ਹੱਸ ਹੱਸ ਕਮਲੇ ਹੋ ਜਾਣਾ ਡੇਰੇ ਵਾਲਿਆਂ ਦਾ ਇਹ ਜੁਗਾੜ ਦੇਖ ਕੇ

Share

ਹੱਸ ਹੱਸ ਕਮਲੇ ਹੋ ਜਾਣਾ ਡੇਰੇ ਵਾਲਿਆਂ ਦਾ ਇਹ ਜੁਗਾੜ ਦੇਖ ਕੇ

ਅੱਜ ਰਸ਼ਤੇਦਾਰਾਂ ਵਿੱਚ ਬੈਠੇ ਗੱਲਾਂ ਚੱਲ ਪਈਆਂ । ਗੱਲ ਹੋਈ ਨੂਰਮਿਹਲ ਫੈਕਟਰੀ ਿਵੱਚ ਕੰਮ ਕਰਦੇ ਿਰਸ਼ਤੇਦਾਰ ਦੀ । ਕਹਿੰਦੇ ਕ ਡੇਢ ਲੱਖ ਰੁਪਏ ਤਨਖਾਹ ਆ ਤੇ ਘਰਵਾਲੀ ਵੀ ਸਰਕਾਰੀ ਨੌਕਰੀ ਕਰਦੀ ਸੱਤਰ ਹਜਾਰ ਮਹੀਨਾ ਲੈਂਦੀ। ਗੁਰਸਿੱਖਾਂ ਦਾ ਪਰਿਵਾਰ ਸੀ । ਪਰ ਨੂਰਮਹਿਲ ਰਹਿੰਦਿਆਂ ਨੂਰਮਹਿਲੀਏ ਬਾਬੇ ਦੀ ਸੰਗਤ ਚ ਆਗੇ । ਪਤਾ ਨੀ ਕੀ ਪੱਟੀ ਪੜਾਈ ਪਤੰਦਰ ਨੇ, ਦਮਾਗ ਈ ਘੁਮਾ ਤਾ । ਜੇ ਕੋਈ ਬਾਬੇ ਿਖਲਾਫ ਵੀ ਬੋਲੇ ਤਾਂ ਵੱਡਣ ਨੂੰ ਪੈਂਦੇ ਦੋਵੇ ਜਣੇ।

ਬਾਬਾ ਫਰਿੱਜ ਿਵੱਚ ਲੱਗਾ ਮਰਿਆ ਿਪਆ ਪਰ ਕਹਿੰਦੇ ਸਮਾਧੀ ਚ ਆ । ਤੇ ਸਭ ਤੋਂ ਵੱਡੀ ਗੱਲ ਿਜਹੜੀ ਪਤਾ ਲੱਗੀ ਕ ਕਹਿੰਦੇ ਮਰਿਆ ਬਾਬਾ ਵੀ ਨਾਮ ਦਈ ਜਾਂਦਾ ਲੋਕਾਂ ਨੂੰ। ਜੀ ਹਾਂ, ਕਹਿੰਦੇ ਡੇਰੇ ਨੂੰ ਹੁਣ ਸੰਭਾਲ ਰਹੇ ਲੋਕਾਂ ਨੇ ਨਵਾਂ ਪਖੰਡ ਸ਼ੁਰੂ ਕਰਤਾ । ਿਜਹੜੇ ਫਰੀਜਰ ਿਵੱਚ ਬਾਬਾ ਲੱਗਾ ਉੱਥੋਂ ਰਸਾਇਣਕ ਪਾਣੀ ਿਨਕਲਦਾ ਹੈ । ਰਸਾਇਣ ਇਸ ਲਈ ਪਾਏ ਜਾਂਦੇ ਆ ਕਿ ਬਾਬਾ ਚੰਗੀ ਤਰਾ ਜੰਮਿਆ ਰਹੇ , ਤੇ ਕੁਝ ਕ ਬਰਫ ਦੇ ਪਿਘਲਣ ਕਰਕੇ ਪਾਣੀ ਿਨਕਲਦਾ ਆ । ਤੇ ਡੇਰੇ ਵਾਲੇ ਭਗਤਾਂ ਨੂੰ ਇਹ ਪਾਣੀ ਪਿਲਾਈ ਜਾਂਦੇ ਿਕ ਬਾਬੇ ਨੇ ਸਮਾਧੀ ਿਵੱਚੋਂ ਬੈਠੇ ਨੇ ਨਾਮ ਦਾਨ ਿਦੱਤਾ ਤੁਹਾਨੂੰ । ਜਿਹੋ ਿਜਹੀ ਕੋਕੋ ਓਹੋ ਿਜਹੇ ਕੋਕੋ ਦੇ ਬੱਚੇ । ਗੁਰੂਆਂ ਪੀਰਾਂ ਦੀ ਧਰਤੀ ਆ ਸਾਡੀ | ਇੰਨੇ ਵੱਡੇ ਵੱਡੇ ਗ੍ਰੰਥ ਪਏ ਨੇ ਸਾਡੇ ਕੋਲ ਸੇਧ ਲੈਣ ਵਾਸਤੇ | ਫਿਰ ਵੀ ਲੋਕਾਂ ਨੂੰ ਇਹੋ ਜਿਹੇ ਬੂਬਨਿਆਂ ਕੋਲ ਜਾ ਕੇ ਪਤਾ ਨਹੀਂ ਕਿ ਮਿਲਦਾ ਆ |

