ਹੁਣ ਵੱਡਿਆਂ ਘਰਾਂ ਦੀਆਂ ਔਰਤਾਂ ਨੂੰ ਚੜਿਆ ‘ਲਾਲ ਪਰੀ’ ਦਾ ਸਰੂਰ !!

Share

ਹੁਣ ਵੱਡਿਆਂ ਘਰਾਂ ਦੀਆਂ ਔਰਤਾਂ ਨੂੰ ਚੜਿਆ ‘ਲਾਲ ਪਰੀ’ ਦਾ ਸਰੂਰ !!

ਪੰਜਾਬ ਵਿੱਚ ਐਤਕੀਂ ਸ਼ਰਾਬ ਦੇ ਠੇਕੇ ਲੈਣ ਲਈ ਵੱਡਿਆਂ ਘਰਾਂ ਦੀਆਂ ਨੂੰਹਾਂ ਅਤੇ ਧੀਆਂ ਵੀ ਮੈਦਾਨ ਵਿੱਚ ਹਨ। ਸ਼ਰਾਬ ਦੇ ਕਰੀਬ 4200 ਠੇਕੇ ਲੈਣ ਲਈ ਔਰਤਾਂ ਨੇ ਇੱਛਾ ਪ੍ਰਗਟ ਕੀਤੀ ਹੈ। ਕੋਈ ਅਜਿਹਾ ਜ਼ਿਲ੍ਹਾ ਨਹੀਂ ਬਚਿਆ ਜਿੱਥੇ ਔਰਤਾਂ ਠੇਕੇ ਲੈਣ ਦੇ ਮੁਕਾਬਲੇ ’ਚ ਨਾ ਹੋਣ।

ਆਬਕਾਰੀ ਮਹਿਕਮੇ ਨੇ ਸਾਲ 2018-19 ਲਈ ਸ਼ਰਾਬ ਦੇ ਠੇਕੇ ਲੈਣ ਦੇ ਚਾਹਵਾਨਾਂ ਤੋਂ 20 ਤੋਂ 23 ਮਾਰਚ ਤਕ ਦਰਖਾਸਤਾਂ ਮੰਗੀਆਂ ਸਨ। ਕਰੀਬ 38 ਹਜ਼ਾਰ ਵਿਅਕਤੀਆਂ ਨੇ ਠੇਕੇ ਲੈਣ ਵਿੱਚ ਦਿਲਚਸਪੀ ਦਿਖਾਈ ਹੈ।ਵੱਡੀ ਗੱਲ ਇਹ ਹੈ ਕਿ ਵੱਡਿਆਂ ਘਰਾਂ ਦੀਆਂ ਔਰਤਾਂ ਸ਼ਰਾਬ ਦੇ ਠੇਕੇ ਲੈਣ ਲਈ ਬਹੁਤੀਆਂ

ਥਾਵਾਂ ’ਤੇ ਮੈਦਾਨ ’ਚ ਉਤਰੀਆਂ ਹਨ। ਵੇਰਵਿਆਂ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਹਰਵਿੰਦਰ ਸਿੰਘ ਸਰਨਾ ਦੀ ਲੜਕੀ ਜਸਦੀਪ ਕੌਰ ਚੱਢਾ ਨੇ ਸ਼ਰਾਬ ਦੇ ਠੇਕੇ ਲੈਣ ਲਈ ਕਈ ਜ਼ਿਲ੍ਹਿਆਂ ਵਿੱਚ ਦਰਖਾਸਤਾਂ ਪਾਈਆਂ ਹਨ।

ਭਾਵੇਂ ਚੱਢਾ ਪਰਿਵਾਰ ਦੇ ਸ਼ਰਾਬ ਕਾਰੋਬਾਰ ਤੋਂ ਕੋਈ ਅਣਜਾਣ ਨਹੀਂ ਹੈ ਪ੍ਰੰਤੂ ਐਤਕੀਂ ਜਸਦੀਪ ਕੌਰ ਚੱਢਾ ਨੇ ਖ਼ੁਦ ਸ਼ਰਾਬ ਦੇ ਠੇਕੇ ਲੈਣ ਲਈ ਪਹਿਲਕਦਮੀ ਕੀਤੀ ਹੈ।ਜਾਣਕਾਰੀ ਅਨੁਸਾਰ ਜਸਦੀਪ ਕੌਰ ਚੱਢਾ ਨੇ ਸੂਬੇ ਵਿੱਚ ਕਰੀਬ 636

