ਸਾਰਿਆਂ ਨੂੰ ਪਤਾ ਕਿ 11 ਤਰੀਕ ਨੂੰ promise day ਆ, ਪਰ ਕਿਸੇ ਨੂੰ ਇਹ ਪਤਾ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ ..

Share

ਸਾਰਿਆਂ ਨੂੰ ਪਤਾ ਕਿ 11 ਤਰੀਕ ਨੂੰ promise day ਆ, ਪਰ ਕਿਸੇ ਨੂੰ ਇਹ ਪਤਾ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ ..

ਸਾਰਿਆਂ ਨੂੰ ਪਤਾ ਕਿ 11 ਤਰੀਕ ਨੂੰ promises day ਆ ,,,,, ਪਰ ਕਿਸੇ ਨੂੰ ਇਹ ਪਤਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ ਵੀ ਆ………ਇਸ ਲਈ ਸਾਰਿਆਂ ਨੂੰ ਉਹਨਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਇਸ ਨੂੰ ਸ਼ੇਅਰ ਕਰੋ ਇਹ ਸਭ ਨੂੰ ਪਤਾ ਹੋਣਾ ਜਰੂਰੀ ਹੈ ..


ਸਾਹਿਬਜਾਦਾ ਅਜੀਤ ਸਿੰਘ ਜੀ, ਦਸਮੇਸ਼ ਪਿਤਾ “ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ” ਦੇ ਸਭ ਤੋਂ ਵੱਡੇ ਸਪੁੱਤਰ ਸਨ ! ਆਪ ਜੀ ਦਾ ਜਨਮ ਸੰਨ 1687 ਨੂੰ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ।
ਆਪ ਜੀ ਦੀ ਸ਼ਸਤਰ ਵਿਦਿਆ ਦੀ ਸਿਖਲਾਈ ਅਤੇ ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ।
ਘੋੜ ਸਵਾਰੀ, ਸ਼ਸਤਰ ਵਿਦਿਆ, ਤੀਰ ਅੰਦਾਜੀ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਬਹੁਤ ਨਿਪੁੰਨ ਸਨ ।

ਸਾਹਿਬਜ਼ਾਦਾ ਜੀ ਆਪਣੇ ਜੀਵਨ ਕਾਲ ਦੇ ਆਰੰਭ ਤੋਂ ਹੀ ਸਿਖੀ-ਸਿਦਕ ਵਿੱਚ ਨਿਪੁੰਨ ” ਸ਼੍ਰੀ ਗੁਰੂ ਅਰਜਨ ਸਾਹਿਬ ਜੀ” ਅਤੇ “ਗੁਰੂ ਤੇਗ ਬਹਾਦੁਰ ਸਾਹਿਬ ਜੀ” ਦੇ ਜੀਵਨ ਕਿੱਸੇ ਸੁਣ-ਸੁਣ ਕੇ ਵੱਡੇ ਹੋਏ ਸਨ ਸੋ ਆਪ ਜੀ ਨੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਈ ਜੰਗਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ !
ਆਪ ਜੀ ਦੁਆਰਾ ਲੜ੍ਹੀਆਂ ਗਈਆਂ ਜੰਗਾਂ ਦਾ ਵੇਰਵਾ: ਨੂਹ ਰੰਘੜ ਦੀ ਜੰਗ:- ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ, ਸੰਗਤ ਦੇ ਇੱਕ ਟੋਲੇ ਨੂੰ ਪੋਠੋਹਾਰ ਵਿੱਖੇ, ਨੂਹ ਰੰਘੜ ਨੇ ਆਣ ਲੁੱਟਿਆ ! ਜਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ (੧੨ ਸਾਲ ਦੀ ਓੁਮਰ ਵਿੱਚ) ਉਸ ਕੂਕਰ ਦਾ ਮੁਕਾਬਲਾ ਕਰਨ ਲਈ ਭੇਜਿਆ ਗਿਆ ! ਸਾਹਿਬਜ਼ਾਦਾ ਅਜੀਤ ਸਿੰਘ ਜੀ ੧੦੦ ਸਿੰਘਾਂ ਦੇ ਜੱਥੇ ਸਮੇਤ ਰਵਾਨਾ ਹੋਏ ਅਤੇ ਜਿੱਤ ਹਾਸਿਲ ਕਰ ਕੇ ਪਰਤੇ !

ਤਾਰਾਗੜ, ਨਿਰਮੋਹਗੜ ਦੀ ਜੰਗ:- ਆਨੰਦਪੁਰ ਸਾਹਿਬ ਦੇ ਹਮਲੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਤਾਰਾਗੜ ਅਤੇ ਨਿਰਮੋਹਗੜ ਦੇ ਕਿਲੇ ਦੀ ਜ਼ਿੰਮੇਦਾਰੀ ਸੌੰਪੀ ਗਈ ! ਆਪ ਜੀ ਨੇ ਸੂਰਬੀਰਤਾ ਨਾਲ ਮੁਕਾਬਲਾ ਕਰਦੇ ਹੋਏ ਜਿੱਤ ਹਾਸਿਲ ਕੀਤੀ ਅਤੇ ਮੁਘਲਾਂ ਦੀਆਂ ਫੌਜਾਂ ਨੂੰ ਮਾਰ ਭਜਾਇਆ ! ਇਹ ਵਾਰਤਾ ੧੭੦੦ ਦੀ ਹੈ !
ਸਾਕਾ ਚਮਕੌਰ ਸਾਹਿਬ :- ੧੭੦੫ ਵਿੱਚ ਮੁਘਲਾਂ ਨੇ ਆਨੰਦਪੁਰ ਸਾਹਿਬ ਵਿੱਖੇ ਹਮਲਾ ਕੀਤਾ ! ਫੌਜਦਾਰ ਨੇ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਵਾਇਦਾ, (Promise) ਕੀਤਾ ਕੀ ਜੇਕਰ ਕਿਲ੍ਹਾ ਖਾਲੀ ਕਰ ਦਿਤਾ ਜਾਵੇ ਤਾ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ !

ਗੁਰੂ ਸਾਹਿਬ ਨੇ ਉਸ ਉੱਤੇ ਯਕੀਨ ਕਰਦੇ ਹੋਏ ਅਤੇ ਸਭ ਸੰਗਤ, ਜੱਥੇ ਦੇ ਜੋਰ ਪਾਉਣ ਤੇ 19-20 ਦਸੰਬਰ 1705 ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ! ਗੁਰੂ ਸਾਹਿਬ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੈ ਸਿੰਘ ਜੀ ਨੂੰ ਸੰਗਤ ਦੀ ਰੱਖਿਆ ਦੇ ਹੁਕਮ ਦਿੱਤੇ ਪਰ ਫੌਜਦਾਰ ਨੇ ਆਪਣੀ ਕੂੜ-ਮਤ ਦਾ ਪ੍ਰਚਾਰ ਕਰਦੇ ਹੋਏ ਸ਼ਾਹੀ-ਟਿੱਬੀ ਵਿਖੇ ਹਮਲਾ ਕਰ ਦਿੱਤਾ !

Share

Leave a Reply

Your email address will not be published. Required fields are marked *