ਨੂਰਮਹਿਲੀਏ ਦਾ ‘ਨੂਰ’ ਉੱਡਿਆ: 5 ਹਜ਼ਾਰ ਕਰੋੜ ਦੀ ਜਾਇਦਾਦ ਪਿੱਛੇ ਕਤਲ..?★★
ਨੂਰਮਹਿਲੀਏ ਦੇ ਚੇਲੇ ਨਾਲ ਤਾਜ਼ੀ ਇੰਟਰਵਿਊ
ਆਸ਼ੂਤੋਸ਼ ਨੂਰਮਹਿਲੀਆ ਨੂੰ ਜਦੋਂ ਦਿੱਲੀ ਦੇ ਇੱਕ ਸਨਾਤਨੀ ਕੇਂਦਰ ਤੋਂ ਭਜਾਇਆ ਗਿਆ ਤਾਂ ਕਾਰਨ ਸਿਰਫ਼ ਜਨਾਨੀਬਾਜ਼ੀ ਦੇ ਸਨ, ਪਰ ਜਿਵੇਂ ਹੀ ਉਹ ਅਜਿਹੇ ਗੰਦੇ ਕਾਰਜਾਂ ਤੋਂ ਵਿਹਲਾ ਹੋਇਆ ਤਾਂ ਉਹਨੂੰ ਅਮੀਰੀ, ਅਯਾਸ਼ੀ ਅਤੇ ਆਪਣੇ ਹੱਥ ਤਾਕਤਵਰ ਕਰਨ ਦੀ ਲਾਲਸਾ ਵੀ ਜਾਗ ਪਈ। ਉਸਦੀ ਇਸ ਲਾਲਸਾ ਨੂੰ ਪੱਠੇ ਪਾਏ ਪੰਜਾਬ ਦੇ ਹੁਕਮਰਾਨ ਪਰਿਵਾਰ ਨੇ। ਇਸ ਤਰਾਂ ਨੂਰਮਹਿਲੀਆ ਬਾਬਾ ਦਿਨੋ ਦਿਨ ਤਾਕਤਵਰ ਹੁੰਦਾ ਗਿਆ ਅਤੇ ਪੰਜਾਬ ਦੇ ਦਲਿਤ ਭਾਈਚਾਰੇ ਦੀ ਰਹਿੰਦ ਖੂੰਹਦ, ਜਿਹੜੀ ਭਨਿਆਰੇ ਵਾਲੇ, ਸਿਰਸੇ ਵਾਲੇ ਅਤੇ ਦੁਆਬੇ ਦੇ ਰਵਿਦਾਸ ਦੇ ਮਾਰਗ ਦੇ ਪਾਂਧੀ ਅਖਵਾਉਣ ਵਾਲੇ ਬਾਬੇ ਤੋਂ ਬਚੀ ਹੋਈ ਸੀ, ਇਸ ਦੇ ਪਿੱਛੇ ਇੰਜ ਲੱਗ ਤੁਰੀ ਜਿਵੇਂ ਉਨ੍ਹਾਂ ਨੂੰ ਸੱਚ ਮੁੱਚ ਦਾ ਰੱਬ ਮਿਲ ਗਿਆ ਹੁੰਦਾ ਹੈ। ਬਿਹਾਰ ਦੇ ਇੱਕ ਪਿੰਡ ਦਾ ਜੰਮਪਲ ਇਹ ਆਸ਼ੂਤੋਸ਼ ਕਿਵੇਂ ਦਿੱਲੀ ਆਇਆ ਅਤੇ ਕਿਵੇਂ ਇਹ ਬਾਬਾ ਬਣਿਆ ਇਹ ਗੱਲ ਕਿਸੇ ਤੋਂ ਛੁਪੀ ਹੋਈ ਨਹੀਂ, ਵਾਰ ਵਾਰ ਲਕੀਰ ਨੂੰ ਕੁੱਟਣ ਦਾ ਕੋਈ ਫ਼ਾਇਦਾ ਨਹੀਂ। ਪਰ ਜਿਹੜੇ ਮਾਮਲੇ ਬਿਹਾਰ ‘ਚ ਬਾਬੇ ‘ਤੇ ਦਰਜ ਹਨ ਉਹ ਕਾਫ਼ੀ ਅੱਖਾਂ ਖੋਹਲਣ ਵਾਲੇ ਹਨ। ਉਨ੍ਹਾਂ ਨੂੰ ਵੀ ਛੱਡੋ। ਬਾਬੇ ਦੇ ਇੱਕ ਮੌਜੂਦਾ ਸ਼ਰਧਾਲੂ ਨੇ ‘ਨਾਮ ਨਾ ਦੱਸਣ’ ਦੀ ਸ਼ਰਤ ‘ਤੇ ਹੀ ਇਹ ਖੁਲਾਸਾ ਕੀਤਾ ਹੈ ਕਿ ‘ਬਾਬਾ ਜੀ ਦੀ ਕਾਮ ਤ੍ਰਿਪਤੀ ਲਈ ਨੂਰਮਹਿਲ ਵਾਲੇ ਡੇਰੇ ‘ਚ ਕਈ ਸਰਦੇ ਪੁੱਜਦੇ ਅਮੀਰ ਪੰਜਾਬੀ ਲੋਕਾਂ ਦੀਆਂ ਬੱਚੀਆਂ ਨੂੰ ਇਹ ਕਹਿ ਕੇ ਨਾਮ ਦਾਨ ਲੈਣ ਲਈ ਭੇਜਿਆ ਜਾਂਦਾ ਸੀ ਕਿ ‘ਗੁਰੂ ਮਹਾਰਾਜ ਦੀ ਕਿਰਪਾ ਹੈ, ਇੱਕ ਸਪੱਰਸ਼ ਮਾਤਰ ਨਾਲ ਪਾਰ ਉਤਾਰਾ ਹੋ ਜਾਵੇਗਾ।’ ਕੁੱਝ ਗੱਲਾਂ ਜੋ ਬਾਬੇ ਦੇ ਭਗਤ ਨਾਲ ਹੋਈਆਂ ਉਹਨਾ ਦਾ ਬਿਆਨ ਇੰਜ ਹੈ:

