ਸਰਦਾਰ ਹਰੀ ਸਿੰਘ ਨਲੂਆ ਦੇ ਪੜਪੋਤੇ ਨੇ ਕੀਤਾ ਸਿੱਖਾਂ ਦਾ ਨਾਮ ਰੌਸ਼ਨ ! ਸ਼ੇਅਰ ਜਰੂਰ ਕਰ ਦਿਓ

News

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ


ਕਾਬਲ ਦੇ ਰਾਜ ਘਰਾਣੇ ਦਾ ਇਕ ਸ਼ਹਿਜ਼ਾਦਾ ਪੰਜਾਬ ਦੀ ਸੈਰ ਲਈ ਆਇਆ। ਇਹ ਪੰਜਾਬ ਸਰਕਾਰ ਦਾ ਪ੍ਰਾਹੁਣਾ ਸੀ। ਲਾਹੌਰ ਦੇ ਹੋਟਲ ਵਿਚ ਟਿਕਿਆ। ਲਾਹੌਰ ਵੇਖਣ ਪਿੱਛੋ ਉਹਨੇ ਗੁਜਰਾਂਵਾਲਾ ਵੇਖਣ ਦੀ ਖ਼ਾਹਿਸ਼ ਜ਼ਾਹਿਰ ਕੀਤੀ। ਸਰਕਾਰੀ ਅੰਗ ਰਖਸ਼ਾਂ ਨਾਲ ਡਿਪਟੀ ਕਮਿਸ਼ਨਰ ਗੁਜਰਾਂਵਾਲੇ ਪਾਸ ਪੁੱਜਾ।ਮਹਾਰਾਜਾ ਰਣਜੀਤ ਸਿੰਘ, ਸ: ਮਹਾਂ ਸਿੰਘ, ਸ: ਚੜ੍ਹਤ ਸਿੰਘ ਦੇ ਮਹਿਲ ਮਾੜੀਆਂ ਵੇਖੇ।ਸ: ਹਰੀ ਸਿੰਘ ਨਲੂਆ ਨਾਲ ਸੰਬੰਧਤ ਅਸਥਾਨ ਵੇਖਿਆ।


ਡੀ. ਸੀ ਸਾਹਿਬ ਦੇ ਪਾਸ ਆ ਕੇ ਤਮੰਨਾ ਜ਼ਾਹਿਰ ਕੀਤੀ ਕਿ ਸ: ਹਰੀ ਸਿੰਘ ਨਲੂਆ ਦੇ ਪਰਿਵਾਰ ‘ਚੋਂ ਜੇ ਹੋ ਸਕੇ ਤਾਂ ਕਿਸੇ ਜੀਅ ਨੂੰ ਉਸ ਨਾਲ ਮਿਲਵਾਇਆ ਜਾਵੇ।
ਪੁੱਛ ਪੜਤਾਲ ਤੋਂ ਪਤਾ ਲੱਗਾ ਕਿ ਸ: ਜਰਨੈਲ ਸਿੰਘ ਨਲੂਆ ਦੀ ਪੀੜ੍ਹੀ `ਚੋਂ ਉਸਦਾ ਇੱਕ ਪੜਪੋਤਾ (ਬਾਬਾ ਜੀ ਨਾਉਂ ਨਹੀਂ ਦੱਸ ਸਕੇ – ਲੇਖਕ) ਗੁਜਰਾਂਵਾਲਾ ਦੇ ਖ਼ਾਲਸਾ ਸਕੂਲ ਵਿਚ ਨੌਵੀ/ਦਸਵੀਂ ਜਮਾਤ ਵਿਚ ਪੜ੍ਹਦਾ ਹੈ।

ਹੁਕਮ ਲੈ ਕੇ ਇਕ ਅਫਸਰ ਟਮ ਟਮ (ਘੋੜੇ ਵਾਲੀ ਬੱਘੀ) `ਤੇ ਹੈੱਡ-ਮਾਸਟਰ ਸਾਹਿਬ ਦੇ ਦਫਤਰ ਪੁੱਜਾ ਤੇ ਉਸਨੂੰ ਆਪਣੇ ਆਉਣ ਦਾ ਮਕਸਦ ਦੱਸਿਆ ਅਤੇ ਕਿਹਾ ਕਿ ਸ਼ਹਿਜ਼ਾਦੇ ਨਾਲ ਮੁਲਾਕਾਤ ਤੋਂ ਬਾਅਦ ਇੱਥੇ ਹੀ ਛੱਡ ਜਾਵਾਂਗੇ।ਉਸ ਜਵਾਨ ਮਰਦ ਅਣਖੀਲੇ ਜਰਨੈਲ ਹਰੀ ਸਿੰਘ ਨਲੂਏ ਦੇ ਪੜਪੋਤੇ ਦੀਆਂ ਰਗਾਂ ਵਿਚ ਪੜਦਾਦੇ ਦੇ ਵਗਦੇ ਖ਼ੂਨ ਨੇ ਜੋਸ਼ ਮਾਰਿਆਂ,

