ਹੁਣ ਪਾਸਪੋਰਟ ਬਣੇਗਾ ਸਸਤਾ,ਬਿਨਾਂ ਵੀਜ਼ਾ ਇਨ੍ਹਾਂ ਦੇਸ਼ਾਂ ਦੀ ਕਰ ਸਕਦੇ ਹੋ ਸੈਰ !!

Share

ਹੁਣ ਪਾਸਪੋਰਟ ਬਣੇਗਾ ਸਸਤਾ,ਬਿਨਾਂ ਵੀਜ਼ਾ ਇਨ੍ਹਾਂ ਦੇਸ਼ਾਂ ਦੀ ਕਰ ਸਕਦੇ ਹੋ ਸੈਰ !!

ਭਾਰਤੀ ਪਾਸਪੋਰਟ ‘ਤੇ ਤੁਸੀਂ ਬਿਨਾਂ ਵੀਜ਼ਾ ਅਤੇ ‘ਵੀਜ਼ਾ ਆਨ ਅਰਾਈਵਲ’ ‘ਤੇ ਕਈ ਦੇਸ਼ਾਂ ਦੀ ਸੈਰ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਹੁਣ ਨਵਾਂ ਭਾਰਤੀ ਪਾਸਪੋਰਟ ਬਣਾਉਣ ‘ਤੇ 8 ਸਾਲ ਦੀ ਉਮਰ ਤਕ ਦੇ ਬੱਚੇ ਅਤੇ

60 ਸਾਲ ਤੋਂ ਵਧ ਉਮਰ ਦੇ ਬਜ਼ੁਰਗਾਂ ਨੂੰ 10 ਫੀਸਦੀ ਘੱਟ ਫੀਸ ਦੇਣੀ ਹੋਵੇਗੀ। ਇਹ ਸ਼ਨੀਵਾਰ ਤੋਂ ਲਾਗੂ ਹੋ ਗਈ ਹੈ। ਉੱਥੇ ਹੀ, ਤਤਕਾਲ ਪਾਸਪੋਰਟ ਲਈ ਹੁਣ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਦੇ ਇਲਾਵਾ ਰਾਸ਼ਨ ਕਾਰਡ ਦੀ ਕਾਪੀ ਵੀ ਜਮ੍ਹਾ ਕੀਤੀ ਜਾ ਸਕੇਗੀ,

ਨਾਲ ਹੀ ਤੁਹਾਨੂੰ ਇਹ ਵੀ ਦੱਸਣਾ ਹੋਵੇਗਾ ਕਿ ਤੁਹਾਡੇ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਪਾਸਪੋਰਟ ਦਰਜੇ ਦੀ ਗੱਲ ਕਰੀਏ ਤਾਂ ਇਸ ‘ਚ ਸਭ ਤੋਂ ਪਹਿਲਾਂ ਨੰਬਰ ਜਰਮਨੀ ਦਾ ਆਉਂਦਾ ਹੈ, ਯਾਨੀ ਇਸ ਦਾ ਪਾਸਪੋਰਟ ਸਭ ਤੋਂ ਤਾਕਤਵਰ ਹੈ।

ਜਰਮਨੀ ਦੇ ਪਾਸਪੋਰਟ ‘ਤੇ 125 ਦੇਸ਼ਾਂ ਦੀ ਸੈਰ ਬਿਨਾਂ ਵੀਜ਼ਾ ਕੀਤੀ ਜਾ ਸਕਦੀ ਹੈ, ਜਦੋਂ ਕਿ 34 ਦੇਸ਼ਾਂ ‘ਚ ਪਹੁੰਚਣ ‘ਤੇ ਵੀਜ਼ਾ ਮਿਲ ਜਾਂਦਾ ਹੈ। ਇਸ ਦੇ ਬਾਅਦ ਸਿੰਗਾਪੁਰ, ਸਵੀਡਨ, ਦੱਖਣੀ ਕੋਰੀਆ, ਡੈਨਮਾਰਕ, ਫਿਨਲੈਂਡ, ਇਟਲੀ, ਫਰਾਂਸ, ਸਪੇਨ, ਨਾਰਵੇ, ਇੰਗਲੈਂਡ ਆਦਿ ਦਾ ਨੰਬਰ ਆਉਂਦਾ ਹੈ।

ਭਾਰਤੀ ਪਾਸਪੋਰਟ ਦੀ ਤਾਕਤ ਦੀ ਗੱਲ ਕਰੀਏ ਤਾਂ ਇਸ ਦਾ ਨੰਬਰ 76ਵਾਂ ਹੈ, ਜਿਸ ਤਹਿਤ 50 ਦੇਸ਼ਾਂ ਦੀ ਸੈਰ ਬਿਨਾਂ ਵੀਜ਼ਾ ਅਤੇ ਵੀਜ਼ਾ ਆਨ ਅਰਾਈਵਲ ‘ਤੇ ਕੀਤੀ ਜਾ ਸਕਦੀ ਹੈ।ਉੱਥੇ ਹੀ, ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਵਾਸਤੇ 1 ਜੁਲਾਈ 2017 ਤੋਂ ਤੁਸੀਂ ਵਿਜ਼ਿਟਰ ਵੀਜ਼ਾ (ਈ600) ਲਈ ਆਨਲਾਈਨ
ਅਪਲਾਈ ਕਰ ਸਕੋਗੇ।

ਇਸ ਤੋਂ ਇਲਾਵਾ, ਸੰਯੁਕਤ ਅਰਬ ਅਮੀਰਾਤ, ਬਹਿਰੀਨ, ਕਤਰ, ਕੁਵੈਤ ਅਤੇ ਓਮਾਨ ‘ਚ ਰਹਿਣ ਵਾਲੇ ਭਾਰਤੀ ਨਾਗਰਿਕ, ਜਿਨ੍ਹਾਂ ਕੋਲ ‘ਰੈਜ਼ੀਡੈਂਸ ਪਰਮਿਟ’ ਹੈ, ਉਹ ਅਰਮੇਨੀਆ ਦੀ ਸਰਹੱਦ ‘ਤੇ ਅਰਮੇਨੀਆਈ ਐਂਟਰੀ ਵੀਜ਼ਾ ਹਾਸਲ ਕਰ ਸਕਦੇ ਹਨ, ਜੋ ਕਿ ਸੀਮਤ ਮਿਆਦ ਲਈ ਹੋਵੇਗਾ।

ਆਓ ਹੁਣ ਜਾਣਦੇ ਹਾਂ ਕਿਹੜੇ ਦੇਸ਼ਾਂ ਨੂੰ ਜਾਣ ਲਈ ਭਾਰਤੀ ਪਾਸਪੋਰਟ ਧਾਰਕਾਂ ਨੂੰ ਵੀਜ਼ੇ ਦੀ ਲੋੜ ਨਹੀਂ ਪੈਂਦੀ ਮੌਰੀਸ਼ਸ਼ ਵਾਸਤੇ ਵੀਜ਼ੇ ਦੀ ਲੋੜ ਨਹੀਂ ਪੈਂਦੀ, ਇਸ ਦੇਸ਼ ‘ਚ ਵਧ ਤੋਂ ਵਧ ਤੁਸੀਂ 60 ਦਿਨਾਂ ਤਕ ਰੁਕ ਸਕਦੇ ਹੋ, ਜਿਸ ਲਈ ਤੁਹਾਡੇ ਕੋਲ ਵਾਪਸੀ ਹਵਾਈ ਟਿਕਟ ਵੀ ਹੋਣੀ ਲਾਜ਼ਮੀ ਹੈ।

ਇੰਡੋਨੇਸ਼ੀਆ, ਮਕਾਊ, ਮਾਈਕਰੋਨੇਸ਼ੀਆ, ਸੇਂਟ ਵਿਨਸੈਂਟ ਐਂਡ ਗਰੇਨਾਡੀਨਜ਼, ਵਾਨੂਅਤੂ, ‘ਚ ਘੁੰਮਣ ਜਾਣ ਲਈ ਵੀ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਇਸ ਤਹਿਤ ਵਧ ਤੋਂ ਵਧ ਸਿਰਫ 30 ਦਿਨ ਹੀ ਰੁਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਡੋਮਿਨਿਕਾ ‘ਚ ਵਧ ਤੋਂ ਵਧ 6 ਮਹੀਨੇ ਰੁਕਿਆ ਜਾ ਸਕਦਾ ਹੈ।

ਇਕਵਾਡੋਰ, ਐਲ ਸਲਵਾਡੋਰ, ਗਰੇਨਾਡਾ, ਹੈਤੀ, ਸੈਨੇਗਲ ‘ਚ ਵਧ ਤੋਂ ਵਧ 90 ਦਿਨਾਂ ਤਕ ਰੁਕ ਸਕਦੇ ਹੋ। ਉੱਥੇ ਹੀ ਨੇਪਾਲ ‘ਚ ਭਾਰਤੀਆਂ ਨੂੰ ਘੁੰਮਣ-ਫਿਰਨ ਅਤੇ ਕੰਮ ਕਰਨ ਦੀ ਵੀ ਆਜ਼ਾਦੀ ਹੈ। ਇਸ ਤੋਂ ਇਲਾਵਾ ਭੂਟਾਨ, ਜਮੈਕਾ, ਫਿਜੀ ‘ਚ ਵੀ ਘੁੰਮਣ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪੈਂਦੀ ਹੈ।

ਵੀਜ਼ਾ ਆਨ ਅਰਾਈਵਲ—ਥਾਈਲੈਂਡ, ਸ਼੍ਰੀਲੰਕਾ, ਮੌਰੀਤਾਨੀਆ, ਮਾਲਦੀਵ, ਜਾਰਡਨ, ਕੰਬੋਡੀਆ, ਬੁਰੂੰਡੀ, ਇਥੋਪੀਆ, ਸੇਂਟ ਲੂਸੀਆ, ਯੂਗਾਂਡਾ, ਤਨਜਾਨੀਆ, ਸੇਸ਼ੇਲਸ, ਤਿਮੋਰ-ਲੇਸਟੇ ‘ਚ ਜਾਣ ਲਈ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਮਿਲਦੀ ਹੈ। ਹਾਲਾਂਕਿ ਇਨ੍ਹਾਂ ਸਭ ਲਈ ਤੁਹਾਨੂੰ ਕੁਝ ਸ਼ਰਤਾਂ ਦੀ ਪਾਲਣਾ ਕਰਨੀ ਹੁੰਦੀ ਹੈ।

Share

Leave a Reply

Your email address will not be published. Required fields are marked *