ਸੇਲਫ ਤੇ ਕਿੱਕ ਖ਼ਰਾਬ ਹੋਣ ਤੇ ਬਿਨਾਂ ਧੱਕਾ ਲਗਾਏ ਇਸ ਤਰਾਂ ਸੈਕਿੰਟਾਂ ਵਿੱਚ ਕਰੋ ਬਾਇਕ Start

Share

ਸੇਲਫ ਤੇ ਕਿੱਕ ਖ਼ਰਾਬ ਹੋਣ ਤੇ ਬਿਨਾਂ ਧੱਕਾ ਲਗਾਏ ਇਸ ਤਰਾਂ ਸੈਕਿੰਟਾਂ ਵਿੱਚ ਕਰੋ ਬਾਇਕ Start


ਮਾਰਕਿਟ ਵਿੱਚ ਬਾਇਕ ਦੀ ਵੱਡੀ ਰੇਂਜ ਮੌਜੂਦ ਹੈ , ਜਿਸ ਵਿੱਚ ਘੱਟ ਬਜਟ ਦੀ ਬਾਇਕ ਵੀ ਸ਼ਾਮਿਲ ਹਨ। ਇਹੀ ਵਜ੍ਹਾ ਹੈ ਕਿ ਦੇਸ਼ ਵਿੱਚ ਬਾਇਕ ਸੇਲਿੰਗ ਦੀ ਗਿਣਤੀ ਹਰ ਮਹੀਨੇ ਵੱਧ ਰਹੀ ਹੈ। ਪਰ ਕਦੇ ਨਾ ਕਦੇ ਅਜਿਹਾ ਹੋ ਜਾਂਦਾ ਕਿ ਉਹ ਸਟਾਰਟ ਨਹੀਂ ਹੁੰਦੀ ਹੈ।ਇਸ ਦੀ ਵਜ੍ਹਾ ਕਿੱਕ ਦਾ ਖ਼ਰਾਬ ਹੋਣਾ ਜਾਂ ਬੈਟਰੀ ਦਾ ਡਿਸਚਾਰਜ ਹੋਣਾ ਹੋ ਸਕਦੀ ਹੈ।

ਅਜਿਹਾ ਹੋਣ ਤੇ ਬਾਇਕ ਨੂੰ ਸਟਾਰਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਤੁਸੀ ਇਕੱਲੇ ਹੋ ਤਾ ਬਾਇਕ ਨੂੰ ਧੱਕਾ ਮਾਰ ਕੇ ਸਟਾਰਟ ਨਹੀਂ ਕਰ ਸੱਕਦੇ।ਬਾਇਕ ਵਿੱਚ ਕਿੱਕ ਨਹੀਂ ਆਉਂਦੀ-ਬਜਾਜ ਨੇ ਏਵੇਂਜਰ 150 ਵਿੱਚ ਕਿੱਕ ਨਹੀਂ ਦਿੱਤੀ ਹੈ। ਇਹ ਦੇਸ਼ ਦੀ ਪਹਿਲੀ ਅਜਿਹੀ ਬਾਇਕ ਹੈ ਜੋ ਬਿਨਾਂ ਕਿੱਕ ਦੇ ਲਾਂਚ ਕੀਤੀ ਗਈ ਹੈ। ਹਾਲਾਂਕਿ,ਇਸ ਵਿੱਚ ਪਾਵਰਫੁਲ ਬੈਟਰੀ ਦਿੱਤੀ ਗਈ ਹੈ। ਪਰ ਕੁਝ ਸਮੇ ਦੇ ਬਾਅਦ ਬੈਟਰੀ ਦਾ ਪਾਵਰ ਘੱਟ ਹੋ ਜਾਂਦਾ ਹੈ। ਜਿਸ ਕਰਕੇ ਸੇਲਫ ਸਟਾਰਟ ਵਿੱਚ ਖਰਾਬੀ ਆ ਸਕਦੀ ਹੈ। ਤਾਂ ਤੁਹਾਨੂੰ ਕੁੱਝ ਅਜਿਹੀ ਜਾਣਕਾਰੀ ਹੋਣੀ ਚਾਹੀਦੀ ਹੈ ਜੋ ਅਜਿਹੇ ਮੌਕੇ ਤੇ ਤੁਹਾਨੂੰ ਬਾਇਕ ਸਟਾਰਟ ਕਰਨ ਵਿੱਚ ਮਦਦ ਕਰੇ।ਬਿਨਾਂ ਧੱਕੇ ਤੋਂ ਇਸ ਤਰਾਂ ਕਰੋ ਸਟਾਰਟ-ਬਾਇਕ ਨੂੰ ਧੱਕਾ ਲਾ ਕੇ ਵੀ ਸਟਾਰਟ ਕੀਤਾ ਜਾ ਸਕਦਾ ਹੈ,ਪਰ ਇਸਦੇ ਲਈ ਦੋ ਲੋਕਾਂ ਦਾ ਹੋਣਾ ਜਰੂਰੀ ਹੈ। ਇੱਕ ਬਾਇਕ ਨੂੰ ਕੰਟਰੋਲ ਕਰਨ ਲਈ ਅਤੇ ਦੂਜਾ ਬਾਇਕ ਨੂੰ ਧੱਕਾ ਮਾਰਨ ਲਈ। ਪਰ ਇਸ ਕੰਮ ਨੂੰ ਬਾਇਕ ਦਾ ਕਲੱਚ ਦੱਬ ਕੇ ਇਕੱਲੇ ਵੀ ਕੀਤਾ ਜਾ ਸਕਦਾ ਹੈ,

