1 ਰੁਪਏ ‘ਚ 10km ਚਲਦਾ ਹੈ ਇਹ ਸਕੂਟਰ, ਜਲਦ ਸ਼ੁਰੂ ਹੋਣ ਵਾਲੀ ਹੈ ਡਿਲੀਵਰੀ

Share

1 ਰੁਪਏ ‘ਚ 10km ਚਲਦਾ ਹੈ ਇਹ ਸਕੂਟਰ, ਜਲਦ ਸ਼ੁਰੂ ਹੋਣ ਵਾਲੀ ਹੈ ਡਿਲੀਵਰੀ


ਜਾਪਾਨ ਦੀ ਇਲੈਕਟ੍ਰਿਕ ਟੂ-ਵ੍ਹੀਲਰ ਬਣਾਉਣ ਵਾਲੀ ਕੰਪਨੀ ਓਕਿਨਾਵਾ (okinawa) ਨੇ ਦਸੰਬਰ 2017 ‘ਚ ਭਾਰਤੀ ਬਾਜ਼ਾਰ ‘ਚ ਈ-ਸਕੂਟਰ ਪ੍ਰੇਜ ਨੂੰ ਲਾਂਚ ਕੀਤਾ ਸੀ ਪ੍ਰੇਜ ਓਕਿਨਾਵਾ ਦਾ ਹਾਈ-ਸਪੀਡ ਸਕੂਟਰ ਹੈ। ਇਸ ਦੀ ਦਿੱਲੀ ‘ਚ ਐਕਸ ਸ਼ੋਰੂਮ ਕੀਮਤ 59,889 ਰੁਪਏ ਹੈ। ਇਸ ਸਕੂਟਰ ਨੂੰ ਦਿੱਲੀ ‘ਚ 19 ਦਸੰਬਰ ਨੂੰ ਲਾਂਚ ਕੀਤਾ ਗਿਆ ਸੀ।

ਜਾਣਕਾਰੀ ਮੁਤਾਬਕ ਇਸ ਸਕੂਟਰ ਦੀ ਡਿਲੀਵਰੀ ਜਨਵਰੀ ਦੇ ਅਖਿਰ ‘ਚ ਸ਼ੁਰੂ ਕਰ ਦਿੱਤੀ ਜਾਵੇਗੀ। ਪਹਿਲਾਂ ਇਸ ਸਕੂਟਰ ਦੀ ਦਿੱਲੀ ‘ਚ ਡਿਲੀਵਰੀ ਕੀਤੀ ਜਾਵੇਗੀ, ਇਸ ਤੋਂ ਬਾਅਦ ਇਹ ਦੇਸ਼ ਦੇ ਹੋਰ ਹਿੱਸਿਆਂ ‘ਚ ਮਿਲਣਾ ਸ਼ੁਰੂ ਹੋਵੇਗਾ।

ਪ੍ਰੇਜ਼ ਸਕੂਟਰ ਦੀ 75 ਕਿ. ਮੀ/ਘੰਟਾ ਦੀ ਟਾਪ ਸਪੀਡ

ਓਕਿਨਾਵਾ ਪ੍ਰੇਜ਼ ਦੀ 75 ਕਿ. ਮੀ/ਘੰਟਾ ਦੀ ਟਾਪ ਸਪੀਡ ਦਿੱਤੀ ਗਈ ਹੈ ਅਤੇ ਇਹ ਸਕੂਟਰ ਸਿਰਫ 10 ਪੈਸਾ ਪ੍ਰਤੀ ਕਿਲੋਮੀਟਰ ਦੇ ਖਰਚ ‘ਤੇ ਚੱਲਾਇਆ ਜਾ ਸਕੇਗਾ। ਇਸ ਇਲੈਕਟ੍ਰਿਕ ਸਕੂਟਰ ਨੂੰ ਪੂਰੀ ਤਰ੍ਹਾਂ ਚਾਰਜ ਹੋਣ ‘ਚ 2 ਘੰਟੇ ਦਾ ਸਮਾਂ ਲੱਗਦਾ ਹੈ ਅਤੇ ਇਸ ਵਾਰ ਫੁਲ ਚਾਰਜ ਹੋਣ ‘ਤੇ ਇਸ ਨੂੰ 170-200 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ।
ਕੰਪਨੀ ਨੇ ਇਸ ਇਲੈਕਟ੍ਰਿਕ ਸਕੂਟਰ ਨੂੰ ਦੋ ਬੈਟਰੀ ਆਪਸ਼ਨਸ-72 ਵਾਟ ਜਾਂ 45 ਵਾਟ ਏ. ਐੈੱਚ ਵੀ.ਆਰ. ਐੈੱਲ. ਏ ਨਾਲ ਲੈਸ ਕੀਤਾ ਹੈ ਅਤੇ ਲੀਥਿਅਮ-ਇਆਨ ਬੈਟਰੀ ਦੀ ਆਪਸ਼ਨ ਵੀ ਦਿੱਤੀ ਹੈ ਜੋ ਲੀਥਿਅਮ ਇਆਨ ਬੈਟਰੀ 1 – 2 ਘੰਟੇ ਵਿੱਚ ਫੁਲ ਚਾਰਜ ਹੋ ਜਾਂਦੀ ਹੈ।

ਹੋਰ ਕਈ ਬਿਹਤਰੀਨ ਫੀਚਰਸ

ਕੰਪਨੀ ਨੇ ਇਸ ਸਕੂਟਰ ਨੂੰ 3 ਸਪੀਡ ਮੋਡ-ਇਕੋਨਮੀ, ਸਪੋਰਟ ਅਤੇ ਟਰਬੋ ਦਿੱਤਾ ਹੈ ਜਿਸ ‘ਚ ਸਕੂਟਰ ਦੀ ਪਾਵਰ ਕਰੀਬ ਕਰੀਬ 35 ਕਿ. ਮੀ/ਘੰਟਾ, 65 ਕਿ. ਮੀ/ਘੰਟਾ ਅਤੇ 75 ਕਿ. ਮੀ/ਘੰਟਾ ਹੋ ਜਾਂਦੀ ਹੈ। ਸਕੂਟਰ ‘ਚ ਡੇ-ਟਾਇਮ ਰਨਿੰਗ ਲਾਈਟ ਵਾਲੀ ਐੱਲ. ਈ. ਡੀ ਹੈੱਡਲੈਂਪ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਐੈੱਲ. ਈ. ਡੀ ਟੇਲਲਾਈਟ ਅਤੇ ਇੰਡੀਕੇਟਰਸ ਇਸ ਦੇ ਲੁਕ ਨੂੰ ਹੋਰ ਨਿਖਾਰਦੇ ਹਨ।
ਓਕਿਨਾਵਾ ਪ੍ਰੇਜ਼ ‘ਚ 12-ਇੰਚ ਦਾ ਵ੍ਹੀਲ ਦਿੱਤਾ ਹੈ ਜਿਸ ਦੇ ਨਾਲ ਅਗਲੇ ਪਹੀਏ ‘ਚ ਟਵਿਨ ਡਿਸਕ ਬ੍ਰੇਕ ਅਤੇ ਪਿਛਲੇ ਪਹੀਏ ‘ਚ ਸਿੰਗਲ ਡਿਸਕ ਬ੍ਰੇਕ ਦਿੱਤਾ ਗਿਆ ਹੈ। ਕੰਪਨੀ ਨੇ ਇਸ ਇਲੈਕਟ੍ਰਿਕ ਸਕੂਟਰ ‘ਚ ਇਲੈਕਟ੍ਰਾਨਿਕ ਅਸਿਸਟੇਡ ਬਰੇਕਿੰਗ ਸਿਸਟਮ ਵੀ ਦਿੱਤਾ ਹੈ। ਇਸ ਸਕੂਟਰ ‘ਚ ਬਿਹਤਰੀਨ ਫੀਚਰਸ ਵੀ ਦਿੱਤੇ ਗਏ ਹਨ ਜਿਨ੍ਹਾਂ ‘ਚ ਸਾਈਡ-ਸਟੈਂਡ ਸੈਂਸਰ, ਕੀ-ਲੈੱਸ ਐਂਟਰੀ, ਫਾਇੰਡ ਮਾਏ ਸਕੂਟਰ ਫੰਕਸ਼ਨ, ਐਂਟੀ ਥੇਫਟ ਮੈਕੇਨਿਜ਼ਮ ਅਤੇ ਕਈ ਫੀਚਰਸ ਸ਼ਾਮਿਲ ਹਨ।

Share

Leave a Reply

Your email address will not be published. Required fields are marked *