ਉਸ ਦੀਆਂ ਅੱਖਾਂ ਚਮਕੀਆਂ, ਉਸ ਅਲੂੰਏ ਜਿਹੇ ਬੱਚੇ ਨੇ ਬੜੀ ਦ੍ਰਿੜ੍ਹਤਾ ਤੇ ਨਿਸ਼ਠਾ ਸਹਿਤ ਬੜੀ ਹਲੇਮੀ ਨਾਲ ਉੱਤਰ ਦਿੱਤਾ,–“ਪਿਤਾ ਜੀ, ਤੁਹਾਡੇ ਸਭ ਹੁਕਮ ਸਿਰ ਮੱਥੇ ਹਨ। ਤੁਹਾਡੇ ਹੁਕਮ ਦੀ ਪਾਲਣਾ ਲਈ ਮੈਂ ਕੁਝ ਵੀ ਕਰਨ ਲਈ ਤਿਆਰ ਹਾਂ। ਮਿਲਣ ਲਈ ਤਿਆਰ ਹਾਂ ਪਰ ਮੈਂ ਆਪ ਓਥੇ ਜਾ ਕੇ ਡੀ. ਸੀ ਸਾਹਿਬ ਦੇ ਦਫ਼ਤਰ ਵਿਚ ਨਹੀਂ, ਤੁਹਾਡੇ ਦਫ਼ਤਰ ਵਿਚ ਐਥੇ।

ਇਸ ਗ਼ੁਸਤਾਖੀ ਦੀ ਮੁਆਫੀ ਮੰਗਦਾਂ ਹਾਂ”।“ਪਰ ਬੇਟਾ ਇੰਝ ਕਿਉਂ ? ਉਥੇ ਜਾਣ ਵਿਚ ਕੀ ਹਰਜ ਹੈ ?”ਹੈੱਡ-ਮਾਸਟਰ ਸਾਹਿਬ ਨੇ ਕੁਝ ਗੰਭੀਰ ਸੁਰ ਵਿਚ ਪੁੱਛਿਆ।“ਮੇਰੀ ਖ਼ਾਲਸਾਈ ਗ਼ੈਰਤ (ਅਣਖ) ਆਗਿਆ ਨਹੀਂ ਦੇਂਦੀ ਕਿ ਆਪ ਓਥੇ ਮਿਲਣ ਜਾਵਾਂ। ਮੈਂ ਇਕ ਜੇਤੂ ਜਰਨੈਲ਼ ਦਾ ਪੜਪੋਤਾ ਹਾਂ।

ਉਹ ਰਾਜਕੁਮਾਰ ਇਕ ਹਾਰੇ ਹੋਏ ਜਰਨੈਲ ਦਾ ਪੜਪੋਤਾ ਹੈ। ਮੇਰੇ ਬਾਪੂ ਜੀ ਤੋਂ ਕਈ ਵਾਰ ਹਾਰ ਖਾ ਕੇ ਮੈਦਾਨੋਂ ਭੱਜੇ ਹੋਏ, ਹਾਰੇ ਹੋਏ ਜਰਨੈਲ ਪੜਦਾਦੇ ਦਾ ਪੜਪੋਤਾ, ਜੇ ਉਹ ਮੈਨੂੰ ਮਿਲਣਾ ਚਾਹੁੰਦਾ ਹੈ ਤਾਂ ਆਪ ਆ ਕੇ ਐਥੇ ਤੁਹਾਡੇ ਦਫ਼ਤਰ ਵਿਚ ਮਿਲੇ। ਮੈਂ ਉਸ ਨੂੰ ਮਿਲਣ ਲਈ ਡੀ. ਸੀ ਸਾਹਿਬ ਦੇ ਦਫ਼ਤਰ ਵਿਚ ਕਿਉਂ ਜਾਵਾਂ।ਜੇ ਕਿਸੇ ਨੇ ਸ਼ੇਰ ਦੇ ਬੱਚੇ ਨੂੰ ਵੇਖਣਾ ਮਿਲਣਾ ਹੈ ਤਾਂ ਉਸਦੀ ਜੂਹ ਵਿਚ ਆ ਕੇ ਮਿਲੇ।

ਅੰਗਰੇਜ਼ ਸਾਹਿਬ ਦੇ ਪਿੰਜਰਾ ਰੂਪੀ ਦਫ਼ਤਰ ‘ਚ ਪਾ ਕੇ ਮੈਨੂੰ ਨਾ ਵੇਖੇ, ਨਾ ਮਿਲੇ। ਐਥੇ ਨਹੀਂ ਤਾਂ ਸਾਡੇ ਘਰ ਦੇ ਦਰ ਖੁੱਲ੍ਹੇ ਹਨ। ਸਾਡੇ ਤੇ ਉਸ ਦੇ ਵੱਡੇ ਵਡੇਰੇ ਆਪੋ ਵਿਚ ਮਿਲਦੇ ਰਹੇ ਹਨ-ਹੱਥਾਂ ਵਿਚ ਤੇਗ਼ਾਂ ਲੈ ਕੇ। ਕੀ ਹੋਇਆ ਅੱਜ ਅੰਗਰੇਜ਼ਾਂ ਮਿੱਤ੍ਰ ਧ੍ਰੋਹੀ ਕਰਕੇ ਸਾਡਾ ਰਾਜ ਹੜੱਪ ਲਿਆ ਹੈ।ਸਦਾ ਦਾ ਕਲੰਕ ਹੀ ਖੱਟਿਆ ਹੈ। ਡੀ. ਸੀ. ਸਾਹਿਬ ਦੀ ਮੈਨੂੰ ਕੋਈ ਧੌਂਸ ਨਹੀਂ।

ਸ਼ੇਰ-ਇ-ਪੰਜਾਬ ਵੱਡੇ ਬਾਪੂ ਜੀ (ਮਹਾਰਾਜਾ ਰਣਜੀਤ ਸਿੰਘ ਸਾਹਿਬ) ਦਿਆਲੂ, ਕ੍ਰਿਪਾਲੂ, ਸਖ਼ੀ ਦਿਲ ਯੋਧੇ ਸਨ। ਸਭ ਨੂੰ ਗਲ ਨਾਲ ਲਾਇਆ।ਅਕ੍ਰਿਤਘਣ ਤੇ ਗ਼ੱਦਾਰ ਡੋਗਰੇ ਅੱਖੀਂ ਘੱਟਾ ਪਾ ਕੇ, ਮੋਮੋਠਗਣੇ ਬਣ ਕੇ ਨਾਜਾਇਜ਼ ਫ਼ਾਇਦੇ ਉਠਾਉਂਦੇ ਰਹੇ। ਪੱਕੇ ਲੂਣ ਹਰਾਮੀ ਨਿਕਲੇ। ਅੰਗਰੇਜ਼ਾਂ ਨਾਲ ਸਾਜ਼ਿਸਾਂ ਕਰਕੇ ਸ਼ਾਹੀ ਘਰਾਣੇ ਵਿਚ ਫੁੱਟ ਪਾ ਕੇ ਘਰ ਬਰਬਾਦ ਕੀਤਾ, ਖ਼ਾਲਸਾ ਰਾਜ ਖੇਰੂੰ ਖੇਰੂੰ ਕੀਤਾ।

ਸਾਡਾ ਰਾਜ ਗਿਆ, ਪਰਵਾਹ ਨਹੀਂ।ਕੋਈ ਚਿੰਤਾ ਨਹੀਂ, ਸਾਡੀ ਅਣਖ ਤੇ ਮਰਿਯਾਦਾ ਓਸੇ ਤਰ੍ਹਾਂ ਕਾਇਮ ਹੈ।ਇਹੀ ਸਾਡੀ ਸ਼ਕਤੀ ਦਾ ਮੂਲ਼ ਹੈ। ਅੰਗਰੇਜ਼ ਡੀ. ਸੀ. ਸਾਹਿਬ ਵੀ ਤਾਂ ਓਸੇ ਸਰਕਾਰ ਦੇ ਕਰਿੰਦੇ ਹਨ, ਜਿਸ ਨੇ ਪਹਿਲਾ ਸ਼ੇਰ-ਇ-ਪੰਜਾਬ ਨਾਲ ਮਿੱਤ੍ਰਤਾ ਗੰਢੀ, ਆਪਣੀ ਠੁਕ ਬਣਾਈ। ਉਨ੍ਹਾਂ ਦਾ ਅਜੇ ਸਿਵਾ ਵੀ ਠੰਡਾ ਨਹੀਂ ਸੀ ਹੋਇਆ ਕਿ ਉਨ੍ਹਾਂ ਦਾ ਗ਼ੱਦਾਰਾਂ ਹੱਥੋਂ ਖ਼ਾਨਦਾਨ ਹੀ ਸਮਾਪਤ ਕਰਾ ਦਿੱਤਾ।ਮਹਾਰਾਜਾ ਦਲੀਪ ਸਿੰਘ ਬਚ ਗਿਆ ਸੀ।

ਉਸ ਨੂੰ ਵੀ ਪਤਿਤ ਕੀਤਾ, ਈਸਾਈ ਬਣਾਇਆ, ਦੋਵੇਂ ਸਾਡੇ ਦੁਸ਼ਮਣ ਹਨ।”ਜੇ ਉਸਨੇ ਮਿਲਣਾ ਹ ਤਾ ਇਥੇ ਆਕੇ ਮਿੱਲੇ।ਜਦੋ ਉਹ ਨਾਵਾਬਜਾਦਾ ਨਲੂਆ ਦੇ ਪੜਪੋਤੇ ਨੂੰ ਮਿੱਲਾ ਤ ਗਦ ਗਦ ਹੋ ਗਿਆ ਅਤੇ ਉਸਨੂੰ ਇਜ਼ਤ ਦਿਤੀ ਤੇ ਨਮਸ਼ਕਾਰ ਕੀਤੀ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *