ਲੋਕ ਕਹਿੰਦੇ ਰਹੇ ‘ਪਾਗਲ’ ਪਰ ਜਦੋਂ ਕੀਤਾ ਇਹ ਕੰਮ,ਹੁਣ ਦੁਨੀਆ ਕਰ ਰਹੀ ਹੈ ‘ਸਲਾਮ’ !!

Share

ਲੋਕ ਕਹਿੰਦੇ ਰਹੇ ‘ਪਾਗਲ’ ਪਰ ਜਦੋਂ ਕੀਤਾ ਇਹ ਕੰਮ,ਹੁਣ ਦੁਨੀਆ ਕਰ ਰਹੀ ਹੈ ‘ਸਲਾਮ’ !!


61 ਸਾਲਾਂ ਮਾਇਕ ਹਿਊਜ਼ ਨੇ ਉਹ ਕਰ ਦਿਖਾਇਆ, ਜਿਸ ਦਾ ਦਾਅਵਾ ਉਹ ਕਰਦੇ ਆ ਰਹੇ ਸਨ। ਉਨ੍ਹਾਂ ਨੇ ਵੈਨ ‘ਚ ਬਣੇ ਮੋਬਾਇਲ ਹੋਮ ਨੂੰ ਰੈਂਪ ਬਣਾਇਆ ਅਤੇ ਖੁਦ ਦੇ ਤਿਆਰ ਕੀਤੇ ਰਾਕੇਟ ਤੋਂ ਸ਼ਨੀਵਾਰ ਨੂੰ ਅਸਮਾਨ ‘ਚ ਉਡਾਣ ਭਰੀ। ਉਹ ਇਸ ਰਾਕੇਟ ਰਾਹੀਂ 1,875 ਫੁੱਟ ਦੀ ਉਚਾਈ ਤੱਕ ਪਹੁੰਚੇ।

ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਰਾਕੇਟ ਮੋਜ਼ਾਵੋ ਦੇ ਰੇਗੀਸਤਾਨ ‘ਚ ਕ੍ਰੈਸ਼ ਹੋ ਗਿਆ ਅਤੇ ਰਾਕੇਟ ਹਾਦਸਾਗ੍ਰਸਤ ਹੋ ਗਿਆ।ਖੁਦ ਨੂੰ ਵਿਗਿਆਨਕ ਕਰਾਰ ਦੇਣ ਵਾਲੇ ਕੈਲੇਫੋਰਨੀਆ ਦੇ ਐਮਬੁਆਏ ਦੇ ਰਹਿਣ ਵਾਲੇ ਮਾਇਕ ਨੂੰ ਉਨ੍ਹਾਂ ਦੇ ਸ਼ਹਿਰ ‘ਚ ਲੋਕ ਪਾਗਲ ਕਹਿੰਦੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਸੀ ਕਿ ਧਰਤੀ ਗੋਲ ਨਹੀਂ ਹੈ ਬਲਕਿ ਚਪਟੀ ਹੈ।

ਉਹ ਕਹਿੰਦੇ ਹਨ ਕਿ ਉਹ ਆਪਣੇ ਰਾਕੇਟ ਨੂੰ ਨਾਪ ਕੇ ਇਹ ਸਾਬਤ ਕਰਕੇ ਹੀ ਦਿਖਾਉਣਗੇ। ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ।ਲੋਕ ਕਹਿੰਦੇ ਸਨ ਕਿ ਤੂੰ ਰਾਕੇਟ ਨਹੀਂ ਬਣਾ ਸਕਦਾ। ਇਸ ਜ਼ਿਦ ‘ਚ ਮਾਇਕ ਨੇ ਆਪਣੇ ਇਸ ਮਿਸ਼ਨ ਨੂੰ ਅੰਜ਼ਾਮ ਦੇ ਦਿੱਤਾ।


ਲੱਗਜ਼ਰੀ ਲਿਮੋ ਦੇ ਡਰਾਈਵਰ ਅਤੇ ਇੰਜੀਨੀਅਰ ਰਹੇ ਮਾਇਕ ਦਾ ਰਾਕੇਟ ਭਾਫ ਨਾਲ ਸੰਚਾਲਿਤ (ਚਾਲੂ) ਹੁੰਦਾ ਹੈ। ਲਾਂਸ ਏਜੰਲਸ ਤੋਂ 321 ਕਿ. ਮੀ. ਦੂਰ ਪੂਰਬ ‘ਚ ਸਥਿਤ ਰੇਗੀਸਤਾਨ ਤੋਂ ਰਾਕੇਟ ਨੂੰ ਲਾਂਚ ਕਰਨ ਵਾਲੇ ਮਾਇਕ ਨੇ ਦੱਸਿਆ ਕਿ

