ਸ਼ਾਇਦ ਹੀ ਤਹਾਨੂੰ ਪਤਾ ਹੋਵੇ .. ਅੰਮ੍ਰਿਤਾ ਪ੍ਰੀਤਮ ਨੂੰ ਸਿਗਰਟ ਪੀਣ ਦੀ ਆਦਤ ਕਿਵੇਂ ਪਈ?

News

Share

ਸ਼ਾਇਦ ਹੀ ਤਹਾਨੂੰ ਪਤਾ ਹੋਵੇ .. ਅੰਮ੍ਰਿਤਾ ਪ੍ਰੀਤਮ ਨੂੰ ਸਿਗਰਟ ਪੀਣ ਦੀ ਆਦਤ ਕਿਵੇਂ ਪਈ?

“ਸਾਢੇ ਪੰਜ ਫੁੱਟ ਦਾ ਕੱਦ, ਜੋ ਕਿਸੇ ਤਰ੍ਹਾਂ ਸਿੱਧਾ ਕੀਤਾ ਜਾ ਸਕੇ ਤਾਂ ਛੇ ਫੁੱਟ ਦਾ ਹੋ ਜਾਏ, ਲੰਬੀਆਂ-ਲੰਬੀਆਂ ਟੰਗਾਂ, ਪਤਲੀ ਜਿਹੀ ਕਮਰ, ਚੌੜਾ ਸੀਨਾ, ਚਿਹਰੇ ‘ਤੇ ਚੇਚਕ ਦੇ ਦਾਗ, ਸਰਕਸ਼ ਨੱਕ, ਖੂਬਸੂਰਤ ਅੱਖਾਂ, ਵੱਡੇ-ਵੱਡੇ ਵਾਲ, ਜਿਸਮ ‘ਤੇ ਕਮੀਜ਼, ਮੁੜੀ ਹੋਈ ਪਤਲੂਨ ਅਤੇ ਹੱਥ ਵਿੱਚ ਸਿਗਰੇਟ ਦਾ ਟਿਨ।”

ਇਹ ਸੀ ਸਾਹਿਰ ਲੁਧਿਆਣਵੀ, ਉਨ੍ਹਾਂ ਦੇ ਦੋਸਤ ਅਤੇ ਸ਼ਾਇਰ ਕੈਫ਼ੀ ਆਜ਼ਮੀ ਦੀ ਨਜ਼ਰ ਵਿੱਚ।
ਸਾਹਿਰ ਨੂੰ ਕਰੀਬ ਤੋਂ ਜਾਣਨ ਵਾਲੇ ਉਨ੍ਹਾਂ ਦੇ ਇੱਕ ਦੋਸਤ ਪ੍ਰਕਾਸ਼ ਪੰਡਿਤ ਉਨ੍ਹਾਂ ਦੀ ਝਲਕ ਕੁਝ ਇਸ ਤਰੀਕੇ ਨਾਲ ਦਿੰਦੇ ਹਨ, “ਸਾਹਿਰ ਹੁਣੇ ਹੀ ਸੌਂ ਕੇ ਉੱਠਿਆ ਹੈ ( 10-11 ਵਜੇ ਤੋਂ ਪਹਿਲਾਂ ਉਹ ਕਦੇ ਨਹੀਂ ਉੱਠਦਾ)।”

“ਨਿਯਮ ਅਨੁਸਾਰ ਆਪਣੇ ਲੰਬੇ ਕੱਦ ਦੀ ਜਲੇਬੀ ਬਣਾਏ, ਲੰਬੇ-ਲੰਬੇ ਵਾਲ ਬਿਖਰਾਏ, ਵੱਡੀਆਂ-ਵੱਡੀਆਂ ਅੱਖਾਂ ਨਾਲ ਕਿਸੇ ਬਿੰਦੂ ‘ਤੇ ਨਜ਼ਰਾਂ ਟਿਕਾਈ ਬੈਠਾ ਹੈ ( ਇਸ ਵੇਲੇ ਉਹ ਆਪਣੀ ਇਸ ਸਮਾਧੀ ਵਿੱਚ ਕਿਸੇ ਤਰੀਕੇ ਦਾ ਵਿਘਨ ਸਹਿਣ ਨਹੀਂ ਕਰ ਸਕਦਾ…ਇੱਥੋਂ ਤੱਕ ਕਿ ਆਪਣੀ ਪਿਆਰੀ ਮਾਂ ਨੂੰ ਵੀ ਨਹੀਂ, ਜਿਨ੍ਹਾਂ ਦਾ ਉਹ ਬਹੁਤ ਸਤਿਕਾਰ ਕਰਦਾ ਹੈ) ਕਿ ਅਚਾਨਕ ਸਾਹਿਰ ਨੂੰ ਇੱਕ ਦੌਰਾ ਜਿਹਾ ਪੈਂਦਾ ਹੈ ਅਤੇ ਉਹ ਚਿਲਾਉਂਦਾ ਹੈ ਚਾਹ!”

“ਅਤੇ ਸਵੇਰ ਦੀ ਇਸ ਆਵਾਜ਼ ਤੋਂ ਬਾਅਦ ਪੂਰੇ ਦਿਨ ਅਤੇ ਮੌਕਾ ਮਿਲੇ ਤਾਂ ਪੂਰੀ ਰਾਤ ਉਹ ਲਗਾਤਾਰ ਬੋਲਦਾ ਚਲਾ ਜਾਂਦਾ ਹੈ।”
“ਦੋਸਤਾਂ-ਮਿੱਤਰਾਂ ਦਾ ਇਕੱਠ ਉਸ ਲਈ ਵਰਦਾਨ ਤੋਂ ਘੱਟ ਨਹੀਂ, ਉਨ੍ਹਾਂ ਨੂੰ ਉਹ ਸਿਗਰੇਟ ਪੇਸ਼ ਕਰਦਾ ਹੈ। ਗਲਾ ਜ਼ਿਆਦਾ ਖਰਾਬ ਨਾ ਹੋਏ ਇਸ ਲਈ ਖੁਦ ਦੋ ਟੁਕੜੇ ਕਰਕੇ ਪੀਂਦਾ ਹੈ ਪਰ ਅਕਸਰ ਦੋਵੇਂ ਟੁਕੜੇ ਇੱਕੋ ਨਾਲ ਪੀ ਜਾਂਦਾ ਹੈ।”

ਫੋਟੋ ਕੈਪਸ਼ਨਕੈਫੀ ਆਜ਼ਮੀ ਸਾਹਿਰ ਲੁਧਿਆਣਵੀ ਦੇ ਕਰੀਬੀ ਮਿੱਤਰ ਸਨ
“ਚਾਹ ਦੇ ਕਈ ਪਿਆਲੇ ਉਹ ਪੀ ਲੈਂਦਾ ਹੈ ਅਤੇ ਇਸੇ ਵਿਚਾਲੇ ਆਪਣੀਆਂ ਨਜ਼ਮਾਂ-ਗਜ਼ਲਾਂ ਤੋਂ ਇਲਾਵਾ ਦੂਜੇ ਸ਼ਾਇਰਾਂ ਦੇ ਸੈਂਕੜੇ ਸ਼ੇਅਰ ਦਿਲਚਸਪ ਭੂਮਿਕਾ ਨਾਲ ਸੁਣਾਉਂਦਾ ਰਹਿੰਦਾ ਹੈ।”
ਕਿਵੇਂ ਭਾਰਤ ਪਰਤੇ ਸਾਹਿਰ?
ਇੱਕ ਵਾਰ ਪੰਜਾਬ ਦੇ ਇੱਕ ਸ਼ਾਇਰ ਨਰੇਸ਼ ਕੁਮਾਰ ਸ਼ਾਦ ਨੂੰ ਸਾਹਿਰ ਲੁਧਿਆਣਵੀ ਦੀ ਇੰਟਰਵਿਊ ਲੈਣ ਦਾ ਮੌਕਾ ਮਿਲਿਆ। ਜਿਵੇਂ ਰਿਵਾਜ਼ ਹੁੰਦਾ ਹੈ, ਉਨ੍ਹਾਂ ਨੇ ਪਹਿਲਾ ਸਵਾਲ ਕੀਤਾ, “ਤੁਹਾਡੀ ਪੈਦਾਇਸ਼ ਕਿੱਥੇ ਅਤੇ ਕਦੋਂ ਹੋਈ?”

ਸਾਹਿਰ ਨੇ ਜਵਾਬ ਦਿੱਤਾ, “ਏ ਜ਼ਿੱਦਤ ਪਸੰਦ ਨੌਜਵਾਨ ਇਹ ਤਾਂ ਰਵਾਇਤੀ ਸਵਾਲ ਹੈ। ਇਸ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ, ਇਸ ਵਿੱਚ ਇੰਨਾ ਵਾਧਾ ਹੋਰ ਕਰ ਲਓ ਕਿਉਂ ਪੈਦਾ ਹੋਏ?”
ਵੰਡ ਤੋਂ ਬਾਅਦ ਸਾਹਿਰ ਪਾਕਿਸਤਾਨ ਚਲੇ ਗਏ। ਨਾਮੀ ਫ਼ਿਲਮ ਨਿਰਦੇਸ਼ਕ ਅਤੇ ਨਾਵਲਕਾਰ ਖੁਆਜ਼ਾ ਅਹਿਮਦ ਅੱਬਾਸ ਨੇ ਉਨ੍ਹਾਂ ਦੇ ਨਾਂ ‘ਇੰਡੀਆ ਵੀਕਲੀ’ ਪੱਤਰਿਕਾ ਵਿੱਚ ਇੱਕ ਖੁੱਲ੍ਹਾ ਪੱਤਰ ਲਿਖਿਆ।

ਅੱਬਾਸ ਆਪਣੀ ਆਤਮਕਥਾ ‘ਆਈ ਐਮ ਨੌਟ ਐਨ ਆਈਲੈਂਡ’ ਵਿੱਚ ਲਿਖਦੇ ਹਨ, “ਮੈਂ ਸਾਹਿਰ ਨੂੰ ਅਪੀਲ ਕੀਤੀ ਕਿ ਤੁਸੀਂ ਵਾਪਸ ਭਾਰਤ ਪਰਤ ਆਓ।”
ਫੋਟੋ ਕੈਪਸ਼ਨਜਾਂ ਨਿਸਾਰ ਅਖਤਰ ਦੇ ਨਾਲ ਸਾਹਿਰ ਲੁਧਿਆਣਵੀ
“ਮੈਂ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਜਦੋਂ ਤੱਕ ਤੁਸੀਂ ਆਪਣਾ ਨਾਂ ਨਹੀਂ ਬਦਲਦੇ, ਤੁਸੀਂ ਭਾਰਤੀ ਸ਼ਾਇਰ ਕਹਾਓਗੇ। ਹਾਂ ਇਹ ਇੱਕ ਵੱਖਰੀ ਗੱਲ ਹੈ ਕਿ ਪਾਕਿਸਤਾਨ ਭਾਰਤ ‘ਤੇ ਹਮਲਾ ਕਰ ਕੇ ਲੁਧਿਆਣਾ ‘ਤੇ ਕਬਜ਼ਾ ਕਰ ਲਏ।”

“ਮੈਨੂੰ ਕਾਫੀ ਹੈਰਾਨੀ ਹੋਈ, ਜਦੋਂ ਇਸ ਪੱਤ੍ਰਿਕਾ ਦੀਆਂ ਕੁਝ ਕਾਪੀਆਂ ਲਾਹੌਰ ਪਹੁੰਚ ਗਈਆਂ ਅਤੇ ਸਾਹਿਰ ਨੇ ਮੇਰਾ ਪੱਤਰ ਪੜ੍ਹਿਆ।”
“ਮੇਰਾ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਸਾਹਿਰ ਨੇ ਮੇਰੀ ਗੱਲ ਮੰਨ ਲਈ ਅਤੇ ਆਪਣੀ ਬਜ਼ੁਰਗ ਮਾਂ ਦੇ ਨਾਲ ਭਾਰਤ ਵਾਪਸ ਆ ਗਏ ਅਤੇ ਨਾ ਸਿਰਫ਼ ਉਰਦੂ ਅਦਬ ਬਲਕਿ ਫਿਲਮੀ ਦੁਨੀਆਂ ਵਿੱਚ ਵੀ ਕਾਫ਼ੀ ਨਾਂ ਕਮਾਇਆ।”
ਤਾਜਮਹਿਲ ‘ਤੇ ਲਿਖੀ ਨਜ਼ਮ ਮਸ਼ਹੂਰ ਹੋਈ
ਜਦੋਂ ਸਾਹਿਰ ਦੀ ਗਜ਼ਲ ਤਾਜ਼ਮਹਿਲ ਛਪੀ ਤਾਂ ਹਰ ਜ਼ੁਬਾਨ ‘ਤੇ ਚੜ੍ਹ ਗਈ। ਤਾਰੀਫ ਦੇ ਨਾਲ-ਨਾਲ ਕੁਝ ਦੱਖਣ ਪੰਥੀ ਉਰਦੂ ਅਖ਼ਬਾਰਾਂ ਨੇ ਸਾਹਿਰ ਦੀ ਇਹ ਕਹਿ ਕੇ ਆਲੋਚਨਾ ਕੀਤੀ ਕਿ ਉਨ੍ਹਾਂ ਵਰਗੇ ਇੱਕ ਨਾਸਤਿਕ ਸ਼ਖਸ ਨੇ ਬਿਨਾਂ ਵਜ੍ਹਾ ਮਹਾਨ ਸਮਰਾਟ ਸ਼ਾਹਜਹਾਂ ਦੀ ਬੇਅਦਬੀ ਕੀਤੀ ਹੈ। ਗ਼ਜ਼ਲ ਦਾ ਸ਼ੇਅਰ ਸੀ-

ਯੇ ਚਮਨਜ਼ਾਰ ਯੇ ਜਮੁਨਾ ਕਾ ਕਿਨਾਰਾ, ਯੇ ਮਹਲਏ ਮੁਨੱਕਸ਼ ਦਰੋ-ਦੀਵਾਰ, ਯੇ ਮੇਹਰਾਬ, ਯੇ ਤਾਕਏਕ ਸ਼ਹਨਸ਼ਾਹ ਨੇ ਦੌਲਤ ਦਾ ਸਹਾਰਾ ਲੈ ਕਰਹਮ ਗਰੀਬੋਂ ਕੀ ਮੁਹੱਬਤ ਦਾ ਉੜਾਇਆ ਹੈ ਮਜ਼ਾਕ
ਦਿਲਚਸਪ ਗੱਲ ਇਹ ਹੈ ਕਿ ਇਸ ਨੂੰ ਲਿਖਣ ਤੋਂ ਪਹਿਲਾਂ ਸਾਹਿਰ ਨਾ ਤਾਂ ਪਹਿਲਾਂ ਕਦੇ ਆਗਰਾ ਗਏ ਸੀ ਅਤੇ ਨਾ ਹੀ ਉਨ੍ਹਾਂ ਨੇ ਤਾਜ ਮਹਿਲ ਵੇਖਿਆ ਸੀ।
ਆਪਣੇ ਇੱਕ ਦੋਸਤ ਸਾਬਿਤ ਦੱਤ ਨੂੰ ਇਸ ਦੀ ਸਫਾਈ ਦਿੰਦੇ ਹੋਏ ਸਾਹਿਰ ਨੇ ਕਿਹਾ ਸੀ, “ਇਸ ਦੇ ਲਈ ਮੈਨੂੰ ਆਗਰਾ ਜਾਣ ਦੀ ਕੀ ਲੋੜ ਸੀ? ਮੈਂ ਮਾਰਕਸ ਦਾ ਫਲਸਫਾ ਪੜ੍ਹਿਆ ਹੋਇਆ ਸੀ। ਮੈਨੂੰ ਮੇਰਾ ਭੁਗੋਲ ਵੀ ਯਾਦ ਸੀ।”

