ਸਪਾ ਪਾਰਲਰ ਦੇ ਬਹਾਨੇ ਚੱਲ ਰਹੇ ਹਾਈ ਪ੍ਰੋਫਾਈਲ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼

Share

ਸਪਾ ਪਾਰਲਰ ਦੇ ਬਹਾਨੇ ਚੱਲ ਰਹੇ ਹਾਈ ਪ੍ਰੋਫਾਈਲ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼


ਫਿਰੋਜ਼ਪੁਰ ਰੋਡ, ਪੀ. ਏ. ਯੂ. ਗੇਟ ਨੰ. 2 ਦੇ ਸਾਹਮਣੇ ਸਪਾ ਪਾਰਲਰ ਦੇ ਬਹਾਨੇ ਚਲਾਏ ਜਾ ਰਹੇ ਹਾਈ ਪ੍ਰੋਫਾਈਲ ਦੇਹ ਵਪਾਰ ਦੇ ਅੱਡੇ ਦਾ ਕਮਿਸ਼ਨਰੇਟ ਪੁਲਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਲਾਜੁਲੀ ਪਾਰਲਰ ਦੇ 2 ਮੈਨੇਜਰਾਂ ਅਤੇ 8 ਲੜਕੀਆਂ ਨੂੰ ਹਿਰਾਸਤ ਵਿਚ ਲੈ ਕੇ ਥਾਣਾ ਸਰਾਭਾ ਨਗਰ ਵਿਚ

ਟ੍ਰੈਫਿਕਿੰਗ ਇਮੋਰਲ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਸਪਾ ਪਾਰਲਰ ਦੇ ਮਾਲਕ ਦੀ ਭਾਲ ਹੈ, ਜਿਸ ਦੇ ਫੜੇ ਜਾਣ ਤੋਂ ਬਾਅਦ ਥਾਈਲੈਂਡ ਤੋਂ ਦੇਹ ਵਪਾਰ ਦਾ ਧੰਦਾ ਕਰਨ ਆਈਆਂ 4 ਲੜਕੀਆ ਦਾ ਭੇਦ ਖੁੱਲ੍ਹੇਗਾ। ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ. ਕ੍ਰਾਈਮ ਰਤਨ ਸਿੰਘ ਬਰਾੜ ਅਤੇ ਏ. ਸੀ. ਪੀ.

ਕ੍ਰਾਈਮ ਸੁਰਿੰਦਰ ਮੋਹਨ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉੱਥੇ ਸਪਾ ਪਾਰਲਰ ਦੇ ਬਹਾਨੇ ਕਾਫੀ ਵੱਡੇ ਪੱਧਰ ‘ਤੇ ਦੇਹ ਵਪਾਰ ਦਾ ਹਾਈ ਪ੍ਰੋਫਾਈਲ ਧੰਦਾ ਚਲਾਇਆ ਜਾ ਰਿਹਾ ਹੈ ਜਿਸ ‘ਤੇ ਸੀ. ਆਈ. ਏ. ਅਤੇ ਥਾਣਾ ਸਰਾਭਾ ਨਗਰ ਦੀ ਪੁਲਸ ਨੂੰ ਨਾਲ ਲੈ ਕੇ ਰੇਡ ਕੀਤੀ ਗਈ ਅਤੇ ਇਸ ਰੈਕਟ ਦਾ


ਪਰਦਾਫਾਸ਼ ਕੀਤਾ ਗਿਆ। ਪੁਲਸ ਨੇ ਮੌਕੇ ਤੋਂ ਦੋ ਮੈਨੇਜਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਵੈਸਟ ਬੈਂਗਲੂਰ ਦੇ ਰਹਿਣ ਵਾਲੇ ਕਾਲੂ ਅਤੇ ਪੱਖੋਵਾਲ ਰੋਡ ਦੇ ਰਹਿਣ ਵਾਲੇ ਅਜੀਤ ਕੁਮਾਰ ਵਜੋਂ ਹੋਈ ਹੈ ਜਦੋਂਕਿ ਫੜੀਆਂ ਗਈਆਂ 4 ਲੜਕੀਆਂ ਥਾਈਲੈਂਡ ਅਤੇ 4 ਇਥੋਂ ਦੀਆਂ ਹਨ।


