ਸਰਕਾਰ ਆਉਣ ਤੇ 5-5 ਕਰੋੜ ਦੇ ਖੁੱਲੇ ਗੱਫੇ ਵੰਡਾਂਗੇ-ਸੁਖਬੀਰ ਦੀ ਤਾਜ਼ਾ ਸਪੀਚ

Share

ਸਰਕਾਰ ਆਉਣ ਤੇ 5-5 ਕਰੋੜ ਦੇ ਖੁੱਲੇ ਗੱਫੇ ਵੰਡਾਂਗੇ-ਸੁਖਬੀਰ ਦੀ ਤਾਜ਼ਾ ਸਪੀਚ

ਵੈਸੇ ਤਾਂ ਸੁਖਬੀਰ ਬਾਦਲ ਦੀਆਂ ਗੱਲਾਂ ਲੋਕਾਂ ਨੂੰ ਹਸਾ ਹਸਾ ਕੇ ਲੋਟਪੋਟ ਕਰਦੀਆਂ ਹਨ। ਪਰ ਉਹਨਾਂ ਦੀਆਂ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਆਮ ਲੋਕਾਂ ਨੂੰ ਪਚਦੀਆਂ ਵੀ ਨਹੀਂ। ਇਹਨਾਂ ਬਾਰੇ ਲੋਕ ਕਹਿੰਦੇ ਹਨ ਕਿ ਸੁਖਬੀਰ ਬਾਦਲ ਗੱਪ ਮਾਰ ਦਿੰਦੇ ਹਨ। ਪਾਣੀ ਵਾਲਿਆਂ ਬੱਸਾਂ,ਕੇਂਦਰ ਚੋਂ ਨੋਟਾਂ ਦੇ ਟਰੱਕ,ਵੱਡੇ ਬਾਦਲ ਸਾਬ ਨੂੰ ਕਹਿਣਾ ‘ਪਿਤਾ ਸਮਾਨ ਭਾਪਾ ਜੀ’ ਆਦਿ ਗੱਲਾਂ ਬਹੁਤ ਮਸ਼ਹੂਰ ਹਨ।

ਇਸ ਸਬੰਧੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਦੀਆਂ ਗੱਪਾਂ ੳੁੱਤੇ ਹੁਣ ਕੋਈ ਯਕੀਨ ਨਹੀਂ ਕਰਦਾ ਕਿਉਂਕਿ ਉਹ ਸ਼ੇਖ ਚਿੱਲੀ ਵਾਲੇ ਸੁਪਨੇ ਲੈਂਦੇ ਹਨ ਅਤੇ ਪਾਣੀ ਵਿੱਚ ਬੱਸਾਂ ਚਲਾਉਣ, ਲੁਧਿਆਣਾ ਵਿੱਚ ਮੈਟਰੋ ਚਲਾਉਣ ਅਤੇ ਬਿਜਲੀ ਸਰਪਲਸ ਕਰਕੇ ਪਾਕਿਸਤਾਨ ਨੂੰ ਵੇਚਣ ਦੀਆਂ ਡੀਂਗਾਂ ਮਾਰਦੇ ਹਨ, ਜੋ ਮੰਨਣ ਵਿੱਚ ਨਹੀਂ ਆਉਂਦੀਆਂ।ਸੁਖਬੀਰ ਸਿੰਘ ਦਾ ਜਨਮ 9 ਜੁਲਾਈ 1962 ਨੂੰ ਫਰੀਦਕੋਟ ਵਿਖੇ ਹੋਇਆ ਸੀ। ਉਸਦੀ ਮਾਤਾ ਦਾ ਨਾਂਮ ਸੁਰਿੰਦਰ ਕੌਰ ਹੈ। ਉਸਨੇ ਆਪਣੀ ਮੁੱਢਲੀ ਸਿੱਖਿਆ ਦ ਲਾਅਰੈਂਸ ਸਕੂਲ,

ਸਨਾਵਰ ਤੋਂ ਪ੍ਰਾਪਤ ਕੀਤੀ ਹੈ। ਇਸ ਤੋਂ ਬਾਅਦ ਉਸਨੇ 1980 ਤੋਂ 1984 ਵਿਚਕਾਰ ਪੰਜਾਬ ਯੂਨੀਵਰਸਿਟੀ, ਚੰਡੀਗਡ਼੍ਹ ਤੋਂ ਆਪਣੀ ਅਰਥ-ਸ਼ਾਸ਼ਤਰ ਦੀ ਮਾਸਟਰ ਡਿਗਰੀ ਹਾਸਿਲ ਕੀਤੀ ਅਤੇ ਉਸਨੇ ਐੱਮ.ਬੀ.ਏ. ਦੀ ਡਿਗਰੀ ਅਮਰੀਕਾ ਦੀ ਲਾਸ ਏਂਜਲਸ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੈ।ਦੂਜੇ ਪਾਸੇ

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਸਭ ਤੋਂ ਵੱਡਾ ਗਿੱਪੀ ਹੈ ਅਤੇ ਉਸਨੂੰ ਗੱਪਾਂ ਮਾਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਵੀ 10 ਸਾਲ ਝੂਠ ਮਾਰ ਕੇ ਬੇਵਕੂਫ ਬਣਾਉਂਦੇ ਰਹੇ ਹਨ ਅਤੇ ਹੁਣ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

Share

Leave a Reply

Your email address will not be published. Required fields are marked *