ਸ੍ਰੀ ਦਰਬਾਰ ਸਾਹਿਬ ਅਮ੍ਰਿੰਤਸਰ ਦਰਸ਼ਨ ਕਰਨ ਗਏ ਸਿੱਖ ਨੇ ਕੀਤੀ ਖ਼ੁਦਕੁਸ਼ੀ-ਦੇਖੋ ਵੀਡੀਓ

News

Share

ਸ੍ਰੀ ਦਰਬਾਰ ਸਾਹਿਬ ਅਮ੍ਰਿੰਤਸਰ ਦਰਸ਼ਨ ਕਰਨ ਗਏ ਸਿੱਖ ਨੇ ਕੀਤੀ ਖ਼ੁਦਕੁਸ਼ੀ-ਦੇਖੋ ਵੀਡੀਓ

ਸ੍ਰੀ ਦਰਬਾਰ ਸਾਹਿਬ ਅਮ੍ਰਿੰਤਸਰ ਦਰਸ਼ਨ ਕਰਨ ਗਏ ਸਿੱਖ ਨੇ ਕੀਤੀ ਖ਼ੁਦਕੁਸ਼ੀ-ਦੇਖੋ ਵੀਡੀਓ
ਅੰਮ੍ਰਿਤਸਰ ਦੇ ਗੁਰੂਦੁਆਰਾ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਬਣੀ ਸਰਾਂ ‘ਚ ਲੁਧਿਆਣਾ ਦੇ ਤਜਿੰਦਰ ਸਿੰਘ ਨਾਮ ਦੇ ਇਕ ਵਿਅਕਤੀ ਵੱਲੋਂ ਫਾਹਾ ਲੈ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਤਜਿੰਦਰ ਸਿੰਘ ਦੇ ਸਿਰ ‘ਤੇ ਚਾਰ ਤੋਂ ਪੰਜ ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਹਮੇਸ਼ਾ ਪ੍ਰੇਸ਼ਾਨ ਰਹਿੰਦਾ ਸੀ।

ਮਿਲੀ ਜਾਣਕਾਰੀ ਅਨੁਸਾਰ ਤਜਿੰਦਰ ਸਿੰਘ ਘਰੋਂ ਗੁਰੂਦੁਆਰਾ ਸਾਹਿਬ ‘ਚ ਮੱਥਾ ਟੇਕਣ ਦਾ ਬਹਾਨਾ ਬਣਾ ਕੇ 2 ਦਿਨਾਂ ਤੋਂ ਸਰਾਂ ‘ਚ ਰਹਿ ਰਿਹਾ ਸੀ। ਜਿਥੇ ਉਸ ਨੇ ਕਮਰੇ ‘ਚ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ।ਮੌਕੇ ‘ਤੇ ਪਹੁੰਚੀ ਪੁਲਸ ਨੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਵਾਲਿਆਂ ਨੂੰ ਉਸ ਦੀ ਮੌਤ ਦੀ ਖਬਰ ਦੇ ਦਿੱਤੀ ਹੈ।

ਐੱਸ.ਐੱਚ.ਓ. ਨੀਰਜ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਜੇਬ ‘ਚੋਂ ਇਕ ਸੁਸਾਇਡ ਨੋਟ ਵੀ ਬਰਾਮਦ ਕੀਤਾ ਹੈ, ਜਿਸ ‘ਚ ਉਸ ਨੇ ਆਪਣੀ ਬੇਟੀ ਨੂੰ ਯਾਦ ਕਰਦਿਆਂ ਜ਼ਿੰਦਗੀ ਜਿਊੁਣ ਦੀ ਪ੍ਰੇਰਣਾ ਦੇਣ ਦੀ ਗੱਲ ਕੀਤੀ ਹੈ।

ਪੋਸਟ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

Share

Leave a Reply

Your email address will not be published. Required fields are marked *