ਲਓ ਜੀ ਲੈ ਲਓ ਇਨਸਾਫ !! ਲੋਕ ਇਨਸਾਫ਼ ਪਾਰਟੀ ਦਾ ਆਗੂ ਚਿੱਟੇ ਸਮੇਤ ਗ੍ਰਿਫ਼ਤਾਰ !!

Share

ਲਓ ਜੀ ਲੈ ਲਓ ਇਨਸਾਫ !! ਲੋਕ ਇਨਸਾਫ਼ ਪਾਰਟੀ ਦਾ ਆਗੂ ਚਿੱਟੇ ਸਮੇਤ ਗ੍ਰਿਫ਼ਤਾਰ !!

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ ਜਿਥੇ ਇੱਕ ਪਾਸੇ ਪੂਰਾ ਦੇਸ਼ ਨਸ਼ਿਆਂ ਦੇ ਖਿਲਾਫ਼ ਮੁਹਿੰਮ ਚਲਾ ਕੇ ਨਸ਼ੇ ਨਾ ਕਰਨ ਦਾ ਪ੍ਰਣ ਕਰ ਰਿਹਾ ਹੈ।ਦੂਜੇ ਪਾਸੇ ਨਸ਼ਿਆਂ ਦੇ ਖਿਲਾਫ਼ ਬੋਲਣ ਵਾਲੀ ਲੋਕ ਇਨਸਾਫ਼ ਪਾਰਟੀ ਦਾ ਇੱਕ ਆਗੂ ਨਸ਼ੇ

ਦਾ ਕਾਰੋਬਾਰ ਕਰ ਰਿਹਾ ਸੀ।ਲੋਕ ਇਨਸਾਫ਼ ਪਾਰਟੀ ਦੇ ਇੱਕ ਆਗੂ ਨੂੰ ਐਸ.ਟੀ.ਐਫ਼.ਨੇ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਲੁਧਿਆਣਾ ਦੇ ਵਾਰਡ ਨੰਬਰ 48 ਤੋਂ ਕੌਂਸਲਰ ਦੀ ਚੋਣ ਲੜਨ ਵਾਲੇ ਰਵਿੰਦਰ

ਸਿੰਘ ਸੋਨੂੰ ਨੂੰ ਐਸ.ਟੀ.ਐਫ਼. ਦੇ ਜ਼ਿਲਾ ਇੰਚਾਰਜ ਹਰਬੰਸ ਸਿੰਘ ਨੇ ਚਿੱਟੇ ਸਮੇਤ ਗਿ੍ਫ਼ਤਾਰ ਕੀਤਾ ਹੈ।ਜਿਸ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਸਿਮਰਜੀਤ ਸਿੰਘ ਬੈਂਸ ਨੇ ਰਵਿੰਦਰ ਸਿੰਘ ਸੋਨੂੰ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ।

ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਲੋਕ ਇਨਸਾਫ ਪਾਰਟੀ ਦੇ ਆਗੂ ਰੁਪਿੰਦਰ ਸਿੰਘ ਸੋਨੂੰ ਨੂੰ ਹੈਰੋਈਨ ਸਣੇ ਕਾਬੂ ਕੀਤਾ ਹੈ।ਰੁਪਿੰਦਰ ਸਿੰਘ ਦਾ ਨਾਂਅ ਉਸ ਵੇਲੇ ਬਾਹਰ ਆਇਆ, ਜਦੋਂ ਕੁੱਝ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ


ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਐਸਟੀਐਫ ਵੱਲੋਂ ਰੁਪਿੰਦਰ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੇ ਦਸਮੇਸ਼ ਨਗਰ ਸਥਿੱਤ ਫਲੈਟ ਵਿੱਚੋਂ ਹੈਰੋਈਨ ਬਰਾਮਦ ਹੋਈ।

Share

Leave a Reply

Your email address will not be published. Required fields are marked *