ਹਾਰਦਿਕ ਪਟੇਲ ਨੇ ਪੁੱਛਿਆ- ਮਨਮੋਹਨ ਸਿੰਘ ਨੂੰ ਚੂੜੀਆਂ ਭੇਜਣ ਵਾਲੀ ਸਮਰਿਤੀ ਮੋਦੀ ਜੀ ਨੂੰ ਕੀ ਭੇਜੇਗੀ

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਉੱਤਰ ਪ੍ਰਦੇਸ਼ ਦੇ ਉਨਾਵ ਅਤੇ ਜੰਮੂ ਕਸ਼ਮੀਰ ਦੇ ਕਠੂਆ ਵਿੱਚ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਮੋਦੀ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਰਾਹੁਲ ਗਾਂਧੀ ਨੇ ਕਲ ਦਿੱਲੀ ਵਿੱਚ ਪਾਰਟੀ ਦਫ਼ਤਰ ਤੋਂ ਇੰਡੀਆ ਗੇਟ ਤਕ ਕੈਂਡਲ ਮਾਰਚ ਕੱਢਿਆ।

ਹੁਣ ਗੁਜਰਾਤ ਵਿੱਚ ਪਾਟੀਦਾਰ ਸਮਾਜ ਦੇ ਲੀਡਰ ਹਾਰਦਿਕ ਪਟੇਲ ਨੇ ਕੇਂਦਰ ਸਰਕਾਰ ਵਿੱਚ ਮੰਤਰੀ ਸਮਰਿਤੀ ਇਰਾਨੀ ‘ਤੇ ਸਿੱਧਾ ਹਮਲਾ ਕੀਤਾ ਹੈ। ਹਾਰਦਿਕ ਪਟੇਲ ਨੇ ਟਵਿੱਟਰ ‘ਤੇ ਲਿਖਿਆ- ਯੂਪੀ ਦੇ ਉਨਾਵ ਅਤੇ ਜੰਮੂ-ਕਸ਼ਮੀਰ ਦੇ ਕਠੂਆ ਦੀ ਬਲਾਤਕਾਰੀ ਘਟਨਾ ਤੋਂ ਬਾਅਦ ਭਾਜਪਾ ਸਰਕਾਰ ਦੀ ਮਹਿਲਾ ਮੰਤਰੀ ਇਰਾਨੀ ਚੁੱਪ ਕਿਉਂ ਹੈ?

ਦਿੱਲੀ ਦੀ ਨਿਰਭਿਆ ਨੂੰ ਇਨਸਾਫ ਦਿਵਾਉਣ ਲਈ ਉਸ ਵੇਲੇ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੂੰ ਚੂੜੀਆਂ ਭੇਜਣ ਵਾਲੀ ਸਮਰਿਤੀ ਦੀਦੀ ਅੱਜ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕੀ ਭੇਜੇਗੀ? ਪਟੇਲ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਕਰਦੇ ਹੋਏ ਲਿਖਿਆ,

ਪ੍ਰਧਾਨ ਮੰਤਰੀ ਮੋਦੀ ਜਿੱਥੇ ਇੱਕ ਭਾਰਤ, ਸ਼੍ਰੇਸਠ ਭਾਰਤ ਦੇ ਆਪਣ ਖੋਖਲੇ ਵਿਜ਼ਨ ‘ਤੇ ਜ਼ੋਰ ਦਿੰਦੇ ਨਹੀਂ ਥਕਦੇ ਉੱਥੇ ਉਨਾਂ ਦੀ ਪਾਰਟੀ ਦੀ ਸਰਕਾਰ ਵਾਲੇ ਸੂਬਿਆਂ ਵਿੱਚ ਗੈਂਗਰੇਪ ਨੇ ਮੁਲਕ ਨੂੰ ਸ਼ਰਮਸਾਰ ਕੀਤਾ ਹੋਇਆ ਹੈ ਪਰ ਉਹ ਕੁਝ ਬੋਲ ਨਹੀਂ ਰਹੇ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *