ਹੁਣੇ ਹੁਣੇ ਵਾਪਰਿਆ ਕਹਿਰ – ਜਹਾਜ ਕਰੈਸ਼ ਚ 257 ਮਰੇ – ਪੂਰੀ ਦੁਨੀਆਂ ਤੇ ਛਾਇਆ ਸੋਗ…

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ


ਅਲਜੀਰੀਆ ‘ਚ ਬੁੱਧਵਾਰ ਨੂੰ ਇਕ ਫੌਜੀ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ‘ਚ 257 ਲੋਕਾਂ ਦੀ ਮੌਤ ਹੋ ਗਈ ਹੈ।

ਅਲਜੀਰੀਆ ‘ਚ ਬੁੱਧਵਾਰ ਨੂੰ ਇਕ ਫੌਜੀ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ‘ਚ 257 ਲੋਕਾਂ ਦੀ ਮੌਤ ਹੋ ਗਈ ਹੈ। ਰਾਜਧਾਨੀ ਅਲਜੀਅਰਜ਼ ਤੋਂ 20 ਮੀਲ ਦੀ ਦੂਰੀ ‘ਤੇ ਸਥਿਤ ਬੌਫਾਰਿਕ ‘ਚ ਏਅਰਪੋਰਟ ਨੇੜੇ ਇਕ ਫੌਜੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਸਥਾਨਕ ਸਮੇਂ ਮੁਤਾਬਕ

ਇਹ ਦੁਰਘਟਨਾ ਸਵੇਰੇ 8 ਵਜੇ ਵਾਪਰੀ। ਫੌਜ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਮ੍ਰਿਤਕਾਂ ਵਿਚ ਜਹਾਜ਼ ਦੇ ਚਾਲਕ ਦਲ ਦੇ 10 ਮੈਂਬਰ ਅਤੇ 247 ਯਾਤਰੀ ਸ਼ਾਮਲ ਸਨ। ਯਾਤਰੀਆਂ ਵਿਚ ਜ਼ਿਆਦਾਤਰ ਹਥਿਆਰਬੰਦ ਫੋਰਸ ਦੇ ਮੈਂਬਰ ਸਨ।

ਇਸ ਜਹਾਜ਼ ‘ਚ ਕਈ ਫੌਜੀ ਸਵਾਰ ਸਨ ਅਤੇ ਉਨ੍ਹਾਂ ਕੋਲ ਕਾਫੀ ਹਥਿਆਰ ਵੀ ਸਨ। ਦੇਖਣ ਵਾਲਿਆਂ ਨੇ ਦੱਸਿਆ ਕਿ ਇਹ ਹਾਦਸੇ ਬਹੁਤ ਭਿਆਨਕ ਸੀ। ਉਨ੍ਹਾਂ ਵੱਲੋਂ ਲਈਆਂ ਗਈਆਂ ਤਸਵੀਰਾਂ ‘ਚ ਦਿਖਾਈ ਦੇ ਰਿਹਾ ਹੈ ਕਿ ਰਨਵੇਅ ਦੇ ਨੇੜੇ ਕਾਲੇ ਧੂੰਏਂ ਦਾ ਗੁਬਾਰ ਦੇਖਿਆ ਜਾ ਸਕਦਾ ਹੈ

। ਮੌਕੇ ‘ਤੇ ਰਾਹਤ ਲਈ 14 ਐਂਬੂਲੈਂਸ ਅਤੇ 10 ਫਾਇਰ ਇੰਜਣ ਭੇਜੇ ਗਏ। ਸਥਾਨਕ ਰਿਪੋਰਟਾਂ ਮੁਤਾਬਕ, ਮਲਬੇ ‘ਚੋਂ ਦਰਜਨਾਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹਵਾਈਅੱਡੇ ਦੇ ਨੇੜਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਐਮਰਜੈਂਸੀ ਸੇਵਾ ਨੂੰ ਰਾਹਤ ਕਾਰਜਾਂ ‘ਚ ਮਦਦ ਮਿਲ ਸਕੇ।

ਜ਼ਿਕਰਯੋਗ ਹੈ ਕਿ ਫਰਵਰੀ 2014 ਵਿਚ ਅਲਜੀਰੀਆ ਦਾ ਹਵਾਈ ਫੌਜ ਲੋਕਹੀਡ ਸੀ-130 ਹੇਰਕੁਲਸ ਪੂਰਬੀ ਅਲਜੀਰੀਆ ਪਹਾੜੀਆਂ ‘ਚ ਘਟਨਾਗ੍ਰਸਤ ਹੋ ਗਿਆ ਸੀ, ਜਿਸ ‘ਚ 77 ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ ਇਕ ਵਿਅਕਤੀ ਜਿਊਂਦਾ ਬਚਿਆ ਸੀ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *