ਸ਼ਰਮਨਾਕ – ਇਸ ਨਿੱਕੀ ਜਿਹੀ ਗੱਲ ਕਰਕੇ, ਭਾਰਤੀ ਮੂਲ ਦੇ ਭੈਣ-ਭਰਾ ਨੂੰ ਜਹਾਜ਼ ਦੇ ਬਾਥਰੂਮ ‘ਚ ਬੈਠਣ ਲਈ ਕਿਹਾ…..ਜਾਣੋ ਪੂਰੀ ਖਬਰ

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ


ਭਾਰਤੀ ਮੂਲ ਦੇ 2 ਭੈਣ-ਭਰਾਵਾਂ ਨੂੰ ਉਦੋਂ ਏਅਰਲਾਇੰਸ ਐਮੀਰੇਟਸ ਦੇ ਚਾਲਕ ਦਲ ਨੇ ਬਾਥਰੂਮ ‘ਚ ਬੈਠਣ ਲਈ ਕਿਹਾ ਜਦੋਂ ਉਡਾਣ ‘ਚ ਯਾਤਰੀਅੰ ਨੂੰ ਅਖਰੋਟ ਵੰਡੇ ਜਾ ਰਹੇ ਸਨ।

ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਸ਼ਾਨੇਨ ਸਹੋਤ (24) ਅਤੇ ਸੰਦੀਪ ਸਹੋਤਾ (33) ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਐਲਰਜੀ ਨੂੰ ਲੈ ਕੇ ਏਅਰਲਾਇਨ ਨੂੰ 3 ਵਾਰ ਦੱਸਿਆ ਕਿ ਪਰ ਉਹ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਉਡਾਣ ‘ਚ ਅਖਰੋਟਕਰੀਬ 40 ਮਿੰਟਾਂ ਤੱਕ ਵੰਡੇ ਗਏ।

ਖਬਰ ਮੁਤਾਬਕ ਪਿਛਲੇ ਹਫਤੇ ਸ਼ਾਨੇਨ ਅਤੇ ਸੰਦੀਪ ਆਪਣੇ ਪਰਿਵਾਰਕ ਮੈਂਬਰਾਂ ਦਾ 60ਵਾਂ ਜਨਮਦਿਨ ਮਨਾਉਣ ਲਈ ਇੰਗਲੈਂਡ ਤੋਂ ਬਰਕਿੰਘਮ ਹਵਾਈ ਅੱਡੇ ਤੋਂ ਦੁਬਈ ਅਤੇ ਸਿੰਗਾਪੁਰ ਗਏ ਸਨ। ਇਸ ਯਾਤਰਾ ਦੌਰਾਨ ਉਨ੍ਹਾਂ ਨੂੰ 5,000 ਪਾਊਂਡ ਤੋਂ ਵਧ ਦਾ ਖਰਚ ਕਰਨਾ ਪਿਆ ਸੀ।

ਦੋਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਟਿਕਟ ਬੁਕ ਕਰਾਉਂਦੇ ਸਮੇਂ ਬਰਕਿੰਘਮ ਹਵਾਈ ਅੱਡੇ ‘ਤੇ ਚੈੱਕਇਨ ਅਤੇ ਜਹਾਜ਼ ‘ਤੇ ਸਵਾਰ ਹੁੰਦੇ ਆਪਣੀ ਐਲਰਜੀ ਦਾ ਜ਼ਿਕਰ ਕੀਤਾ ਸੀ।ਪਰ ਜਦੋਂ ਉਡਾਣ ‘ਚ ਖਾਣੇ ਦੀ ਲਿਸਟ ਦੇਖੀ ਤਾਂ Àਹ ਅਖਰੋਟ ਵਾਲੀ ਕਿਰਨ ਬਿਰਆਨੀ ਦੇਖ ਕੇ ਘਬਰਾ ਗਏ।ਜਦੋਂ ਉਨ੍ਹਾਂ ਨੇ ਇਸ ਬਾਰੇ ‘ਚ ਚਾਲਕ ਦਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ‘ਚੋਂ ਇਕ ਸਟਾਫ ਮੈਂਬਰ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਜਹਾਜ਼ ਦੇ ਬਾਥਰੂਮ ‘ਚ ਚੱਲੇ ਜਾਣ ਤਾਂ ਉਨ੍ਹਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ


ਪਰ ਉਹ ਬਾਥਰੂਮ ‘ਚ ਨਹੀਂ ਗਏ ਅਤੇ ਉਨ੍ਹਾਂ ਨੂੰ ਅਗਲੇ 7 ਘੰਟੇ ਤੱਕ ਜਹਾਜ਼ ਦੇ ਪਿਛਲੇ ਹਿੱਸੇ ‘ਚ ਕੰਬਲ ਨਾਲ ਆਪਣੇ ਸਿਰ ਅਤੇ ਨੱਕ ਨੂੰ ਢੱਕ ਕੇ ਬਿਤਾਉਣੇ ਪਏ।ਸ਼ਾਨੇਨ ਨੇ ਕਿਹਾ, ‘ਅਸੀਂ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ, ਇਹ ਬਹੁਤ ਹੀ ਗਲਤ ਡਰਾਉਣ ਵਾਲਾ ਹਾਦਸਾ ਹੈ।

ਦਰਅਸਲ ਇਹ ਤਾਂ ਖੁਸ਼ੀ ਦਾ ਮੌਕਾ ਸੀ ਪਰ ਸ਼ੁਰੂ ‘ਚ ਹੀ ਸਾਡੀ ਛੁੱਟੀ ਬੇਕਾਰ ਹੋ ਗਈ।’ਹਾਲਾਂਕਿ ਏਅਰਲਾਇੰਸ ਨੇ ਦਾਅਵਾ ਕੀਤਾ ਹੈ ਕਿ ਬੁਕਿੰਗ ਰਿਕਾਰਡ ‘ਚ ਐਲਰਜੀ ਜਾ ਕੋਈ ਜ਼ਿਕਰ ਨਹੀਂ ਹੈ ਅਤੇ ਉਹ ਅਖਰੋਟ ਮੁਕਤ ਉਡਾਣ ਦੀ ਗਾਰੰਟੀ ਨਹੀਂ ਦੇ ਸਕਦੀ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *