ਲਓ ਸੁਪਰੀਮ ਕੋਰਟ ਨੇ ਵਿਆਹ ਸੰਬੰਧੀ ਕਰ ਦਿੱਤਾ ਹੈ ਵੱਡਾ ਫੈਸਲਾ, ਕੀ ਹੈ ਸਹੀ ਹੈ ਆਪਣੇ ਵਿਚਾਰ ਦਿਓ……ਜਾਣੋ ਪੂਰੀ ਖ਼ਬਰ

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਲਿਵ ਇਨ ਰਿਲੇਸ਼ਨਸ਼ਿਪ ਨੂੰ ਜਾਇਜ਼ ਮੰਨਦੇ ਹੋਏ ਕਿਹਾ ਹੈ ਕਿ ਵਿਆਹ ਤੋਂ ਬਾਅਦ ਲਾੜਾ ਅਤੇ ਲਾੜੀ ਦੋਵਾਂ ਵਿਚੋਂ ਕਿਸੇ ਦੀ ਉਮਰ ਵਿਆਹਯੋਗ ਨਹੀਂ ਹੈ ਤਾਂ ਉਹ ਲਿਵ ਇਨ ਰਿਲੇਸ਼ਨਸ਼ਿਪ ਵਿਚ ਨਾਲ(ਇਕੱਠੇ) ਰਹਿ ਸਕਦੇ ਹਨ, ਇਸ ਨਾਲ ਉਨ੍ਹਾਂ ਦੇ ਵਿਆਹ ‘ਤੇ ਕੋਈ ਅਸਰ ਨਹੀਂ ਪਵੇਗਾ।

ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕਿਸੇ ਨੌਜਵਾਨ ਦੀ ਉਮਰ ਵਿਆਹਯੋਗ ਮਤਲਬ 21 ਸਾਲ ਦੀ ਨਹੀਂ ਹੋਈ ਅਤੇ ਉਸਦਾ ਵਿਆਹ ਕਰ ਦਿੱਤਾ ਗਿਆ ਹੈ ਤਾਂ ਉਹ ਆਪਣੀ ਪਤਨੀ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਸਕਦਾ ਹੈ। ਇਨ੍ਹਾ ਹੀ ਨਹੀਂ ਇਹ ਲੜਕਾ-ਲੜਕੀ ‘ਤੇ ਨਿਰਭਰ ਕਰਦਾ ਹੈ ਕਿ ਜਦੋਂ ਉਨ੍ਹਾਂ ਦੀ ਉਮਰ ਵਿਆਹ ਯੋਗ ਹੋ ਜਾਏ ਤਾਂ ਫਿਰ ਉਹ ਦੁਬਾਰਾ ਵਿਆਹ ਕਰਨਾ ਚਾਹੁੰਦੇ ਹਨ ਜਾਂ ਇਸ ਤਰ੍ਹਾਂ ਹੀ ਰਿਸ਼ਤੇ ਨੂੰ ਨਿਭਾਉਣਾ ਚਾਹੁੰਦੇ ਹਨ।

ਸੁਪਰੀਮ ਕੋਰਟ ਨੇ ਕਿਹਾ ਕਿ ਪਤੀ ਜਾਂ ਪਤਨੀ ਦੀ ਚੋਣ ਦਾ ਹੱਕ ਲੜਕਾ-ਲੜਕੀ ਤੋਂ ਕੋਈ ਨਹੀਂ ਖੋਹ ਸਕਦਾ, ਭਾਵੇਂ ਫਿਰ ਉਹ ਅਦਾਲਤ ਹੋਵੇ, ਕੋਈ ਸੰਸਥਾ ਜਾਂ ਸੰਗਠਨ ਹੀ ਕਿਉਂ ਨਾ ਹੋਵੇ। ਘਰੇਲੂ ਹਿੰਸਾ ਐਕਟ 2005 ਦਾ ਜ਼ਿਕਰ ਕਰਦੇ ਹੋਏ ਕੋਰਟ ਨੇ ਕਿਹਾ ਕਿ ਅਦਾਲਤ ਦਾ ਕੰਮ ਹੈ ਕਿ ਉਹ ਨਿਰਪੱਖ ਫੈਸਲਾ ਲਏ ਨਾ ਕਿ ਮਾਂ ਦੀ ਤਰ੍ਹਾਂ ਭਾਵਨਾਵਾਂ ਵਿਚ ਵਹੇ ਅਤੇ ਨਾ ਹੀ ਪਿਤਾ ਦੀ ਤਰ੍ਹਾਂ ਹੰਕਾਰੀ ਬਣੇ।


ਇਹ ਹੈ ਪੂਰਾ ਮਾਮਲਾ
ਅਪ੍ਰੈਲ 2017 ਨੂੰ ਕੇਰਲ ਦੀ ਇਕ 19 ਸਾਲਾਂ ਲੜਕੀ ਦਾ ਵਿਆਹ 20 ਸਾਲ ਦੇ ਲੜਕੇ ਨਾਲ ਹੋਇਆ। ਵਿਆਹਯੋਗ ਹੋਣ ਲਈ ਲੜਕੇ ਦੀ ਉਮਰ ਇਕ ਸਾਲ ਘੱਟ ਸੀ। ਇਸ ‘ਤੇ ਲੜਕੀ(ਲਾੜੀ) ਦੇ ਪਿਤਾ ਨੇ ਲਾੜੇ ‘ਤੇ ਅਗਵਾ ਕਰਨ ਦਾ ਕੇਸ ਦਰਜ ਕਰਵਾ ਦਿੱਤਾ। ਕੇਸ ਕੇਰਲ ਹਾਈ ਕੋਰਟ ਪਹੁੰਚਿਆ ਤਾਂ ਅਦਾਲਤ ਨੇ ਵਿਆਹ ਨੂੰ ਰੱਦ ਕਰਦੇ ਹੋਏ ਲੜਕੀ ਨੂੰ ਵਾਪਸ ਪਿਤਾ ਕੋਲ ਭੇਜ ਦਿੱਤਾ।

ਲਾੜੇ ਪੱਖ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਪੀੜਤ ਪੱਖ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਲਿਵ ਇਨ ‘ਤੇ ਅਹਿਮ ਫੈਸਲਾ ਸੁਣਾਇਆ ਅਤੇ ਹਾਈ ਕੋਰਟ ਦਾ ਫੈਸਲਾ ਰੱਦ ਕਰ ਦਿੱਤਾ।

ਕੋਰਟ ਨੇ ਕਿਹਾ ਕਿ ਦੋਵਾਂ ਦਾ ਵਿਆਹ ਹਿੰਦੂ ਧਰਮ ਅਨੁਸਾਰ ਹੋਇਆ ਹੈ ਇਸ ਲਈ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਅਜਿਹੇ ‘ਚ ਲਿਵ ਇਨ ਹੀ ਇਸ ਦਾ ਵਿਕਲਪ ਹੈ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *