ਸਦਾ ਲਈ ਖਾਮੋਸ਼ ਹੋਈ ਜੱਸੀ ਅੰਕਲ ਦੀ ਕੂਕ ਵੇਖੋ ਕਿਵੇ ਹੋਈ ਅੰਕਲ ਦੀ ਮੋਤ.    

Share

ਸਦਾ ਲਈ ਖਾਮੋਸ਼ ਹੋਈ ਜੱਸੀ ਅੰਕਲ ਦੀ ਕੂਕ ਵੇਖੋ ਕਿਵੇ ਹੋਈ ਅੰਕਲ ਦੀ ਮੋਤ.
   
ਵੀਰਵਾਰ ਦੀ ਸਵੇਰ ਉਸ ਵੇਲੇ ਪਾਲੀਵੁੱਡ ਦੇ ਇੰਡਸਟਰੀ ਦੇ ਲਈ ਇੱਕ ਉਦਾਸੀ ਭਰੀ ਸਵੇਰ ਸਾਬਿਤ ਹੋਈ ਜਦ ਦਿਲਪ੍ਰੀਤ ਢਿਲੋਂ ਦੇ ਗੀਤ ਵਿਚ ਸ਼ਰਾਬੀ ਅੰਕਲ ਦੀ ਭੂਮਿਕਾ ਨਿਭਾਉਣ ਵਾਲੇ ਜੱਸੀ ਦਿਓਲ ਦੀ ਮੌਤ ਦੀ ਖਬਰ ਸਾਰੇ ਪਾਸੇ ਫੇਲ ਗਈ।

ਜੀ ਹਾਂ ਜੱਸੀ ਦਿਓਲ ਓਹੀ ਸ਼ਖਸ ਸੀ ਜੋ “ਆਹਲੇ ਫੜ ਲੈ ਰਕਾਨੇ ਚਾਬੀ ਕਾਰ ਦੀ” ਗੀਤ ਵਿਚ ਕੂਕਾਂ ਮਾਰ ਕੇ ਪਰਚੇ ਦਰਜ ਕਰਾਉਣ ਦੀ ਗੱਲ ਆਖਦੇ ਫਿਰਦੇ ਸਨ ਅਤੇ ਉਹਨਾਂ ਦੇ ਇਸ ਡਾਇਲਾਗ ਨੇ ਉਹਨਾਂ ਨੂੰ ਲੋਕਾਂ ਦੇ ਦਿਲਾਂ ਤੱਕ ਪਹੁੰਚ ਦਿੱਤਾ ਸੀ। 

ਦੱਸਿਆ ਜਾਂਦਾ ਹੈ ਕਿ ਜੱਸੀ ਦਿਓਲ ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ। ਇਸ ਦੀ ਜਾਣਕਾਰੀ ਖੁਦ ਗਾਇਕ ਦਿਲਪ੍ਰੀਤ ਢਿੱਲੋਂ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਇੱਕ ਤਸਵੀਰ ਸਾਂਝੀ ਕਰਕੇ ਦਿੱਤੀ।

ਇਸ ਖਬਰ ਨਾਲ ਪਾਲੀਵੁੱਡ ਦੇ ਵਿਚ ਪੈਣ ਵਾਲਿਆਂ ਕੂਕਾਂ ਹਮੇਸ਼ਾ ਲਈ ਖਾਮੋਸ਼ ਹੋ ਗਿਆਨ ਹਨ। ਤੁਹਾਨੂੰ ਦੱਸ ਦੇਈਏ ਕਿ ਕੂਕਾਂ ਵਾਲੇ ਅੰਕਲ ਨਾਲ ਜਾਣੇ ਜਾਂਦੇ ਜੱਸੀ ਦਿਓਲ ਦੀ ਸ਼ੁਰੂਆਤ ਇੱਕ ਵਾਇਰਲ ਵੀਡੀਓ ਰਾਹੀਂ ਹੋਈ ਸੀ। ਜਿਸ ਵਿਚ ਉਹ ਕਿਸੇ ਵਿਆਹ ਸਮਾਗਮ ‘ਚ ਕੂਕਾਂ ਮਾਰਦੇ ਨਜ਼ਰ ਆਏ ਸਨ। 

ਜੋ ਕਿ ਕਿਸੇ ਤਰ੍ਹਾਂ ਦਿਲਪ੍ਰੀਤ ਢਿਲੋਂ ਤੱਕ ਪੂਜਹਿ ਤਾਂ ਉਹਨਾ ਨੇ ਇਸ ਇੰਡਸਟਰੀ ਵਿਚ ਉਹਨਾਂ ਨੂੰ ਆਪਣੇ ਗੀਤ ਵਿਚ ਸ਼ਰਾਬੀ ਦੇ ਕਿਰਦਾਰ ਵਿਚ ਲੈ ਲਿਆ ਅਤੇ ਇਸ ਦੇ ਨਾਲ ਹੀ ਉਹ ਦੀਨੋ ਦਿਨ ਮਸ਼ਹੂਰ ਹੋ ਗਏ, ਅੱਜ ਤਕ ਵੀ ਉਹਨਾਂ ਨੂੰ ਇਸ ਡਾਇਲਾਗ ਦੇ ਨਾਲ ਹੀ ਯਾਦ ਕੀਤਾ ਜਾਵੇਗਾ। ਅਸੀਂ ਵੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਪਰਮਾਤਮਾ ਤੋਂ ਅਰਦਾਸ ਕਰਦੇ ਹਾਂ। 

 

Share

Leave a Reply

Your email address will not be published. Required fields are marked *