ਸਮੁੰਦਰ ਚ ਨਹਾ ਰਹੀ ਔਰਤ ਵੱਲੋਂ ਬੱਚੇ ਨੂੰ ਜਨਮ.. ਦੇਖ ਕੇ ਹੋਰ ਕੋਈ ਹੈਰਾਨ ..

News

Share

ਸਮੁੰਦਰ ਚ ਨਹਾ ਰਹੀ ਔਰਤ ਵੱਲੋਂ ਬੱਚੇ ਨੂੰ ਜਨਮ.. ਦੇਖ ਕੇ ਹੋਰ ਕੋਈ ਹੈਰਾਨ ..

ਜ਼ਿਆਦਾਤਰ ਔਰਤਾਂ ਹਸਪਤਾਲ ਜਾਂ ਘਰ ਵਿਚ ਬੱਚੇ ਨੂੰ ਜਨਮ ਦਿੰਦੀਆਂ ਹਨ। ਅੱਜ-ਕਲ੍ਹ ਅਜਿਹੀਆਂ ਖਬਰਾਂ ਆਮ ਦੇਖਣ-ਸੁਨਣ ਨੂੰ ਮਿਲਦੀਆਂ ਹਨ ਕਿ ਕਿਸੇ ਔਰਤ ਨੇ ਹਸਪਤਾਲ ਵਿਚ ਫਰਸ਼ ‘ਤੇ ਬੱਚੇ ਨੂੰ ਜਨਮ ਦਿੱਤਾ ਜਾਂ ਫਿਰ ਟਰੇਨ ਵਿਚ। ਅੱਜ ਅਸੀਂ ਤੁਹਾਨੂੰ ਜਿਸ ਡਿਲੀਵਰੀ ਬਾਰੇ ਦੱਸਣ ਜਾ ਰਹੇ ਹਾਂ ਉਹ ਹੈਰਾਨ ਕਰ ਦੇਣ ਵਾਲੀ ਹੈ।

ਇਕ ਰੂਸੀ ਔਰਤ ਨੇ ਸਹਾਰਾ ਸ਼ਹਿਰ ਵਿਚ ਯਾਤਰਾ ਦੌਰਾਨ ਸਮੁੰਦਰ ਵਿਚ ਪਾਣੀ ਦੇ ਅੰਦਰ ਬੱਚੇ ਨੂੰ ਜਨਮ ਦਿੱਤਾ।ਹਾਦਿਆ ਹੋਸਨੀ ਈ ਸੈਦ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਨੇ ਲਿਖਿਆ ਹੈ ਕਿ ਇਕ ਔਰਤ ਨੇ ਸਮੁੰਦਰ ਦੇ ਪਾਣੀ ਵਿਚ ਬੱਚੇ ਨੂੰ ਜਨਮ ਦਿੱਤਾ। ਉਸ ਨਾਲ ਇਕ ਬਜ਼ੁਰਗ ਵਿਅਕਤੀ ਵੀ ਸੀ,

ਜਿਸ ਨੇ ਬੱਚੇ ਦੇ ਜਨਮ ਵਿਚ ਮਦਦ ਕੀਤੀ।ਹਾਦਿਆ ਨੇ ਇਹ ਤਸਵੀਰਾਂ ਆਪਣੇ ਚਾਚੇ ਦੇ ਘਰ ਦੀ ਬਾਲਕੋਨੀ ਤੋਂ ਖਿੱਚੀਆਂ ਹਨ।ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਬਜ਼ੁਰਗ ਵਿਅਕਤੀ ਪਾਣੀ ਵਿਚੋਂ ਬੱਚੇ ਨੂੰ ਗੋਦੀ ਵਿਚ ਲਏ ਬਾਹਰ ਨਿਕਲਦਾ ਹੈ।

ਉਸ ਦੇ ਥੋੜ੍ਹੀ ਹੀ ਦੇਰ ਬਾਅਦ ਔਰਤ ਵੀ ਪਾਣੀ ਵਿਚੋਂ ਬਾਹਰ ਆਉਂਦੀ ਹੈ। ਉਸ ਨੂੰ ਦੇਖ ਕੇ ਲੱਗ ਹੀ ਨਹੀਂ ਹੀ ਰਿਹਾ ਸੀ ਕਿ ਉਸ ਨੇ ਹੁਣੇ-ਹੁਣੇ ਬੱਚੇ ਨੂੰ ਜਨਮ ਦਿੱਤਾ ਹੈ।ਉੱਧਰ ਬੀਚ ਤੇ ਇਕ ਛੋਟਾ ਬੱਚਾ ਤੇ ਇਕ ਵਿਅਕਤੀ ਉਨ੍ਹਾਂ ਦਾ ਇੰਤਜ਼ਾਰ ਕਰਦੇ ਦਿੱਸ ਰਹੇ ਹਨ।

ਉਹ ਸ਼ਾਇਦ ਔਰਤ ਦਾ ਪਾਰਟਨਰ ਅਤੇ ਬੱਚਾ ਹੈ। ਹਾਦਿਆ ਵੱਲੋਂ ਪੋਸਟ ਕੀਤੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀਆਂ ਹਨ। ਇਨ੍ਹਾਂ ਤਸਵੀਰਾਂ ਨੂੰ 2700 ਤੋਂ ਜ਼ਿਆਦਾ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਲੱਗਭਗ 4 ਹਜ਼ਾਰ ਲੋਕ ਹੁਣ ਤੱਕ ਲਾਈਕ ਕਰ ਚੁੱਕੇ ਹਨ।

ਇਹ ਤਸਵੀਰਾਂ ਮਿਸਰ ਦੇ ਲਾਲ ਸਾਗਰ ਦੀਆਂ ਹਨ, ਜਿੱਥੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਹਾਲਾਂਕਿ ਔਰਤ ਦੀ ਪਛਾਣ ਗੁਪਤ ਰੱਖੀ ਗਈ ਹੈ ਅਤੇ ਬੱਚੇ ਦੀ ਸਥਿਤੀ ਬਾਰੇ ਜਾਣਕਾਰੀ ਨਹੀਂ ਹੈ ਪਰ ਹਾਦਿਆ ਮੁਤਾਬਕ ਬੱਚਾ ਅਤੇ ਮਾਂ ਦੋਵੇ ਖੁਸ਼ ਅਤੇ ਤੰਦਰੁਸਤ ਸਨ।

ਅੱਜ-ਕਲ੍ਹ ਔਰਤਾਂ ਵਿਚ ਪਾਣੀ ਵਿਚ ਬੱਚੇ ਨੂੰ ਜਨਮ ਦੇਣ ਦਾ ਟਰੈਂਡ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਮੰਨਿਆ ਜਾਂਦਾ ਹੈ ਕਿ ਪਾਣੀ ਵਿਚ ਬੱਚੇ ਨੂੰ ਜਨਮ ਦੇਣ ਨਾਲ ਔਰਤ ਨੂੰ ਘੱਟ ਦਰਦ ਹੁੰਦਾ ਹੈ ਅਤੇ ਇਹ ਬੱਚੇ ਲਈ ਵੀ ਫਾਇਦੇਮੰਦ ਹੁੰਦਾ ਹੈ।

ਪਾਣੀ ਵਿਚ ਜਨਮੇ ਬੱਚੇ ਦੀ ਡਿਲੀਵਰੀ ਆਸਾਨ ਹੁੰਦੀ ਹੈ ਅਤੇ ਉਹ ਜਨਮ ਮਗਰੋਂ ਘੱਟ ਰੋਂਦਾ ਹੈ।

Share

Leave a Reply

Your email address will not be published. Required fields are marked *