ਪਰ ਇਹ ਕੰਮ ਥੋੜ੍ਹਾ ਜਿਹਾ ਰਿਸਕ ਵਾਲਾ ਹੋ ਜਾਂਦਾ ਹੈ। ਅਜਿਹੇ ਵਿੱਚ ਬਿਨਾਂ ਧੱਕਾ ਮਾਰੇ ਵੀ ਬਾਇਕ ਨੂੰ ਆਸਾਨੀ ਨਾਲ ਸਟਾਰਟ ਕੀਤਾ ਜਾ ਸਕਦਾ ਹੈ।ਸਭ ਤੋਂ ਪਹਿਲਾਂ ਬਾਇਕ ਵਿੱਚ ਚਾਬੀ ਲਾ ਲਓ। ਹੁਣ ਬਾਇਕ ਨੂੰ ਟਾਪ ਗਿਅਰ ਵਿੱਚ ਪਾ ਲਓ। ਜੇਕਰ ਤੁਹਾਡੀ ਬਾਇਕ ਦੇ 4 ਗਿਅਰ ਹਨ ਤਾਂ ਉਸਨੂੰ 4 ਗਿਅਰ ਵਿੱਚ ਕਰ ਲਓ। ਠੀਕ ਇਸ ਤਰ੍ਹਾਂ ਹੀ 5 ਗਿਅਰ ਵਾਲੀ ਬਾਇਕ ਦੇ ਨਾਲ ਕਰੋ।

ਟਾਪ ਗਿਅਰ ਵਿੱਚ ਪਾਉਣ ਦੇ ਬਾਅਦ ਬਾਇਕ ਦੇ ਪਿੱਛੇ ਵਾਲੇ ਵੀਲ ਨੂੰ ਉੱਤੇ ਨੂੰ ਘੁਮਾਓ। ਜੇ ਵੀਲ ਉੱਤੇ ਨਹੀਂ ਘੁੰਮਦਾ ਤਾ ਉਸਨੂੰ ਥੋੜ੍ਹਾ ਜਿਹਾ ਅੱਗੇ-ਪਿੱਛੇ ਕਰਕੇ ਫਰੀ ਕਰ ਲਓ। ਇਹ ਕੰਮ ਆਸਾਨੀ ਨਾਲ ਹੋ ਜਾਂਦਾ ਹੈ। ਵੀਲ ਜਿਵੇਂ ਹੀ ਫਰੀ ਹੋ ਜਾਵੇ ਉਸਨੂੰ ਉੱਤੇ ਨੂੰ ਘੁਮਾਓ। ਹੋ ਸਕਦਾ ਹੈ ਕਿ ਇੱਕ ਜਾਂ ਦੋ ਵਾਰ ਵਿੱਚ ਬਾਇਕ ਸਟਾਰਟ ਨਾ ਹੋਵੇ,ਪਰ ਇਸ ਤਰਾਂ ਕਰਨ ਨਾਲ ਇੰਜਨ ਸਟਾਟ ਹੋਣ ਲੱਗਦਾ ਹੈ। ਜਿਵੇਂ ਹੀ ਬਾਇਕ ਦਾ ਇੰਜਨ ਸਟਾਰਟ ਹੋ ਜਾਵੇ ਅੱਗੇ ਜਾ ਕੇ ਏਕਸੀਲੇਟਰ ਦੀ ਮਦਦ ਨਾਲ ਉਸਨੂੰ ਕੰਟਰੋਲ ਕਰ ਲਓ।

Share

Leave a Reply

Your email address will not be published. Required fields are marked *