“ਇਹ ਵੀ ਪਤਾ ਸੀ ਕਿ ਤਾਜ ਮਹਿਲ ਜਮੁਨਾ ਦੇ ਕਿਨਾਰੇ ਸ਼ਾਹਜਹਾਂ ਨੇ ਆਪਣੀ ਬੇਗਮ ਮੁਮਤਾਜ਼ ਮਹਿਲ ਦੀ ਯਾਦ ਵਿੱਚ ਬਣਵਾਇਆ ਸੀ।”
ਸਾਹਿਰ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਸਟਾਰ ਪਬਲੀਕੇਸ਼ਨ ਦੇ ਮੁਖੀ ਅਮਰ ਵਰਮਾ ਦੱਸਦੇ ਹਨ ਜੋ ਉਨ੍ਹਾਂ ਦੇ ਦੋਸਤ ਵੀ ਸੀ ਅਤੇ ਪ੍ਰਕਾਸ਼ਕ ਵੀ।
62 ਰੁਪਏ ਦੀ ਰੌਇਲਟੀ ‘ਤੇ ਖੁਸ਼ ਹੋਏ
ਉਹ ਦੱਸਦੇ ਹਨ, “ਮੇਰੀ ਉਨ੍ਹਾਂ ਦੇ ਨਾਲ ਪਹਿਲੀ ਮੁਲਾਕਾਤ 1957 ਵਿੱਚ ਦਿੱਲੀ ਵਿੱਚ ਹੋਈ ਸੀ। ਮੈਂ ਸਟਾਰ ਪੌਕੇਟ ਬੁੱਕਸ ਵਿੱਚ ਇੱਕ ਰੁਪਏ ਕੀਮਤ ਵਿੱਚ ਇੱਕ ਸੀਰੀਜ਼ ਸ਼ੁਰੂ ਕੀਤੀ ਸੀ।”

“ਮੈਂ ਚਾਹੁੰਦਾ ਸੀ ਕਿ ਉਸ ਦੀ ਪਹਿਲੀ ਕਿਤਾਬ ਸਾਹਿਰ ਸਾਹਿਬ ਦੀ ਹੋਵੇ। ਮੈਂ ਕਿਹਾ ਕਿ ਮੈਂ ਤੁਹਾਡੀ ਕਿਤਾਬ ਛਾਪਣ ਦੀ ਇਜਾਜ਼ਤ ਚਾਹੁੰਦਾ ਹਾਂ।”
“ਉਹ ਬੋਲੇ ਮੇਰੀਆਂ ਤਲਖੀਆਂ ਕਰੀਬ-ਕਰੀਬ ਦਿੱਲੀ ਦੇ ਹਰ ਪ੍ਰਕਾਸ਼ਕ ਨੇ ਛਾਪ ਦਿੱਤੀਆਂ ਹਨ, ਬਿਨਾਂ ਮੇਰੀ ਇਜਾਜ਼ਤ ਲਏ, ਤੁਸੀਂ ਵੀ ਛਾਪ ਦਿਓ।”

“ਜਦੋਂ ਮੈਂ ਜ਼ੋਰ ਦਿੱਤਾ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਮੇਰੀਆਂ ਫਿਲਮਾਂ ਦੇ ਗੀਤਾਂ ਨੂੰ ਛਾਪ ਦਿਓ, ਗਾਤਾ ਜਾਏ ਵਣਜਾਰਾ ਦੇ ਨਾਂ ਨਾਲ।”

“ਨਾ ਭੁੱਲਣ ਵਾਲੀ ਗੱਲ ਇਹ ਹੈ ਕਿ

Share

Leave a Reply

Your email address will not be published. Required fields are marked *