ਉਹ ਨਵੰਬਰ ‘ਚ ਹੀ ਇਹ ਲਾਂਚ ਕਰਨ ਵਾਲੇ ਸਨ ਪਰ ਧਰਤੀ ਪ੍ਰਬੰਧਨ ਅਤੇ ਤਕਨੀਕੀ ਸਮੱਸਿਆਵਾਂ ਦੇ ਚੱਲਦੇ ਇਸ ਉਡਾਣ ਨੂੰ ਰੱਦ ਕਰ ਦਿੱਤਾ ਗਿਆ ਸੀ।ਸ਼ਨੀਵਾਰ ਨੂੰ ਵੀ ਕਾਫੀ ਮੁਸ਼ਕਿਲਾਂ ਆ ਰਹੀਆਂ ਸਨ, ਹਵਾ ਤੇਜ਼ ਸੀ ਅਤੇ ਰਾਕੇਟ ਨੂੰ ਜ਼ਰੂਰਤ ਮੁਤਾਬਕ ਭਾਫ ਨਹੀਂ ਮਿਲ ਰਹੀ ਸੀ


ਪਰ ਫਿਰ ਵੀ 3 ਵਜੇ ਬਿਨ੍ਹਾਂ ਕਿਸੇ ਗਿਣਤੀ ਦੇ ਮਾਇਕ ਨੇ ਰਾਕੇਟ ਰਾਹੀਂ ਉਡਾਣ ਭਰੀ। ਜਦ ਉਨ੍ਹਾਂ ਨੇ ਰਾਕੇਟ ਤੋਂ ਪੈਰਾਸ਼ੂਟ ਦੇ ਜ਼ਰੀਏ ਛਾਲ ਦੀ ਕੋਸ਼ਿਸ਼ ਕੀਤੀ ਤਾਂ ਇਹ (ਰਾਕੇਟ) 563 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਤੱਕ ਪਹੁੰਚ ਚੁੱਕਿਆ ਸੀ। ਜਿਸ ਕਾਰਨ ਉਹ ਧਰਤੀ ‘ਤੇ ਰਾਕੇਟ ਨਾਲ ਹੀ ਉਤਰੇ ਜਿਸ ਕਾਰਨ ਉਹ ਜ਼ਖਮੀ ਹੋ ਗਏ।


ਰਾਕੇਟ ਦਾ ਅਗਲਾ ਹਿੱਸਾ ਵੀ ਪਹਿਲਾਂ ਕੀਤੀ ਯੋਜਨਾ ਦੇ ਮੁਤਾਬਕ 2 ਹਿੱਸਿਆ ‘ਚ ਵੰਡ ਗਿਆ ਅਤੇ ਲਾਂਚ ਵਾਲੀ ਥਾਂ ਤੋਂ ਡੇਢ ਹਜ਼ਾਰ ਫੁੱਟ ਦੀ ਦੂਰੀ ‘ਤੇ ਡਿੱਗਿਆ।ਲੈਂਡ ਹੋਣ ਤੋਂ ਬਾਅਦ ਪੈਰਾਮੈਡਿਕ ਟੀਮ ਨੇ ਜਦੋਂ ਮਾਇਕ ਨੂੰ ਰਾਕੇਟ ‘ਚੋਂ ਕੱਢਿਆ ਕਾਂ ਉਨ੍ਹਾਂ ਨੇ ਕਿਹਾ, ‘ਹੁਣ ਮੈਨੂੰ ਰਾਹਤ ਮਿਲੀ।

ਮੈਂ ਉਨ੍ਹਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਥੱਕ ਗਿਆ ਸੀ, ਜੋ ਕਹਿੰਦੇ ਸਨ ਕਿ ਮੈਂ ਰਾਕੇਟ ਨਹੀਂ ਬਣਾ ਸਕਦਾ।ਮੈਂ ਮਹੀਨਿਆਂ ਮਿਹਨਤ ਕਰ ਰਾਕੇਟ ਬਣਾਇਆ ਅਤੇ ਮਿਸ਼ਨ ਪੂਰਾ ਕੀਤਾ। ਜ਼ਿਕਰਯੋਗ ਹੈ ਕਿ ਮਾਇਕ ਨੇ ਪਹਿਲਾਂ ਵੀ 30 ਜਨਵਰੀ


2014 ਨੂੰ ਐਰੀਜ਼ੋਨਾ ‘ਚ ਵੀ ਇੰਝ ਹੀ ਉਡਾਣ ਭਰੀ ਸੀ ਅਤੇ ਕੋਸ਼ਿਸ਼ ਕਰਨ ਦੇ ਬਾਵਜੂਦ ਉਹ 1,374 ਫੁੱਟ ਦੀ ਉਚਾਈ ਤੱਕ ਪਹੁੰਚੇ ਸਨ ਅਤੇ ਲੈਂਡ ਹੁੰਦੇ ਸਮੇਂ ਇਕ ਇਮਾਰਤ ‘ਤੇ ਡਿੱਗ ਗਏ ਸਨ।

Share

Leave a Reply

Your email address will not be published. Required fields are marked *