ਹੁਣ ਅਮਰੀਕੀ ਸਿੱਖਾਂ ਵੱਲੋਂ ਵੱਡੇ ਬਾਦਲ ਨੂੰ ਚੇਤਾਵਨੀ !!

Share

ਹੁਣ ਅਮਰੀਕੀ ਸਿੱਖਾਂ ਵੱਲੋਂ ਵੱਡੇ ਬਾਦਲ ਨੂੰ ਚੇਤਾਵਨੀ !!

ਪਹਿਲਾਂ ਹੀ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਵਰਗੇ ਲੀਡਰਾਂ ਨੂੰ ਵਿਦੇਸ਼ੀ ਸਿੱਖਾਂ ਨੇ ਨਕਾਰਿਆ ਹੋਇਆ ਹੈ। ਹੁਣ ਓਸੇ ਕਦੀ ਚ ਵੱਡੇ ਬਾਦਲ ਦਾ ਨਾਮ ਵੀ ਜੁੜ ਚੁੱਕਾ ਹੈ।ਅਮਰੀਕਾ ਵਿੱਚ ਇਲਾਜ ਕਰਾਉਣ ਗਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥਕ ਜਥੇਬੰਦੀਆਂ ਨੇ ਚੇਤਾਵਨੀ ਕੀਤੀ ਹੈ। ਜਥੇਬੰਦੀਆਂ ਨੇ ਕਿਹਾ ਹੈ ਕਿ ਸਿੱਖਾਂ ਨੂੰ ਮੁੱਖ ਮੰਤਰੀ ਦੇ ਅਮਰੀਕਾ ਆਉਣ ’ਤੇ ਕੋਈ ਇਤਰਾਜ਼ ਨਹੀਂ ਪਰ ਜੇਕਰ ਉਹ ਕਿਸੇ ਵੀ ਜਨਤਕ ਸਮਾਗਮ ਨੂੰ ਸੰਬੋਧਨ ਕਰਦੇ ਹਨ ਤਾਂ

ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ।ਇਹ ਐਲਾਨ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐਸ.ਏ.) ਨੇ ਕੀਤਾ ਹੈ। ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਬਾਦਲ ਇਲਾਜ ਕਰਾਉਣ ਵਾਸਤੇ ਅਮਰੀਕਾ ਆ ਰਹੇ ਹਨ।ਇਸਤੋਂ ਪਹਿਲਾਂ ਬਾਦਲ ਸਰਕਾਰ ਸਮੇਂ ਵੀ ਸਿੱਖੀ ਦੇ ਕੁਝ ਪ੍ਰਮੁੱਖ ਪ੍ਰਚਾਰਕਾਂ ਨੇ ਬਾਦਲ ਪਰਿਵਾਰ ਨੂੰ ਪੰਥ ਵਿਰੋਧੀ ਕਰਾਰ ਦੇਂਦੇ ਹੋਏ

‘ਖਲਨਾਇਕ’ ਕਿਹਾ ਸੀ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਮੁੱਖ ਮੰਤਰੀ ਦੇ ਅਮਰੀਕਾ ਆਉਣ ’ਤੇ ਕੋਈ ਇਤਰਾਜ਼ ਨਹੀਂ। ਜੇਕਰ ਉਹ ਅਮਰੀਕਾ ਵਿੱਚ ਕਿਸੇ ਵੀ ਜਨਤਕ ਸਮਾਗਮ ਨੂੰ ਸੰਬੋਧਨ ਕਰਦੇ ਹਨ ਤਾਂ ਕਮੇਟੀ ਉਨ੍ਹਾਂ ਦਾ ਘਿਰਾਓ ਕਰੇਗੀ ਤੇ ਰੋਸ ਵਿਖਾਵਾ ਕੀਤਾ ਜਾਵੇਗਾ। ਦਿੱਲੀ ਕਮੇਟੀ ਦੀਆਂ ਚੋਣਾਂ ਬਾਰੇ ਹੋਏ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਸਾਰੀਆਂ ਪੰਥਕ ਧਿਰਾਂ ਤੇ ਰਵਾਇਤਾਂ ਤੇ ਸਿਧਾਂਤਾਂ ’ਤੇ ਪਰਪੱਕ ਰਹਿਣ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।ਪੰਥਕ


ਲੀਡਰਾਂ ਦਾ ਵੀ ਵੱਡੇ ਬਾਦਲ ਤੇ ਇਹ ਦੋਸ਼ ਲਗਦਾ ਰਿਹਾ ਹੈ ਕਿ ਪੰਥਕ ਸਰਕਾਰ ਕਹਾਉਣ ਵਾਲੀ ਬਾਦਲ ਸਰਕਾਰ ਦੇ ਰਾਜ ਵਿੱਚ ਜਿੱਥੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉੱਥੇ ਪੁਲੀਸ ਦੀ ਗੋਲੀ ਨਾਲ ਸਿੱਖ ਵੀ ਸ਼ਹੀਦ ਹੋਏ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸੰਸਥਾ ਅਕਾਲ ਤਖਤ ਦਾ ਵੀ ਸ੍ਰੀ ਬਾਦਲ ਨੇ ਅਪਮਾਨ ਕਰਵਾਇਆ ਹੈ।

Share

Leave a Reply

Your email address will not be published. Required fields are marked *