ਅਰਜ਼ੀਆਂ ਠੇਕੇ ਲੈਣ ਲਈ ਪਾਈਆਂ ਹਨ। ਉਨ੍ਹਾਂ ਦੋ ਪ੍ਰਾਈਵੇਟ ਬੈਂਕਾਂ ਰਾਹੀਂ ਠੇਕਿਆਂ ਲਈ ਅਪਲਾਈ ਕੀਤਾ ਹੈ। ਇੱਕ ਸ਼ਰਾਬ ਕਾਰੋਬਾਰੀ ਨੇ ਆਪਣੇ ਪਰਿਵਾਰ ਦੀਆਂ ਦੋ ਔਰਤਾਂ ਨੂੰ ਫਿਰ ਮੈਦਾਨ ਵਿੱਚ ਉਤਾਰਿਆ ਹੈ। ਸੂਬੇ ’ਚੋਂ ਊਸ਼ਾ ਸਿੰਗਲਾ ਐਤਕੀਂ ਝੰਡੀ ਲੈ ਗਏ ਹਨ ਜਿਨ੍ਹਾਂ ਠੇਕੇ ਲੈਣ ਲਈ ਸਭ ਤੋਂ ਵਧ 1054

ਅਰਜ਼ੀਆਂ ਪਾਈਆਂ ਹਨ ਜਦੋਂ ਕਿ ਦੂਜੇ ਨੰਬਰ ’ਤੇ ਜਸਦੀਪ ਕੌਰ ਚੱਢਾ ਦਾ ਨਾਮ ਆਉਂਦਾ ਹੈ। ਤੀਸਰਾ ਨੰਬਰ ਫ਼ਰੀਦਕੋਟ ਤੋਂ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ਪਤਨੀ ਡਿੰਪੀ ਮਲਹੋਤਰਾ ਦਾ ਹੈ। ਵੇਰਵਿਆਂ ਅਨੁਸਾਰ ਡਿੰਪੀ ਮਲਹੋਤਰਾ ਨੇ ਠੇਕੇ ਲੈਣ ਲਈ 632 ਅਰਜ਼ੀਆਂ ਪਾਈਆਂ ਹਨ।

ਚੌਥਾ ਨੰਬਰ ਦਿਵਿਆ ਸਿੰਗਲਾ ਦਾ ਹੈ ਜਿਸ ਨੇ 611 ਦਰਖਾਸਤਾਂ ਦਿੱਤੀਆਂ ਹਨ। ਆਬਕਾਰੀ ਵਿਭਾਗ ਤਰਫ਼ੋਂ 26 ਮਾਰਚ ਨੂੰ ਦੁਪਹਿਰ ਇੱਕ ਵਜੇ ਸਾਰੇ ਜ਼ਿਲ੍ਹਿਆਂ ਵਿੱਚ ਲਾਟਰੀ ਸਿਸਟਮ ਰਾਹੀਂ ਠੇਕਿਆਂ ਦੀ ਅਲਾਟਮੈਂਟ ਕੀਤੀ ਜਾਵੇਗੀ। ਦੋ ਪ੍ਰਾਈਵੇਟ ਬੈਂਕਾਂ ਰਾਹੀਂ 26,279 ਦਰਖਾਸਤਾਂ ਮਹਿਕਮੇ ਨੂੰ ਪ੍ਰਾਪਤ ਹੋਈਆਂ ਹਨ

