ਵਿਆਹ ਕਰਵਾ ਕੇ ਵੀ ਪਤਾ ਨਹੀਂ ਲੋਕ ਅਜਿਹੇ ਕੰਮ ਕਰਨ ਤੋਂ ਕਿਓਂ ਨੀ ਹਟਦੇ …

Share

ਵਿਆਹ ਕਰਵਾ ਕੇ ਵੀ ਪਤਾ ਨਹੀਂ ਲੋਕ ਅਜਿਹੇ ਕੰਮ ਕਰਨ ਤੋਂ ਕਿਓਂ ਨੀ ਹਟਦੇ …

ਸ਼ਰਾਬ ਪੀ ਕੇ ਲੜਾਈ ਕਰਨ ਵਾਲੇ ਪਤੀ ਤੋਂ ਪ੍ਰੇਸ਼ਾਨ ਬਲਜੀਤ ਕੌਰ ਨੇ ਅੱਜ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਜਦੋਂ ਇਸ ਦੀ ਸੂਚਨਾ ਬਲਜੀਤ ਦੇ ਪੇਕੇ ਵਾਲਿਆਂ ਨੂੰ ਹੋਈ ਤਾਂ ਉਨ੍ਹਾਂ ਤੁਰੰਤ ਮੌਕੇ ‘ਤੇ ਪਹੁੰਚ ਕੇ ਥਾਣਾ ਸੁਲਤਾਨਵਿੰਡ ਦੀ ਪੁਲਸ ਨੂੰ ਸੂਚਿਤ ਕੀਤਾ।

ਘਟਨਾ ਥਾਂ ‘ਤੇ ਪਹੁੰਚੀ ਪੁਲਸ ਨੇ ਪੱਖੇ ਨਾਲ ਲਟਕ ਰਹੀ ਲਾਸ਼ ਨੂੰ ਹੇਠਾਂ ਉਤਾਰ ਕੇ ਕਬਜ਼ੇ ‘ਚ ਲਿਆ। ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਦੂਰ ਹੈ, ਜਦੋਂ ਕਿ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਸੁਲਤਾਨਵਿੰਡ ਰੋਡ ‘ਤੇ ਸਥਿਤ ਸ਼ਹੀਦ ਊਧਮ ਸਿੰਘ ਦੀ ਰਹਿਣ ਵਾਲੀ ਬਲਜੀਤ ਕੌਰ ਦਾ ਵਿਆਹ 8 ਸਾਲ ਪਹਿਲਾਂ ਗੋਪੀ ਨਾਲ ਹੋਇਆ ਸੀ,


ਜੋ ਆਟੋ ਚਲਾਉਂਦਾ ਹੈ ਤੇ ਸ਼ਰਾਬ ਪੀਣ ਦਾ ਆਦੀ ਹੈ। ਅਕਸਰ ਗੋਪੀ ਸ਼ਰਾਬ ਪੀ ਕੇ ਘਰ ਆਉਂਦਾ ਤੇ ਬਲਜੀਤ ਕੌਰ ਨਾਲ ਕੁੱਟ-ਮਾਰ ਕਰਦਾ।

ਕਈ ਵਾਰ ਘਰ ਵਾਲਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਨਾ ਤਾਂ ਉਸ ਨੇ ਸ਼ਰਾਬ ਛੱਡੀ ਤੇ ਨਾ ਹੀ ਪਤਨੀ ਨਾਲ ਕੁੱਟ-ਮਾਰ। ਅੱਜ ਸਵੇਰੇ ਦੋਵਾਂ ‘ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ, ਜਿਸ ਤੋਂ ਬਾਅਦ ਗੋਪੀ ਕੰਮ ‘ਤੇ ਚਲਾ ਗਿਆ। ਬਲਜੀਤ

ਕੌਰ ਨੇ ਆਪਣੇ-ਆਪ ਨੂੰ ਕਮਰੇ ‘ਚ ਬੰਦ ਕਰ ਲਿਆ ਤੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ-ਲੀਲਾ ਖ਼ਤਮ ਕਰ ਲਈ। ਕੁਝ ਸਮੇਂ ਬਾਅਦ ਜਦੋਂ ਘਰ ਦੇ ਮੈਂਬਰਾਂ ਨੇ ਦਰਵਾਜ਼ਾ ਖੜਕਾਇਆ ਤੇ ਨਹੀਂ ਖੁੱਲ੍ਹਾ ਤਾਂ ਉਨ੍ਹਾਂ ਨੇ ਦਰਵਾਜ਼ਾ ਤੋੜ ਦਿੱਤਾ, ਜਿਥੇ ਬਲਜੀਤ ਕੌਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

ਮ੍ਰਿਤਕਾ ਦੇ ਭਰਾ ਸ਼ਮਸ਼ੇਰ ਸਿੰਘ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ ਹੈ। ਬਲਜੀਤ ਕੌਰ ਆਪਣੇ ਪਿੱਛੇ 2 ਮਾਸੂਮ ਬੱਚੇ ਏਕਮ ਤੇ ਖੁਸ਼ੀ ਨੂੰ ਛੱਡ ਗਈ ਹੈ।
ਕੀ ਕਹਿਣਾ ਹੈ ਥਾਣਾ ਮੁਖੀ ਦਾ?

ਥਾਣਾ ਸੁਲਤਾਨਵਿੰਡ ਦੇ ਇੰਚਾਰਜ ਇੰਸਪੈਕਟਰ ਨੀਰਜ ਕੁਮਾਰ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਤੀ ਵਿਰੁੱਧ ਕੇਸ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ।

Share

Leave a Reply

Your email address will not be published. Required fields are marked *