ਹੁਣ ਨਿਊਜਰਸੀ ‘ਚ ਵੀ ਅਪ੍ਰੈਲ ਮਹੀਨੇ ਨੂੰ ‘ਸਿੱਖ ਜਾਗਰੂਕਤਾ ਮਹੀਨਾ’ ਐਲਾਨਿਆ ਗਿਆ

Share

ਹੁਣ ਨਿਊਜਰਸੀ ‘ਚ ਵੀ ਅਪ੍ਰੈਲ ਮਹੀਨੇ ਨੂੰ ‘ਸਿੱਖ ਜਾਗਰੂਕਤਾ ਮਹੀਨਾ’ ਐਲਾਨਿਆ ਗਿਆ

ਡੇਲਾਵੇਰ ਤੋਂ ਬਾਅਦ ਅਮਰੀਕੀ ਸੂਬਾ ਨਿਊਜਰਸੀ ਨੇ ਵੀ ਅਪ੍ਰੈਲ ਮਹੀਨੇ ਨੂੰ ‘ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ’ ਦੇ ਰੂਪ ਵਿਚ ਘੋਸ਼ਿਤ ਕੀਤਾ ਹੈ। ਇਸ ਦਾ ਟੀਚਾ ਸਿੱਖਾਂ ਦੇ ਸਬੰਧ ਵਿਚ ਲੋਕਾਂ ਵਿਚਕਾਰ ਜਾਗਰੂਕਤਾ ਲਿਆਉਣਾ ਹੈ।

ਨਿਊਜਰਸੀ ਦੀ ਵਿਧਾਨ ਸਭਾ ਨੇ ਇਸ ਹਫਤੇ ਇਕ ਸੰਯੁਕਤ ਪ੍ਰਸਤਾਵ ਪਾਸ ਕਰ ਕੇ ਕਿਹਾ ਕਿ ਇਹ ਸਿੱਖਾਂ ਪ੍ਰਤੀ ਵਧਦੀ ਨਫਰਤ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਇਕ ਕੋਸ਼ਿਸ਼ ਹੈ।

ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਨਿਊਜਰਸੀ ਵਿਚ ਹਰ ਸਾਲ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਦੇ ਰੂਪ ਵਿਚ ਮਨਾਇਆ ਜਾਏਗਾ। ਇਸ ਨਾਲ ਲੋਕਾਂ ਵਿਚ ਸਿੱਖ ਪੰਥ ਦੇ ਪ੍ਰਤੀ ਜਾਗਰੂਕਤਾ ਵਧੇਗੀ, ਸਿੱਖਾਂ ਦੇ

ਯੋਗਦਾਨ ਦੇ ਬਾਰੇ ਵਿਚ ਲੋਕਾਂ ਨੂੰ ਪਤਾ ਲੱਗੇਗਾ ਅਤੇ ਉਨ੍ਹਾਂ ਲਈ ਜੋ ਗਲਤ ਭਾਵਨਾਵਾਂ ਹਨ, ਉਨ੍ਹਾਂ ਨਾਲ ਲੜਨ ਵਿਚ ਮਦਦ ਮਿਲੇਗੀ। ਨਿਊਜਰਸੀ ਦੇ ਵਿਧਾਨ ਮੰਡਲ ਦੇ ਦੋਵਾਂ ਸਦਨਾਂ ਨੇ ਆਮ ਸਹਿਮਤੀ ਨਾਲ ਪ੍ਰਸਤਾਵ ਨੂੰ ਸਵੀਕਾਰ ਕੀਤਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਡੋਲਾਵੇਰ ਸੂਬੇ ਵਿਚ ਧਾਰਮਿਕ ਰੂਪ ਨਾਲ ਘੱਟ-ਗਿਣਤੀ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਸਨਮਾਨ ਦੇਣ ਲਈ ਅਪ੍ਰੈਲ ਮਹੀਨੇ ਨੂੰ ‘ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ’ ਘੋਸ਼ਿਤ ਕੀਤਾ ਗਿਆ ਹੈ।

ਇਸ ਪੂਰੇ ਮਹੀਨੇ ਲੋਕਾਂ ਨੂੰ ਸਿੱਖ ਪੰਥ ਅਤੇ ਉਸ ਦੇ ਮਹੱਤਵ ਅਤੇ ਉਸ ਨਾਲ ਜੁੜੀ ਹੋਰ ਜਾਣਕਾਰੀ ਦਿੱਤੀ ਜਾਏਗੀ। ਡੇਲਾਵੇਰ ਦੇ ਗਵਰਨਰ ਜੋਨ ਕਾਰਨੀ ਨੇ ਅਪ੍ਰੈਲ ਨੂੰ ‘ਸਿੱਖ ਜਾਗਰੂਕਤਾ ਮਹੀਨਾ’ ਘੋਸ਼ਿਤ ਕਰਦੇ ਹੋਏ ਕਿਹਾ ਕਿ ਭਾਈਚਾਰੇ ਨੇ ਵਧੀਆ ਯੋਗਦਾਨ ਜ਼ਰੀਏ

ਇਹ ਸਨਮਾਨ ਪ੍ਰਾਪਤ ਕੀਤਾ ਹੈ। ਘੋਸ਼ਣਾ ਪੱਤਰ ‘ਤੇ ਦਸਤਖਤ ਕਰਦੇ ਹੋਏ ਕਾਰਨੀ ਨੇ ਕਿਹਾ ਕਿ ਡੇਲਾਵੇਰ ਵਿਚ ਸਿੱਖਾਂ ਅਤੇ ਭਾਰਤੀ ਅਮਰੀਕੀਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਹੈ।

Share

Leave a Reply

Your email address will not be published. Required fields are marked *