ਪਾਰਲਰ ਮਾਲਕ ਦੀ ਪਛਾਣ ਮੁਨੀਸ਼ ਸ਼ਰਮਾ ਵਜੋਂ ਹੋਈ ਹੈ, ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈ। ਪੁਲਸ ਫੜੇ ਗਏ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ‘ਤੇ ਬਰੀਕੀ ਨਾਲ ਪੁੱਛਗਿੱਛ ਕਰੇਗੀ।
ਵਿਦੇਸ਼ੀ ਲੜਕੀਆਂ ਦੇ ਪਹਿਲਾਂ ਜ਼ਬਤ ਕੀਤੇ ਪਾਸਪੋਰਟ
ਪੁਲਸ ਮੁਤਾਬਕ ਜਾਂਚ ‘ਚ ਸਾਹਮਣੇ ਆਇਆ ਹੈ

ਕਿ ਮਾਲਕ ਥਾਈਲੈਂਡ ਤੋਂ ਵਿਦੇਸ਼ੀ ਲੜਕੀਆਂ ਨੂੰ ਵਿਜ਼ਿਟਰ ਵੀਜ਼ੇ ‘ਤੇ ਲੈ ਕੇ ਆਉਂਦਾ ਹੈ। ਦਿੱਲੀ ਵਿਚ ਉਨ੍ਹਾਂ ਦੇ ਪਾਸਪੋਰਟ ਆਪਣੇ ਕੋਲ ਜ਼ਬਤ ਕਰਨ ਤੋਂ ਬਾਅਦ ਲੁਧਿਆਣਾ ਭੇਜਦਾ ਹੈ, ਜਿਥੇ ਉਨ੍ਹਾਂ ਨੂੰ ਹਰ ਮਹੀਨੇ ਸਿਰਫ 15 ਹਜ਼ਾਰ ਰੁਪਏ ਅਤੇ ਗਾਹਕਾਂ ਤੋਂ ਹੋਣ ਵਾਲੀ ਕਮਾਈ ਦੀ ਕਮਿਸ਼ਨ ਦਿੱਤੀ ਜਾਂਦੀ ਸੀ।


2000 ਤੋਂ 2500 ਰੁਪਏ ਕੀਤੇ ਜਾਂਦੇ ਸੀ ਚਾਰਜ
ਪੁਲਸ ਮੁਤਾਬਕ ਹਰ ਗਾਹਕ ਤੋਂ 1 ਘੰਟੇ ਦੇ ਹਿਸਾਬ ਨਾਲ 2000 ਤੋਂ 2500 ਰੁਪਏ ਚਾਰਜ ਕੀਤੇ ਜਾਂਦੇ ਸਨ। ਲਗਭਗ 2 ਮਹੀਨੇ ਤੋਂ ਹਾਈ ਪ੍ਰੋਫਾਈਲ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਸੀ। ਪੁਲਸ ਨੂੰ ਗੁੰਮਰਾਹ ਕਰਨ ਲਈ ਸਪਾ ਪਾਰਲਰ ‘ਚ ਕੈਬਿਨ ਬਣਾਏ ਹੋਏ ਸਨ ਤਾਂ

ਕਿ ਜੇਕਰ ਪੁਲਸ ਚੈਕਿੰਗ ਕਰਨ ਆਵੇ ਤਾਂ ਉਨ੍ਹਾਂ ਨੂੰ ਕੁਝ ਪਤਾ ਨਾ ਲੱਗ ਸਕੇ।
ਸੋਸ਼ਲ ਮੀਡੀਆ ‘ਤੇ ਬਣਾਏ ਗਾਹਕ
ਹਾਈ ਪ੍ਰੋਫਾਈਲ ਧੰਦਾ ਚਲਾਉਣ ਵਾਲਿਆਂ ਵੱਲੋਂ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਗਿਆ। ਉਨ੍ਹਾਂ ਸਪਾ ਦੇ ਬਹਾਨੇ ਪਹਿਲਾਂ ਨੌਜਵਾਨਾਂ ਨੂੰ ਆਕਰਸ਼ਿਤ ਕਰ ਕੇ ਆਪਣੇ ਕੋਲ ਬੁਲਾਇਆ

ਅਤੇ ਫਿਰ ਦੇਹ ਵਪਾਰ ਦਾ ਧੰਦਾ ਸ਼ੁਰੂ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਕੋਲ ਆਉਣ ਵਾਲੇ 80 ਫੀਸਦੀ ਗਾਹਕ ਵੱਡੇ ਘਰਾਣਿਆਂ ਦੇ ਸਨ।
ਸ਼ਹਿਰ ‘ਚ ਕਈ ਹੋਰ ਹਿੱਸਿਆਂ ‘ਚ ਵੀ ਚਲਾ ਰਿਹੈ ਧੰਦਾ
ਅਜਿਹਾ ਨਹੀਂ ਕਿ ਮਹਾਨਗਰ ‘ਚ ਸਿਰਫ ਇਸੇ ਜਗ੍ਹਾ ਸਪਾ ਪਾਰਲਰ ਦੇ ਬਹਾਨੇ ਨਿਡਰ ਹੋ ਕੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ।

ਸ਼ਹਿਰ ਦੇ ਕਈ ਹੋਰ ਹਿੱਸਿਆਂ ‘ਚ ਵੀ ਅਜਿਹਾ ਧੰਦਾ ਚਲਾਇਆ ਜਾ ਰਿਹਾ ਹੈ ਅਤੇ ਇਲਾਕਾ ਪੁਲਸ ਦੇ ਨਾਲ ਸੈਟਿੰਗ ਕਰ ਰੱਖੀ ਹੈ।
ਹੁਕਮਾਂ ਤੋਂ ਬਾਅਦ ਵੀ ਨਹੀਂ ਕੀਤੀ ਪੁਲਸ ਵੈਰੀਫਿਕੇਸ਼ਨ
ਕੁਝ ਸਮਾਂ ਪਹਿਲਾਂ ਜਲੰਧਰ ਪੁਲਸ ਵੱਲੋਂ ਅਜਿਹੇ ਹੀ ਹਾਈ ਪ੍ਰੋਫਾਈਲ ਰੈਕਟ ਦਾ

ਪਰਦਾਫਾਸ਼ ਕਰਨ ਤੋਂ ਬਾਅਦ ਪੁਲਸ ਕਮਿਸ਼ਨਰ ਵੱਲੋਂ ਸ਼ਹਿਰ ਦੇ ਸਾਰੇ ਸਪਾ ਪਾਰਲਰਾਂ ‘ਚ ਮੌਜੂਦ ਸਟਾਫ ਦੀ ਪੁਲਸ ਵੈਰੀਫਿਕੇਸ਼ਨ ਕਰਨ ਦੇ ਹੁਕਮ ਜਰੀ ਕੀਤੇ ਗਏ ਸਨ ਪਰ ਜ਼ਮੀਨੀ ਪੱਧਰ ‘ਤੇ ਪੁਲਸ ਵੱਲੋਂ ਕੰਮ ਨਹੀਂ ਕੀਤਾ ਗਿਆ। ਇਸੇ ਗੱਲ ਦਾ ਸਬੂਤ ਪਾਰਲਰ ਦੇ ਪਰਦਾਫਾਸ਼ ਹੋਣ ਤੋਂ ਮਿਲਦਾ ਹੈ।

ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਦੇ ਕਈ ਪ੍ਰਮੁੱਖ ਮਾਲਜ਼ ਵਿਚ ਵੀ ਪਾਰਲਰ ਦੇ ਬਹਾਨੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।

Share

Leave a Reply

Your email address will not be published. Required fields are marked *