ਟਾਕਿੰਗ ਪੰਜਾਬ: ਸੁਣਨ ‘ਚ ਆਇਆ ਹੈ ਕਿ ਬਾਬੇ ਸਮਾਧੀ ‘ਚ ਲੀਨ ਹਨ, ਕੀ ਇਹ ਸੱਚ ਹੈ?
ਬਾਬੇ ਦਾ ਭਗਤ: ਕਾਹਦੀ ਸਮਾਧੀ ਜੀ? ਮਹਾਰਾਜ ਨੂੰ ਤਾਂ ਕਈ ਦਿਨਾਂ ਤੋਂ ਅੰਦਰੀਂ ਡੱਕਿਆ ਪਿਆ ਹੈ। ਹੁਣ ਸਾਨੂੰ ਤਾਂ ਉੱਥੋਂ ਤੱਕ ਜਾਣ ਨਹੀਂ ਦਿੰਦੇ, ਕੀ ਪਤਾ ਸਮਾਧੀ ‘ਚ ਨੇ ਜਾਂ ਪੱਕੀ ਸਮਾਧੀ ਲੁਆ’ਤੀ।
ਟਾਕਿੰਗ ਪੰਜਾਬ: ਇਹ ਵੀ ਸੁਣਨ ‘ਚ ਆਇਆ ਹੈ ਕਿ ਡਾਕਟਰਾਂ ਨੇ ਤਾਂ ਜੁਆਬ ਦੇ ਦਿਤਾ, ਬਈ ਬਾਬਾ ਜੀ ਚੜ੍ਹਾਈਆਂ ਕਰ ਗਏ?
ਬਾਬੇ ਦਾ ਭਗਤ: ਚੰਗੇ ਭਲੇ ਤੁਰੇ ਫ਼ਿਰਦੇ ਸੀ, ਐਂਅ ਚੜ੍ਹਾਈਆਂ ਕਿਵੇਂ ਕਰ ਗਏ ਜੀ। ਕੋਈ ਬੁਖਾਰ ਨ੍ਹੀਂ, ਲੈਣਾ ਨਹੀਂ ਦੇਣਾ ਨਹੀਂ।
ਟਾਕਿੰਗ ਪੰਜਾਬ: ਕੋਈ ਸ਼ੱਕ ਹੈ ਕਿਸੇ ‘ਤੇ? Îਮਤਲਬ, ਕਿਸੇ ਨੇ ਕੁੱਝ…?
ਬਾਬੇ ਦਾ ਭਗਤ: ਹੈਅ ਤਾਂ। ਹੈਗਾ ਸ਼ੱਕ ਮੈਨੂੰ।… ਪਰ ਜਾਨ ਤਾਂ ਸਭ ਨੂੰ ਪਿਆਰੀ ਹੁੰਦੀ ਐ। ਜੇ ਕੋਈ ਮੈਨੂੰ ਜਾਨ ਦੇ ਖਤਰੇ ਤੋਂ ਬਚਾਣ ਦੀ ਸਹੁੰ ਖਾਵੇ ‘ਤੇ ਮੇਰਾ ਜਿੰਮਾ ਚੁੱਕੇ ਤਾਂ ਮੈਂ ਸਭ ਦੇ ਨਾਮ ਲੈਦੂੰ।

ਟਾਕਿੰਗ ਪੰਜਾਬ: ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਤੁਸੀਂ ਘਬਰਾਓ ਨਾ ਖੁਲ੍ਹ ਕੇ ਗੱਲ ਕਰੋ।
ਬਾਬੇ ਦਾ ਭਗਤ: ਇਸ ਤਰਾਂ ਨਹੀਂ। ਮੈਂ ਤਾਂ ਅੰਦਰ ਡੇਰੇ ‘ਚ ਰਹਿੰਨਾਂ, ਮੈਨੂੰ ਚੰਗੀ ਤਰਾਂ ਪਤੈ ਉਨ੍ਹਾਂ ਦਾ। ਉਹ ਤਾਂ ਸਾਰੇ ਟੱਬਰ ਨੂੰ ਮਾਰ ਦੇਣਗੇ।
ਟਾਕਿੰਗ ਪੰਜਾਬ: ਫੇਰ ਤੁਹਾਡੀ ਗੱਲ ਦੀ ਕੋਈ ਵੈਲਯੂ ਨਹੀਂ। ਜੋ ਮਰਜ਼ੀ ਬੋਲੀ ਜਾਓ, ਕਿਹਨੇ ਇਤਬਾਰ ਕਰਨਾ ਐ? ਕੁਝ ਤਾਂ ਦੱਸਣਾ ਹੀ ਪਊ।
ਬਾਬੇ ਦਾ ਭਗਤ: ਹਾਂ। ਐਨਾ ਕੁ ਪਤੈ ਜਿਹੜਾ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ। ਕਈ ਦਿਨ ਪਹਿਲਾਂ ਆਹ ਮੂਹਰਲੇ ਹਿਸਾਬ ਕਿਤਾਬ ਰੱਖਣ ਵਾਲੇ ਨੇ ਜਿਹੜੇ, ਇਨ੍ਹਾਂ ‘ਚ ਇੱਕ ਬੀਬੀ ਵੀ ਐ, ਜਿਹੜੀ ਮੋਖ ਦੁਆਰ ਦਾ ਰਸਤਾ ਸਮਝਾਉਂਦੀ ਐ। ਇਨ੍ਹਾਂ ਨੇ ਬਾਬਾ ਜੀ ਨਾਲ ਚੰਗੀ ਖਾਸੀ ‘ਤੂੰ ਤੂੰ ਮੈਂ ਮੈਂ’ ਕੀਤੀ। … ਫੇਰ ਉਸ ਗੱਲ ਦੇ ਬਾਅਦ ਬਾਬਾ ਜੀ ਚੁੱਪ ਰਹਿਣ ਲੱਗ’ਪੇ। ਕੱਲੇ ਕੱਲੇ। … ਇਹ ਬਾਕੀ ਦਾ ਲਾਣਾ ਕਮਰੇ ਬੰਦ ਕਰਕੇ ਪਤਾ ਨ੍ਹੀਂ ਕੀ ਘੁਸਰ ਮੁਸਰ ਕਰਦਾ ਰਹਿੰਦਾ ਸੀ। ਕਈ ਦਿਨ ਚੱਲਦੀ ਰਹੀ ਘੁਸਰ ਮੁਸਰ।
ਟਾਕਿੰਗ ਪੰਜਾਬ: ਤੁਹਾਡਾ ਕੀ ਖਿਆਲ ਹੈ, ਕਿਹੋ ਜਿਹੀਆਂ ਗੱਲਾਂ ਕਰਦੇ ਸਨ ਇਹ ਲੋਕ ਬੰਦ ਕਮਰੇ ‘ਚ?
ਬਾਬੇ ਦਾ ਭਗਤ: ਪੈਸੇ ਦੀਆਂ ਜੀ। ਹਿਸਾਬ ਕਿਤਾਬ ਦੀਆਂ।

ਟਾਕਿੰਗ ਪੰਜਾਬ: ਐਨੇ ਸਾਲਾਂ ਤੋਂ ਚੱਲੀ ਤਾਂ ਜਾਂਦਾ ਸੀ, ਹਿਸਾਬ ਕਿਤਾਬ। ਪਹਿਲਾਂ ਤਾਂ ਰੌਲਾ ਪਿਆ ਨਹੀਂ?
ਬਾਬੇ ਦਾ ਭਗਤ: ਦੋ ਤਿੰਨ ਸਾਲਾਂ ਤੋਂ ਮੂਹਰਲਾ ਲਾਣਾ ਗੜਬੜ ਕਰਨ ਲੱਗ ਪਿਆ ਜੀ। ਬਾਬਾ ਜੀ ਨਾਰਾਜ਼ ਹੋ’ਗੇ। ਫਿਰ ਬਾਬਾ ਜੀ ਇੱਕ ਦਿਨ ਕਹਿੰਦੇ ਇਨ੍ਹਾਂ ‘ਚੋਂ ਕੋਈ ਵੀ ਦੁਨੀਆ ਨੂੰ ਤਾਰਨ ਦੇ ਲਾ

Share

Leave a Reply

Your email address will not be published. Required fields are marked *