ਵਿਆਹ ਦੇ ਅਜੇ 8 ਦਿਨ ਹੀ ਹੋੲੇ ਸਨ ਦੇਖੌ ਵਿਆਹੁਤਾ ਨੇ ਕਿਓਂ ਕਰ ਲੲੀ ਖੁਦਕੁਸ਼ੀ ..

Share

ਵਿਆਹ ਦੇ ਅਜੇ 8 ਦਿਨ ਹੀ ਹੋੲੇ ਸਨ ਦੇਖੌ ਵਿਆਹੁਤਾ ਨੇ ਕਿਓਂ ਕਰ ਲੲੀ ਖੁਦਕੁਸ਼ੀ ..

ਜ਼ਿਲੇ ਦੇ ਪਿੰਡ ਬੰਬੀਹਾ ਭਾਈ ਨਿਵਾਸੀ ਨਵਜੋਤ ਕੌਰ (20) ਵੱਲੋਂ ਆਪਣੇ ਪੇਕੇ ਘਰ ‘ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।


ਘਟਨਾ ਦੀ ਜਾਣਕਾਰੀ ਮਿਲਣ ‘ਤੇ ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਵਕੀਲ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਇਸ ਸਬੰਧ ‘ਚ ਪੁਲਸ ਵੱਲੋਂ ਗੁਰਚਰਨ ਕੌਰ ਪਤਨੀ ਦਰਸ਼ਨ ਸਿੰਘ ਨਿਵਾਸੀ ਪਿੰਡ ਬੰਬੀਹਾ ਭਾਈ ਦੇ ਬਿਆਨਾਂ ‘ਤੇ ਅ/ਧ 174 ਦੀ ਕਾਰਵਾਈ ਕੀਤੀ ਗਈ। ਸਹਾਇਕ ਥਾਣੇਦਾਰ ਵਕੀਲ ਸਿੰਘ ਨੇ ਦੱਸਿਆ ਕਿ ਨਵਜੋਤ ਕੌਰ ਨਿਵਾਸੀ ਦੌਲਤਪੁਰਾ ਨੀਵਾਂ ਦੀ ਮਾਤਾ ਦੀ ਮੌਤ ਹੋਣ ‘ਤੇ ਉਸਦਾ ਪਾਲਣ-ਪੋਸ਼ਣ ਗੁਰਚਰਨ ਕੌਰ ਵੱਲੋਂ ਕੀਤਾ ਗਿਆ।
ਅੱਜ ਜਦ ਸਾਰਾ ਪਰਿਵਾਰ ਬਾਹਰ ਗਿਆ ਹੋਇਆ ਸੀ ਤਾਂ ਨਵਜੋਤ ਕੌਰ ਨੇ ਘਰ ‘ਚ ਹੀ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦਾ ਵਿਆਹ 24 ਜਨਵਰੀ ਨੂੰ ਪਿੰਡ ਖੇਮੇਆਣਾ ਬਠਿੰਡਾ ‘ਚ ਹੋਇਆ ਸੀ ਅਤੇ 31 ਜਨਵਰੀ ਨੂੰ ਉਹ ਆਪਣੇ ਪੇਕੇ ਘਰ ਮਿਲਣ ਲਈ ਆਈ ਹੋਈ ਸੀ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਹੈ ਅਤੇ ਨਾ ਹੀ ਕਿਸੇ ‘ਤੇ ਸ਼ੱਕ ਹੈ। ਨਵਜੋਤ ਕੌਰ ਨੇ ਖੁਦਕੁਸ਼ੀ ਕਿਉਂ ਕੀਤੀ, ਇਹ ਵੀ ਸਾਨੂੰ ਪਤਾ ਨਹੀਂ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਸ਼ਨੀਵਾਰ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ

Share

Leave a Reply

Your email address will not be published. Required fields are marked *