ਲਓ ਜੀ ਕਨੇਡਾ ਆਲੇ ਪ੍ਰਧਾਨ ਟਰੂਡੋ ਨੇ ਆਪ ਹੀ ਕਰਤੀ ਕੈਪਟਨ ਨੂੰ ਮਿਲਣ ਤੋਂ ਨਾਂਹ !!

Share

ਲਓ ਜੀ ਕਨੇਡਾ ਆਲੇ ਪ੍ਰਧਾਨ ਟਰੂਡੋ ਨੇ ਆਪ ਹੀ ਕਰਤੀ ਕੈਪਟਨ ਨੂੰ ਮਿਲਣ ਤੋਂ ਨਾਂਹ !!

16 ਫਰਵਰੀ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਹਿਲੇ ਭਾਰਤ ਦੌਰੇ ‘ਤੇ ਆ ਰਹੇ ਹਨ। ਇਸਦੇ ਨਾਲ ਹੀ ਉਹ ਪੰਜਾਬ ਵੀ ਆਉਣਗੇ ਅਤੇ ਸ੍ਰੀ ਦਰਬਾਰ ਸਾਹਿਬ ਵੀ ਦਰਸ਼ਨ ਕਰਨਗੇ। ਟਰੂਡੋ ਦੇ ਦੌਰੇ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਕਿਹਾ ਸੀ ਕਿ ਉਹ ਟਰੂਡੋ ਨਾਲ ਮੁਲਾਕਾਤ ਨਹੀਂ ਕਰਨਗੇ ਕਿਉਂਕਿ ਟਰੂਡੋ ਦੇ ਖਾਲਿਸਤਾਨੀਆਂ ਨਾਲ ਸਬੰਧ ਹਨ। ਇਸ ਸਬੰਧੀ ਕਾਫੀ ਚਰਚਾ ਹੁੰਦੀ ਰਹੀ। ਅਖੀਰ ਕੈਪਟਨ ਨੇ ਕਿਹਾ ਕਿ ਟਰੂਡੋ ਨੂੰ ਤਾਂ ਮਿਲਣਗੇ ਪਰ ਨਾਲ ਆਉਣ ਵਾਲੇ ਹਰਜੀਤ ਸਿੰਘ ਸੱਜਣ ਤੇ ਹੋਰ ਸਿੱਖ ਮੰਤਰੀਆਂ ਨਾਲ

ਮੁਲਾਕਾਤ ਨਹੀਂ ਕਰਨਗੇ। ਕੈਪਟਨ ਅਨੁਸਾਰ ਸਾਰੇ ਸਿੱਖ ਮੰਤਰੀ ਖਾਲਿਸਤਾਨ ਪੱਖੀ ਹਨ।ਪਿਛਲੀ ਵਾਰ ਜਦੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਪੰਜਾਬ ਆਏ ਸਨ ਤਾਂ ਕੈਪਟਨ ਨੇ ਕਿਹਾ ਸੀ ਕਿ ਉਹ ਉਨ੍ਹਾ ਨੂੰ ਨਹੀਂ ਮਿਲਣਗੇ। ਕੈਪਟਨ ਮੁਤਾਬਕ ਸੱਜਣ ਖਾਲਿਸਤਾਨ ਪੱਖੀ ਲੋਕਾਂ ਦੀ ਹਮਾਇਤ ਕਰਦੇ ਹਨ ਤੇ ਇਸ ਲਈ ਉਹ ਉਨ੍ਹਾਂ ਦਾ ਸਵਾਗਤ ਦਾ ਦੂਰ,ਉਨ੍ਹਾ ਨਾਲ ਮੁਲਾਕਾਤ ਵੀ ਨਹੀਂ ਕਰਨਗੇ। ਇਸ ਕਾਰਨ ਕੈਪਟਨ ਦੀ ਕਾਫੀ ਆਲੋਚਨਾ ਵੀ ਹੋਈ ਸੀ।ਹੁਣ ਪਤਾ ਲੱਗਾ ਹੈ ਕਿ ਕਨੇਡੀਅਨ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਰਾਜੇ ਕਹਾਉਂਦੇ ਕੈਪਟਨ ਨੂੰ

ਮਿਲਣ ਤੋਂ ਨਾਂਹ ਕਰ ਦਿੱਤੀ ਹੈ। ਕਨੇਡੀਅਨ ਅਖਬਾਰ CBC News ਅਨੁਸਾਰ ਟਰੂਡੋ ਕੈਪਟਨ ਨੂੰ ਆਪ ਹੀ ਨਹੀਂ ਮਿਲਣਗੇ। ਦੱਸਿਆ ਜਾ ਰਿਹਾ ਕਿ ਕੈਪਟਨ ਵਲੋਂ ਟਰੂਡੋ ਕੈਬਨਿਟ ਦੇ ਸਿੱਖ ਮੰਤਰੀਆਂ ਤੇ ਲਾਏ ਦੋਸ਼ਾਂ ਕਰਕੇ ਟਰੂਡੋ ਨੇ ਕੈਪਟਨ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਹੈ।ਕੈਪਟਨ ਵਲੋਂ ਦਿੱਲੀ ਦਰਬਾਰ ਦੀ ਤਾਬਿਆਦਾਰੀ ਕਰਨਾ ਪਰ ਕਨੇਡਾ ਦੇ ਸਿੱਖ ਮੰਤਰੀਆਂ ਨੂੰ ਮੰਦਾ ਬੋਲਣਾ ਮਹਿੰਗਾ ਪਿਆ। ਦੇਖਿਆ ਜਾਵੇ ਤਾਂ ਟਰੂਡੋ ਇੱਕ ਆਜ਼ਾਦ ਮੁਲਕ ਦੇ ਪ੍ਰਧਾਨ ਮੰਤਰੀ ਹਨ।

ਜਿਸ ਮੁਲਕ ਦੀਆਂ ਮਨੁੱਖੀ ਹੱਕਾਂ ਦੀ ਹਿਫਾਜ਼ਤ ਦੀਆਂ ਉਦਾਹਰਣ ਦਿੱਤੀਆਂ ਜਾਂਦੀਆਂ ਹਨ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਜੋ ਕਿਸੇ ਸਮੇਂ ਖਾਲਿਸਤਾਨ ਦੇ ਹੱਕ ਵਿਚ ਸਨ,ਪਰ ਹੁਣ ਖਾਲਿਸਤਾਨ ਪੱਖੀਆਂ ਨੂੰ ਦੇਖ ਵਿਰੋਧੀ ਗਰਦਾਨ ਰਹੇ ਹਨ।

Share

Leave a Reply

Your email address will not be published. Required fields are marked *