ਜਦੋਂ ਕਿ ਬਾਕੀ ਦਰਖਾਸਤਾਂ ਦਸਤੀ ਮਿਲੀਆਂ ਹਨ। ਜਲੰਧਰ ਵਿੱਚ ਅਰਪਨਾ ਗੁਪਤਾ ਨੇ 97, ਹਰਜਿੰਦਰ ਕੌਰ ਨੇ ਅੰਮ੍ਰਿਤਸਰ ਵਿੱਚ 31, ਬਠਿੰਡਾ ਵਿੱਚ ਅਨੀਤਾ ਨੇ 20 ਦਰਖਾਸਤਾਂ ਜਦਕਿ ਰੀਆ ਗਰਗ ਨੇ 20 ਐਪਲੀਕੇਸ਼ਨਾਂ ਪਾਈਆਂ ਹਨ।ਇਸੇ ਤਰ੍ਹਾਂ ਕਾਂਤਾ ਦੇਵੀ, ਰਵਨੀਤ ਕੌਰ, ਬਲਵਿੰਦਰ ਕੌਰ, ਜੋਤੀ, ਕੁਸਮ,

ਪਰਮਿੰਦਰਜੀਤ ਕੌਰ ਗਿੱਲ, ਜਸ਼ਨਦੀਪ ਕੌਰ, ਅਮਨਦੀਪ ਕੌਰ ਗਿੱਲ, ਮਨਪ੍ਰੀਤ ਕੌਰ, ਪ੍ਰਤਿਭਾ ਗੁਪਤਾ, ਪ੍ਰੇਰਨਾ ਸਿੰਗਲਾ, ਕਮਲਾ ਦੇਵੀ ਆਦਿ ਵੀ ਠੇਕੇ ਲੈਣ ਦੀਆਂ ਚਾਹਵਾਨ ਔਰਤਾਂ ਦੀ ਕਤਾਰ ਵਿੱਚ ਹਨ। ਇਨ੍ਹਾਂ ਔਰਤਾਂ ਵੱਲੋਂ ਸ਼ਹਿਰੀ ਠੇਕੇ ਲੈਣ ਲਈ ਜ਼ਿਆਦਾ ਰੁਚੀ ਦਿਖਾਈ ਗਈ ਹੈ।

ਸੂਤਰਾਂ ਮੁਤਾਬਕ ਸ਼ਰਾਬ ਕਾਰੋਬਾਰ ਆਪਣੇ ਹੱਥ ਵਿੱਚ ਲੈਣ ਦੇ ਚੱਕਰ ਵਿੱਚ ਕਾਰੋਬਾਰੀ ਆਪਣੀਆਂ ਨੂੰਹਾਂ-ਧੀਆਂ ਦੇ ਨਾਮ ’ਤੇ ਵੀ ਅਪਲਾਈ ਕਰ ਦਿੰਦੇ ਹਨ।ਪੰਜਾਬ ਉਦੋਂ ਸ਼ਰਮਸਾਰ ਹੋਵੇਗਾ ਜਦੋਂ ਇਨ੍ਹਾਂ ਨੂੰਹਾਂ- ਧੀਆਂ ਦੇ ਨਾਮ ਵੱਡੇ ਅੱਖਰਾਂ ਵਿੱਚ ਠੇਕਿਆਂ ’ਤੇ ਲਿਖੇ ਜਾਣਗੇ।

ਐਤਕੀਂ ਬਠਿੰਡਾ ਜ਼ਿਲ੍ਹੇ ਵਿੱਚ 3474 ਦਰਖਾਸਤਾਂ ਮਿਲੀਆਂ ਜਦੋਂ ਕਿ ਮੁਕਤਸਰ ਵਿੱਚ 1900 ਅਰਜ਼ੀਆਂ ਆਈਆਂ ਹਨ। ਠੇਕੇ ਲੈਣ ਲਈ ਲੁਧਿਆਣਾ ਅਤੇ ਜਲੰਧਰ ਵਿੱਚ ਸਭ ਤੋਂ ਵਧ ਦੌੜ ਲੱਗੀ ਹੈ।

Share

Leave a Reply

Your email address will not be published. Required fields are marked *