ਸਿਰਫ 5 ਮਿੰਟ ਵਿਚ ਅੱਖਾਂ ਤੇ ਪੱਟੀ ਬੰਨ ਕੇ ਇਹ ਵੀਰ ਸਜ਼ਾ ਲੈਂਦਾ ਹੈ ਸੋਹਣੀ ਦਸਤਾਰ

Share

ਦਸਤਾਰ ਸਿੱਖਾਂ ਲਈ ਉਨ੍ਹਾਂ ਦੇ ਪਹਿਰਾਵੇ ਦਾ ਹਿੱਸਾ ਹੈ । ਇਹ ਕੇਵਲ ਅੰਮ੍ਰਿਤਧਾਰੀ ਸਿੱਖਾਂ ਲਈ ਹੀ ਜ਼ਰੂਰੀ ਨਹੀਂ ਕਿ ਉਹ ਕੇਸਾਂ ਦੀ ਸਾਂਭ ਸੰਭਾਲ ਲਈ ਕੇਸਾਂ ਉੱਪਰ ਦਸਤਾਰ ਸਜਾ ਕੇ ਰੱਖਣ ਸਗੋਂ ਇਹ ਤਾਂ ਹਰੇਕ ਸਿੱਖ ਲਈ ਕੇਸਾਂ ਨੂੰ ਢੱਕ ਕੇ ਰੱਖਣ ਲਈ ਜ਼ਰੂਰੀ ਹੈ ।ਸੋ ਦਸਤਾਰ ਕੇਵਲ ਧਾਰਮਿਕ ਚਿੰਨ੍ਹ ਹੀ ਨਹੀਂ ਸਿੱਖ ਦੇ ਪਹਿਰਾਵੇ ਦਾ ਹਿੱਸਾ ਹੈ। ਦਸਤਾਰ ਕਾਰਨ ਹੀ ਸਿੱਖਾਂ ਨੂੰ ਆਪਣੀ ਅਲੱਗ ਪਹਿਚਾਣ ਮਿਲੀ ਹੈ। ਬਹੁਤ ਕੁਰਬਾਨੀਆਂ ਦੇ ਬਾਅਦ ਇਹ ਦਸਤਾਰ ਸਿੱਖਾਂ ਨੂੰ ਮਿਲੀ ਹੈ ਅਤੇ ਇਸ ‘ਤੇ ਹਰ ਸਿੱਖ ਨੂੰ ਮਾਨ ਹੈ।

ਸਿੱਖ ਧਰਮ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਸਿਰ ਤੇ ਪੱਗ ਬਣਨ ਦੀ ਪ੍ਰਥਾ ਸੀ ਅਤੇ ਗੁਰਿਆਈ ਦੇਣ ਸਮੇਂ ਪੱਗ ਬਣਾਈ ਜਾਂਦੀ ਸੀ । ਜਿੱਥੇ ਅੱਜਕੱਲ੍ਹ ਨੌਜਵਾਨ ਪੀੜੀ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ ਉੱਥੇ ਹੀ ਕਰਨਾਲ ਦਾ ਰਹਿਣ ਵਾਲਾ 17 ਸਾਲਾਂ ਜਸਵਿੰਦਰ ਸਿੰਘ ਅੱਖਾਂ ਤੇ ਪੱਟੀ ਬਣਕੇ 5 ਮਿੰਟਾਂ ‘ਚ 10 ਤੋਂ 12 ਤਰ੍ਹਾਂ ਦੀ ਦਸਤਾਰ ਸਜਾ ਲੈਂਦਾ ਹੈ।

ਦਸਤਾਰ ਅਜਿਹੀ ਜਿਹੜਾ ਹਰ ਕੋਈ ਵੇਖਦਾ ਹੀ ਰਹਿ ਜਾਵੇ। ਬਚਪਨ ‘ਚ ਜਸਵਿੰਦਰ ਨੇ ਜਦੋਂ ਆਪਣੇ ਪਿਤਾ ਨੂੰ ਪੱਗ ਬਣਦੇ ਵੇਖਿਆ ਤਾਂ ਉਸਨੂੰ ਵੀ ਦਸਤਾਰ ਸਜਾਉਣ ਦਾ ਚਾਅ ਮੰਨ ‘ਚ ਆਇਆ। ਉਸਨੇ ਆਪਣੀ ਮਾਂ ਦੀ ਚੁੰਨੀ ਲਈ ਤੇ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ।

ਜਸਵਿੰਦਰ ਚਾਹੁੰਦਾ ਹੈ ਕਿ ਸਾਰਿਆਂ ਨੌਜਵਾਨ ਨੂੰ ਦਸਤਾਰ ਸਜਾਉਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਸਿੱਖਾਂ ਦੀ ਇੱਕ ਵੱਖਰੀ ਪਹਿਚਾਣ ਹੈ ਅਤੇ ਦਸਤਾਰ ਪ੍ਰਤੀ ਵੱਧ ਤੋਂ ਵੱਧ ਕੈਂਪ ਲਗਾਏ ਜਾਣ।

ਜਸਵਿੰਦਰ ਦਸਤਾਰ ਸਜਾਉਣ ਦੇ ਕਈ ਮੁਕਾਬਲਿਆਂ ਚ ਇਨਾਮ ਵੀ ਜਿੱਤ ਚੁੱਕਾ ਹੈ ਅਤੇ ਆਪ ਵੀ ਕਈ ਪਿੰਡਾਂ ‘ਚ ਜਾ ਕੇ ਦਸਤਾਰ

ਸਜਾਉਣ ਦੇ ਕੈਂਪ ਲਗਾਉਂਦਾ ਹੈ।ਇਸੇ ਦੇ ਚਲਦੇ ਜਸਵਿੰਦਰ ਹੁਣ ਤੱਕ 100 ਤੋਂ ਵੱਧ ਨੌਜਵਾਨਾਂ ਨੂੰ ਦਸਤਾਰ ਸਜਾਉਣੀ ਸਿਖਾ ਚੁੱਕਾ ਹੈ।

https://youtu.be/hebet6b2U9s

Share

Leave a Reply

Your email address will not be published. Required fields are marked *