10 ਦੇ ਸਿੱਕਿਆਂ ਬਾਰੇ ਹੋਇਆ ਵੱਡਾ ਐਲਾਨ !! ਪੜ੍ਹੋ ਪੂਰੀ ਜਾਣਕਾਰੀ

News

Share

10 ਰੁਪਏ ਦੇ ਸਿੱਕਿਆਂ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਸ ਨੂੰ ਲੈ ਕੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਕ ਵਾਰ ਫਿਰ ਤੋਂ ਸਫਾਈ ਦਿੱਤੀ ਹੈ। ਆਰ. ਬੀ. ਆਈ. ਨੇ ਕਿਹਾ ਕਿ ਕਈ ਥਾਵਾਂ ‘ਤੇ ਜਨਤਾ ਤੇ ਵਪਾਰੀ 10 ਰੁਪਏ ਦੇ ਸਿੱਕਿਆਂ ਦੇ ਅਸਲੀ ਹੋਣ ‘ਤੇ ਸ਼ੱਕ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਰਹੇ ਹਨ।

ਆਰ. ਬੀ. ਆਈ. ਨੇ ਸਾਫ ਕੀਤਾ ਹੈ ਕਿ 10 ਰੁਪਏ ਦੇ 14 ਤਰ੍ਹਾਂ ਦੇ ਸਿੱਕੇ ਬਾਜ਼ਾਰ ‘ਚ ਮੌਜੂਦ ਹਨ। ਇਨ੍ਹਾਂ ਸਿੱਕਿਆਂ ਨੂੰ ਸਮੇਂ-ਸਮੇਂ ‘ਤੇ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵੱਖ-ਵੱਖ ਸਿੱਕਿਆਂ ਜ਼ਰੀਏ ਆਰਥਿਕ, ਸਮਾਜਿਕ ਤੇ ਸੰਸਕ੍ਰਿਤਕ ਕਦਰਾਂ-ਕੀਮਤਾਂ ਨੂੰ ਦਰਸਾਇਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਬਾਜ਼ਾਰ ‘ਚ ਤੁਹਾਨੂੰ 10 ਰੁਪਏ ਦੇ ਵੱਖ-ਵੱਖ ਸਿੱਕੇ ਦੇਖਣ ਨੂੰ ਮਿਲ ਰਹੇ ਹਨ। ਕੇਂਦਰੀ ਬੈਂਕ ਨੇ ਕਿਹਾ ਹੈ ਕਿ ਇਸ ਦੇ ਜਾਇਜ਼ ਹੋਣ ਨੂੰ ਲੈ ਕੇ ਮਨ ‘ਚ ਕਿਸੇ ਵੀ ਤਰ੍ਹਾਂ ਦੀ ਸ਼ੱਕ ਨਾ ਰੱਖੋ। ਇਹ ਪੂਰੀ ਤਰ੍ਹਾਂ ਉਚਿਤ ਹਨ

ਬੈਂਕ 10 ਰੁਪਏ ਦੇ ਸਿੱਕੇ ਲੈਣ
ਆਰ. ਬੀ. ਆਈ. ਨੇ ਇਸ ਦੇ ਨਾਲ ਹੀ ਦੇਸ਼ ਦੇ ਬੈਂਕਾਂ ਨੂੰ ਵੀ 10 ਰੁਪਏ ਦੇ ਸਿੱਕਿਆਂ ਨੂੰ ਲੈ ਕੇ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਸਾਰੇ ਬੈਂਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 10 ਰੁਪਏ ਦੇ ਸਿੱਕਿਆਂ ਨੂੰ ਲੈ ਕੇ ਜਨਤਾ ਨੂੰ ਭਰੋਸਾ ਦਿਵਾਉਣ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਡਰ ਤੋਂ 10 ਰੁਪਏ ਦੇ ਸਿੱਕਿਆਂ ਦਾ ਲੈਣ-ਦੇਣ ਕਰਨ ਦੀ ਹਦਾਇਤ ਦੇਣ।

Share

Leave a Reply

Your email address will not be published. Required fields are marked *