬਾ” ਉਰਫ ਕੁਲਦੀਪ ਸਿੰਘ ਝਾਲਾ। ਜਿਹਨੇ ਆਵਦੀ ਮਾੜੀ ਕਰਤੂਤ ਨੂੰ ਪੂਰਾ ਕਰਨ ਲਈ ਬੇਗਾਨਾ ਪੁੱਤ ਮਰਵਾਤਾ।
ਸੁਰਖੀ ਬਿੰਦੀ ਲਾ ਆਵਦੇ ਆਪ ਨੂੰ ਦੇਵੀ ਦਾ ਰੂਪ ਦਸਣ ਵਾਲਾ ਕੁਲਦੀਪ ਅਸਲ ‘ਚ ਸਮਲਿੰਗੀ ਹੈ ਤੇ ਜਿਆਦਾਤਰ ਨੋਜਵਾਨਾਂ ਨੂੰ ਸੋਸ਼ਲ ਮੀਡੀਆ ਸਬੰਧ ਬਣਾਉਣ ਲਈ ਉਹਨਾਂ ਨੂੰ ਤਿਆਰ ਕਰਦਾ ਸੀ।
ਇਸ ਤਰਾਂ ਹੀ ਸੋਸ਼ਲ ਮੀਡੀਆ ਰਾਂਹੀ ਯੁਵਰਾਜ ਸਿੰਘ ਦੇ ਨੇੜੇ ਆਇਆ ਤੇ ਉਸ ਨੂੰ ਡੇਰੇ ਬੁਲਾ ਜਲਦ ਮਜਬੂਰ ਕਰਨ ਲੱਗਾ ਤਾਂ ਨੋਜਵਾਨ ਦੁਆਰਾ ਵਿਰੋਧ ਕੀਤੇ
ਜਾਣ ਤੇ ਉਸ ਨਾਲ ਏਹਦੇ ਨਾਲਦੇ ਚੇਲੇ ਚਾਟੜਿਆਂ ਨੇ ਭਾਰੀ ਕੁੱਟਮਾਰ ਕਰਤੀ।
ਇਸ ਨਮੋਸ਼ੀ ਦੇ ਚਲਦਿਆਂ ਨੋਜਵਾਨ ਫਾਹਾ ਲੈ ਗਿਆ। ਇਸ ਪਾਖੰਡੀ ਦੇ ਡੇਰੇ
ਪਹਿਲਾਂ ਜਿੰਨੀ ਭੇਡਾਂ ਦੀ ਤਦਾਤ ਹੁੰਦੀ ਸੀ ਤੇ ਉਸ ਦਿਨ ਤੋਂ ਹੋਰ ਵੀ ਜਿਆਦਾ ਹੋਗੀ ਜਦ ਪੁਲਸ ਏਹਦਾ ਜਨਾਨੀਆਂ ਆਲਾ ਤਾਣਾ ਬਾਣਾ ਲੁਹਾ ਮੂੰਹ ਹੱਥ ਧੁਵਾ ਹੱਥਕੜੀ ਲਾ ਥਾਣੇ ਲੈਗੀ।
ਏਸ ਲੰਡਰ ਦੀ ਮਨਾਉਤੀ ਕਰਨ ਆਲਿਆਂ ਨੂੰ ਨੋਜਵਾਨ ਦੀ ਮੌਤ ਦਾ ਦੁੱਖ ਨੀ ਬਲਕਿ ਪਿੱਟ ਰਹੇ ਸਾਡੇ ਰੱਬ ਜੀ ”ਦੇਵੀ ਅਵਤਾਰ” ਨਾਲ ਪ੍ਰਸ਼ਾਸਨ ਨੇ ਧੱਕਾ ਕੀਤਾ।